ਟਰੂਡੋ ਨੇ ਦੋ ਸਾਲ ਪਹਿਲਾਂ ਹੀ ਚੋਣਾਂ ਦਾ ਬਿਗਲ ਵਜਾ ਕੇ ਪੰਗਾ ਤਾਂ ਨਹੀਂ ਲੈ ਲਿਆ

Home » Blog » ਟਰੂਡੋ ਨੇ ਦੋ ਸਾਲ ਪਹਿਲਾਂ ਹੀ ਚੋਣਾਂ ਦਾ ਬਿਗਲ ਵਜਾ ਕੇ ਪੰਗਾ ਤਾਂ ਨਹੀਂ ਲੈ ਲਿਆ
ਟਰੂਡੋ ਨੇ ਦੋ ਸਾਲ ਪਹਿਲਾਂ ਹੀ ਚੋਣਾਂ ਦਾ ਬਿਗਲ ਵਜਾ ਕੇ ਪੰਗਾ ਤਾਂ ਨਹੀਂ ਲੈ ਲਿਆ

ਡਾ ਬਲਜਿੰਦਰ ਸਿੰਘ ਸੇਖੌਂ, ਅਪਣੇ ਆਪ ਨੂੰ ਕਰੋਨਾ ਦੀ ਮਹਾਂਮਾਰੀ ਨੂੰ ਕਾਬੂ ਵਿਚ ਰੱਖਣ ਦੀਆਂ ਕੋਸਿ਼ਸ਼ਾਂ ਵਿਚ ਕਾਮਯਾਬ ਠਹਿਰਾਉਂਦਿਆਂ ਅਤੇ ਖੁਦ ਨੂੰ ਆਪ ਹੀ ਥਾਪੀ ਦਿੰਦਿਆਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਗਲੇ ਦੋ ਦੀ ਥਾਂ ਚਾਰ ਸਾਲ ਰਾਜ ਕਰਨ ਦੀ ਲਾਲਸਾ ਵਿਚ 15 ਅਗਸਤ 2021 ਨੂੰ ਕਨੇਡਾ ਦੀ ਨਵੀਂ ਬਣੀ ਗਵੱਰਨਰ ਜਨਰਲ ਮੈਰੀ ਸਾਇਮਨ ਨੂੰ ਸਿਫਾਰਸ਼ ਕਰਕੇ ਪਾਰਲੀਮੈਂਟ ਭੰਗ ਕਰਵਾ ਲਈ ਅਤੇ 20 ਸਤੰਬਰ ਨੂੰ ਚੋਣਾਂ ਦਾ ਐਲਾਨ ਕਰਵਾ ਦਿੱਤਾ।

ਕਨੇਡਾ ਦੇ ਕਾਨੂੰਨ ਮੁਤਾਬਿਕ ਚੋਣ ਪ੍ਰਚਾਰ ਲਈ ਪਾਰਟੀਆਂ ਨੂੰ ਘੱਟੋ ਘੱਟ 36 ਦਿਨ ਦਾ ਸਮਾਂ ਦੇਣਾ ਲਾਜ਼ਮੀ ਹੈ ਇਸ ਲਈ ਇਹ ਚੋਣਾਂ ਇਸ ਤੋਂ ਪਹਿਲਾਂ ਨਹੀਂ ਸਨ ਕਰਵਾਈਆਂ ਜਾ ਸਕਦੀਆਂ। ਸਾਰੀਆਂ ਵਿਰੋਧੀ ਪਾਰਟੀਆਂ ਇਸ ਸਮੇਂ ਚੋਣ ਕਰਵਾਉਣ ਦੇ ਵਿਰੁਧ ਸਨ। ਐਨ ਡੀ ਪੀ ਦਾ ਲੀਡਰ ਜਗਮੀਤ ਸਿੰਘ ਤਾਂ ਸਾਇਮਨ ਕੋਲ ਇਹ ਕਹਿਣ ਵੀ ਗਿਆ ਕਿ ਤੁਸੀਂ ਟਰੂਡੋ ਦੀ ਚੋਣਾ ਕਰਵਾਉਣ ਦੀ ਬੇਨਤੀ ਠੁਕਰਾ ਦਿE, ਉਹ ਵਖਰੀ ਗੱਲ ਹੈ ਕਿ ਅਜੋਕੀਆਂ ਹਾਲਤਾਂ ਵਿਚ ਉਹ ਪ੍ਰਧਾਨ ਮੰਤਰੀ ਦੀ ਰਾਇ ਮੰਨਣ ਤੋਂ ਇਨਕਾਰ ਨਹੀਂ ਸੀ ਕਰ ਸਕਦੀ ਕਿਉਂਕਿ ਦੋਨੋ ਕਾਰਨ: ਚੋਣਾ ਹੁਣੇ ਹੋ ਕੇ ਹਟੀਆਂ ਹਨ ਤੇ ਦੂਸਰੀ ਪਾਰਟੀ ਸਥਿਰ ਸਰਕਾਰ ਬਣਾਉਣ ਲਈ ਰਾਜ਼ੀ ਹੇ, ਨਹੀਂ ਸਨ। ਟਰੀਡੋ ਨੂੰ ਪੱਕਾ ਯਕੀਨ ਸੀ ਕਿ ਉਸ ਦੀ ਪਾਰਟੀ ਜੋ ਦੂਸਰੀਆਂ ਪਾਰਟੀਆਂ ਤੋਂ ਵੋਟਰਾਂ ਦੇ ਸਮੱਰਥਨ ਵਿਚ ਕਾਫੀ ਅੱਗੇ ਸੀ ਅਰਾਮ ਨਾਲ ਚੋਣਾਂ ਜਿੱਤ ਜਾਵੇਗੀ। ਚੋਣਾਂ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਟਰੂਡੋ ਦੀ ਲਿਬਰਲ ਪਾਰਟੀ ਨੂੰ 35.8% ਜਦ ਕਿ ਨੇੜਲੀ ਪਾਰਟੀ ਕੰਸਰਵਟਿਵ ਨੂੰ 28.7% ਵੋਟਰਾਂ ਦਾ ਸਮੱਰਥਨ ਪ੍ਰਾਪਤ ਸੀ (ਸਾਰਣੀ 1) ਪਰ ਜਿਉਂ ਹੀ ਚੋਣਾਂ ਦਾ ਐਲਾਨ ਹੋਇਆ ਲਿਬਰਲ ਪਾਰਟੀ ਦਾ ਸਮੱਰਥਨ ਘਟਣ ਲੱਗ ਗਿਆ ਅਤੇ ਕੰਸਰਵਟਿਵ ਦਾ ਵੱਧਣ, ਬਾਕੀ ਪਾਰਟੀਆਂ ਦਾ ਆਧਾਰ ਤਕਰੀਬਨ ਸਥਿਰ ਰਿਹਾ, ਬੱਸ ਐਨ ਡੀ ਪੀ ਦਾ ਸਮੱਰਥਣ ਕੁਝ ਕੁ ਵਧਿਆ ਅਤੇ ਬਲਾਕ ਕਿਊਬਕਵਾ ਅਤੇ ਗਰੀਨ ਪਾਰਟੀ ਦਾ ਘਟਿਆ।

ਕਨੇਡਾ ਪਿਛਲੀਆਂ ਚੋਣਾਂ ਤੋਂ ਹੀ ਦੋ ਹਿਸਿਆਂ ਵਿਚ ਵੰਡਿਆ ਹੋਇਆ ਹੈ, ਪੂਰਬੀ ਸੂਬੇ (ਪ੍ਰੋਵਿੰਸ), ਅਟਲਾਂਟਿਕ ਸਾਗਰ ਦੇ ਨਾਲ ਲਗਦੇ, ਕਿਊਬਿਕ ਅਤੇ ਓਨਟਾਰੀਓ ਲਿਬਰਲ ਪਾਰਟੀ ਦੇ ਹੱਕ ਵਿਚ ਅਤੇ ਮੱਧ, ਮੈਨੀਟੋਬਾ, ਸਸਕੈਚਵਾਨ ਤੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆਂ ਕੰਸਰਵਟਿਵ ਪਾਰਟੀ ਦੇ ਹੱਕ ਵਿਚ ਰਹੇ ਹਨ। ਪਰ ਓਨਟਾਰੀਓ ਵਰਗੇ ਸੂਬੇ ਜਿਸ ਵਿਚ ਸਭ ਤੋਂ ਵੱਧ ਸੀਟਾਂ 338 ਵਿਚੋਂ 121 ਹਨ, ਵਿਚ ਵੀ ਲਿਬਰਲ ਪਾਰਟੀ ਦਾ ਸਮਰਥਨ ਘਟ ਰਿਹਾ ਹੈ। ਪਾਰਲੀਮੈਂਟ ਭੰਗ ਹੋਣ ਸਮੇਂ ਇਸ ਸੂਬੇ ਵਿਚੋਂ 76 ਲਿਬਰਲ ਦੇ, 34 ਕੰਸਰਵਟਿਵ ਪਾਰਟੀ ਦੇ, 6 ਐਨ ਡੀ ਪੀ ਦੇ, ਚਾਰ ਅਜ਼ਾਦ ਸਨ ਅਤੇ ਇੱਕ ਸੀਟ ਖਾਲੀ ਸੀ। ਸੋ ਇਸ ਥਾਂ ਲਿਬਰਲ ਅਪਣੀਆਂ ਸੀਟਾਂ ਬਚਾਉਣ ਲਈ ਸਿਰ ਤੋੜ ਯਤਨ ਕਰ ਰਹੇ ਹਨ। ਕਸਰਵਟਿਵ ਪਾਰਟੀ ਜਿਸ ਨੂੰ ਟੋਰੀ ਪਾਰਟੀ ਵੀ ਕਿਹਾ ਜਾਂਦਾ ਹੈ ਬੇਸ਼ੱਕ ਅੱਗੇ ਵਧ ਰਹੀ ਹੈ ਪਰ ਇਹ ਸਰਕਾਰ ਤਾਂ ਹੀ ਬਣਾ ਸਕੇਗੀ ਜੇਕਰ ਵੱਡੀ ਗਿਣਤੀ ਵਿਚ ਓਨਟਾਰੀਓ ਸੂਬੇ ਵਿਚੋਂ ਸੀਟਾਂ ਜਿੱਤੇ, ਕਿਉਂਕਿ ਕਿਊਬਿਕ ਅਤੇ ਅਟਲਾਂਟਿਕ ਸੂਬਿਆਂ ਵਿਚ ਉਸ ਦੀ ਵੱਧ ਸੀਟਾਂ ਜਿਤਣ ਦੀ ਸੰਭਾਵਨਾ ਕਾਫੀ ਘੱਟ ਹੈ।

ਐਨ ਡੀ ਪੀ ਵੀ ਉਤਰੀ ਓਨਟਾਰੀਓਅਤੇ ਟੋਰਾਂਟੋ ਵਿਚੋਂ ਅਪਣੇ ਉਮੀਦਵਾਰ ਜਿਤਾਉਣ ਦੀ ਕੋਸਿ਼ਸ਼ ਵਿਚ ਹੈ ਤਾਂ ਜੋ ਉਹ 40 ਸੀਟਾਂ ਦਾ ਅੰਕੜਾ ਪਾਰ ਕਰ ਜਾਵੇ। ਅੱਜ ਦੀ ਸਥਿਤੀ ਵਿਚ ਕਿਸੇ ਵੀ ਪਾਰਟੀ ਨੂੰ ਬਹੁਮੱਤ ਮਿਲਣ ਦੀ ਉਮੀਦ ਨਹੀਂ ਹੈ, ਘੱਟ ਗਿਣਤੀ ਦੀ ਸਰਕਾਰ, ਲਿਬਰਲ ਜਾਂ ਕੰਸਰਵਟਿਵ ਪਾਰਟੀ ਦੀ ਬਣਦੀ ਨਜ਼ਰ ਆ ਰਹੀ ਹੈ ਪਰ ਕਨੇਡਾ ਵਿਚ ਵੋਟਰਾਂ ਦਾ ਰੌਂਅ ਬਹੁਤ ਛੇਤੀ ਬਦਲਦਾ ਹੈ, ਪਤਾ ਨਹੀਂ ਚੋਣਾਂ ਤੱਕ ਕਿਸ ਪਾਰਟੀ ਨੂੰ ਵੱਧ ਸਮਰਥਨ ਮਿਲੇਗਾ। ਕਨੇਡਾ ਦੀਆਂ ਸਿਆਸੀ ਪਾਰਟੀਆਂ ਨੂੰ ਜੇਕਰ ਭਾਰਤੀ ਸੰਧਰਵ ਵਿਚ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਕੰਸਰਵਟਿਵ ਪਾਰਟੀ ਦੀ ਸੋਚ ਬੀਜੇਪੀ ਨਾਲ, ਲਿਬਰਲ ਦੀ ਕਾਂਗਰਸ ਨਾਲ, ਐਨ ਡੀ ਪੀ ਦੀ ਸੀ ਪੀ ਆਈ ਨਾਲ ਅਤੇ ਬਲਾਕ ਕਿਊਬਕਵਾ ਜੋ ਸਿਰਫ ਇੱਕ ਸੂਬੇ ਕਿਊਬਿਕ ਵਿਚ ਹੈ ਦੀ ਅਕਾਲੀ ਦੱਲ ਨਾਲ ਰਲਦੀ ਹੈ। ਗਰੀਨ ਪਾਰਟੀ ਵਾਤਾਵਰਣ ਸੁਧਾਰਨ ਵਿਚ ਵਿਸ਼ਵਾਸ਼ ਰਖਦੀ ਹੈ। ਕੰਸਰਵਟਿਵ ਪਾਰਟੀ ਦਾ ਗਠਨ ਬਰਤਾਨੀਆਂ ਵਿਚ ਜੰਮੇਂ ਇਸਾਈ ਧਰਮ ਦੀ ਪ੍ਰੋਟੈਸਟੈਂਟ ਸ਼ਾਖ ਵਿਚ ਵਿਸ਼ਵਾਸ਼ ਰਖਦੇ, ਅਮੀਰ ਲੋਕਾਂ ਨੇ ਜੋ ਜ਼ਮੀਨਾਂ ਦੇ ਮਾਲਿਕ ਸਨ ਅਤੇ ਇਨ੍ਹਾ ਬਸਤੀਆਂ ਵਿਚ ਕਾਰਖਾਨੇਦਾਰ ਸਨ, ਨੇ ਕੀਤਾ।

ਉਨ੍ਹਾਂ ਨੂੰ ਗਰੀਬੀ ਅਮੀਰੀ ਵਿਚ ਵੰਡਿਆ ਸਮਾਜ ਲਾਹੇਵੰਦ ਸੀ, ਕਿਉਂਕਿ ਇਸ ਵਿਚ ਹੀ ਉਨ੍ਹਾਂ ਦੀ ਸਰਦਾਰੀ ਕਾਇਮ ਰਹਿ ਸਕਦੀ ਸੀ ਅਤੇ ਪ੍ਰਜਾਤੰਤਰ ਤੋਂ ਉਨ੍ਹਾਂ ਨੂੰ ਅਪਣੇ ਸੁੱਖੀ ਜੀਵਨ ਲਈ ਇੱਕ ਖਤਰਾ ਜਾਪਦਾ ਸੀ। ਇਨ੍ਹਾਂ ਲੋਕਾਂ ਨੂੰ ‘ਟੋਰੀ’ਦੇ ਤੌਰ ਤੇ ਜਾਣਿਆਂ ਜਾਂਦਾ ਸੀ। ਉਹ ਖੁਲ੍ਹੀ ਮੰਡੀ, ਸਾਮਰਾਜਵਾਦ ਦੇ ਹੱਕ ਵਿਚ, ਕਲਿਆਣਕਾਰੀ ਰਾਜ ਦੇ ਵਿਰੋਧੀ ਅਤੇ ਇੰਗਲੈਂਡ ਦੇ ਤਾਜ ਨੂੰ ਸਮਰਪਿਤ ਸਨ। ਦੂਜੇ ‘ਗਰਿਟ’, ਜੋ ਇਸਾਈ ਧਰਮ ਦੀ ਕੈਥੋਲਿਕ ਸ਼ਾਖਾ ਵਿਚ ਵਿਸ਼ਵਾਸ਼ ਰੱਖਣ ਵਾਲੇ, ਜਿਆਦਾਤਰ ਫ਼ਰਾਂਸੀਸੀ, ਇਸ ਵਖਰੇਵੇਂ ਵਾਲੇ ਸਿਸਟਮ ਨੂੰ ਬਦਲਣ ਲਈ ਯਤਨਸ਼ੀਲ ਲੋਕ, ਜੋ ਅਮੀਰੀ ਗਰੀਬੀ ਦਾ ਫਰਕ ਹੋਣ ਦੇ ਬਾਵਜੂਦ, ਅਮਰੀਕਾ ਵਿਚ ਉਸ ਵੇਲੇ ਬਣੇ ਕਾਨੂੰਨਾਂ ਨੂੰ ਵੇਖਦਿਆਂ, ਸਭ ਨੂੰ ਬਰਾਬਰ ਦੇ ਅਧਿਕਾਰ ਦੇਣ ਦੇ ਆਲੰਬਰਦਾਰ ਸਨ। ਉਨ੍ਹਾਂ ਲਿਬਰਲ ਪਾਰਟੀ ਦੀ ਨੀਂਹ ਰੱਖੀ। ਇਹ ਪਾਰਟੀ ਬਸਤੀਆਂ ਵਿਚ ਬਰਤਾਨੀਆਂ ਸਰਕਾਰ ਵਲੋਂ ਲਾਏ ਜਾਂਦੇ ਗਵਰਨਰਾਂ ਦੀਆਂ ਤਾਕਤਾਂ ਨੂੰ ਘਟਾਉਣ, ਇਥੋਂ ਦੀਆਂ ਚੁਣੀਆਂ ਸਰਕਾਰਾਂ ਨੂੰ ਵੱਧ ਅਧਿਕਾਰ ਦੇਣ ਅਤੇ ਆਖਿਰ ਬਰਤਾਨੀਆਂ ਨਾਲੋਂ ਬਿਲਕੁਲ ਅਜ਼ਾਦ ਹੋਣ ਜਾਂ ਅਮਰੀਕਾ ਨਾਲ ਮਿਲਣ ਦੇ ਹਾਮੀ ਸਨ।

ਦੋਨੋ ਪਾਰਟੀਆਂ ਕੁਝ ਕੁ ਮੂੰਹ ਮੁਹਾਂਦਰਾ ਬਦਲ ਕੇ ਅਜੋਕਾ ਰੂਪ ਧਾਰਨ ਕਰ ਗਈਆਂ ਹਨ। ਦੂਜੀ ਵੱਡੀ ਜੰਗ ਤੋਂ ਬਾਅਦ ਲਿਬਰਲ ਪਾਰਟੀ ਦੇਸ਼ ਵਿਚ ਕਲਿਆਣਕਾਰੀ ਪ੍ਰਬੰਧ ਸਥਾਪਿਤ ਕਰਨ ਵਾਲੀ ਪਾਰਟੀ ਦੇ ਤੌਰ ਤੇ ਉਭਰ ਕੇ ਸਾਹਮਣੇ ਆਈ, ਜਿਸ ਵਿਚ ਉਨ੍ਹਾਂ ਦਾ ਮੰਨਣਾ ਹੈ ਕਿ ਸਿਹਤ ਸੇਵਾਵਾਂ, ਵਿਦਿਆ, ਬੁਢੇਪਾ ਪੈਂਨਸ਼ਨ, ਬੇਰੁਜ਼ਗਾਰੀ ਭੱਤਾ ਆਦਿ ਸਰਕਾਰ ਦੀਆਂ ਜਿਮੇਵਾਰੀਆਂ ਹਨ। ਲਿਬਰਲ ਪਾਰਟੀ ਦੇ 1968 ਤੋਂ 1984 ਤੱਕ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ ਦੇ ਪਿਤਾ ਮੀਅਰ ਟਰੂਡੋ ਨੇ ਖੁੱਲ੍ਹੇ ਬਜ਼ਾਰ ਤੇ ਵਿਸ਼ਵਾਸ਼ ਨਾ ਰਖਦਿਆਂ ਦੇਸ਼ ਵਿਚ ਸਰਕਾਰ ਦੀ ਭੂਮਿਕਾ ਤੇ ਜਿਆਦਾ ਜੋਰ ਦਿੱਤਾ ਅਤੇ ਸਰਕਾਰੀ ਤੰਤਰ ਵਧਾਇਆ, ਜਿਸ ਨਾਲ ਸਰਕਾਰੀ ਖਰਚੇ ਵਧੇ ਤੇ ਬਜੱਟ ਵੀ ਘਾਟੇ ਵਾਲੇ ਰਹੇ। ਹੁਣ ਦੀ ਲਿਬਰਲ ਪਾਰਟੀ, ਕੁਝ ਕੁ ਖੁੱਲ੍ਹੀ ਮੰਡੀ, ਸਮਾਜ ਦੇ ਵਰਤਾਰਿਆਂ ਲਈ ਖੁੱਲ੍ਹੇ ਵਿਚਾਰ ਤੇ ਸੰਯੁਕਤ ਰਾਸ਼ਟਰ ਨਾਲ ਤੇ ਹੋਰ ਅੰਤਰ ਰਾਸ਼ਟਰੀ ਵਾਅਦਿਆਂ ਦੇ ਪੂਰੇ ਉਤਾਰਨ ਵਿਚ ਵਿਸ਼ਵਾਸ਼ ਰਖਦੀ ਹੈ। ਇਸ ਪਾਰਟੀ ਦਾ ਅਧਾਰ ਓਨਟਾਰੀਓ ਅਤੇ ਕਿਊਬਿਕ ਦੇ ਜਿਆਦਾਤਰ ਸ਼ਹਿਰੀ ਇਲਾਕਿਆਂ ਅਤੇ ਪ੍ਰਵਾਸੀ, ਫਰਾਂਸੀਸੀ-ਕਨੇਡੀਅਨਾਂ, ਕੈਥੋਲਿਕਾਂ ਵਿਚ ਹੈ।

ਕੰਸਰਵਟਿਵ ਪਾਰਟੀ ਨੂੰ ਨਵਾਂ ਰੂਪ ਪੋ੍ਰਗਰੈਸਿਵ ਕੰਸਰਵਟਿਵ ਅਤੇ ਕਨੇਡੀਅਨ ਅਲਾਇੰਸ ਪਾਰਟੀਆਂ ਨੂੰ 2003 ਵਿਚ ਇਕੱਠਿਆਂ ਕਰਕੇ ਕੀਤਾ ਗਿਆ। ਪ੍ਰੋਗਰੈਸਿਵ ਕੰਸਰਵਟਿਵ ਦੇ ਬਰਾਇਨ ਮਲਰੋਨੀ ਜੋ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਨੇ ਅਪਣੀ ਪਾਰਟੀ ਦੇ ਅਸੂਲ ਲਾਗੂ ਕਰਦਿਆਂ, ਸਰਕਾਰ ਦਾ ਅਕਾਰ ਤੇ ਖਰਚ ਘਟਾਇਆ, ਸਰਕਾਰੀ ਮਹਿਕਮੇਂ ਤੇ ਸੇਵਾਵਾਂ ਪ੍ਰਾਈਵੇਟ ਕੀਤੀਆਂ, ਮੰਡੀ ਤੋਂ ਕਾਫੀ ਰੋਕਾਂ ਹਟਾਈਆਂ ਤੇ ਅਮਰੀਕਾ ਨਾਲ ਨੇੜਤਾ ਵਧਾਈ। ਉਨ੍ਹਾਂ ਦੀਆਂ ਨੀਤੀਆਂ ਕਾਰਨ ਪਾਰਟੀ ਹੇਠਾਂ ਆਉਣੀ ਸ਼ੁਰੂ ਹੋ ਗਈ, ਜਿਸ ਨੂੰ ਪਾਰਟੀ ਵਿਚਲੇ ਉਨ੍ਹਾਂ ਦੇ ਵਿਰੋਧੀ ਸਟੀਫ਼ਨ ਹਾਰਪਰ ਅਤੇ ਪ੍ਰੀਸਟੋਨ ਮੈਨਿੰਗ ਨੇ ਰੀਫਾਰਮ ਪਾਰਟੀ (ਸੁਧਾਰਕ ਪਾਰਟੀ) ਬਣਾ, ਇਸ ਨੂੰ ਕਨੇਡੀਅਨ ਅਲਾਇੰਸ ਵਿਚ ਬਦਲ ਤੇ ਫਿਰ ਪ੍ਰੋਗਰੈਸਿਵ ਕੰਸਰਵਟਿਵ ਨਾਲ ਰਲਾ ਕੇ ਫਿਰ ਤੋਂ ਸੁਰਜੀਤ ਕੀਤਾ, ਚੋਣਾਂ ਜਿਤੀਆਂ ਅਤੇ 9 ਸਾਲ ਪਾਰਟੀ ਦਾ ਰਾਜ ਰਿਹਾ। ਨਿਊ ਡੈਮੋਕਰੈਟਿਕ ਪਾਰਟੀ 1961 ਵਿਚ ਕੋਪਰੇਟਿਵ ਕਾਮਨਵੈਲਥ ਫੈਡਰੇਸ਼ਨ ਅਤੇ ਕਨੇਡੀਅਨ ਲੇਬਰ ਕਾਂਗਰਸ ਨੂੰ ਇਕੱਠਿਆਂ ਕਰਕੇ ਬਣਾਈ ਗਈ ਸੀ। ਬੇਸ਼ਕ ਕੇਂਦਰ ਵਿਚ ਇਸ ਪਾਰਟੀ ਦੀ ਅਜੇ ਤੱਕ ਕੋਈ ਸਰਕਾਰ ਨਹੀਂ ਬਣ ਸਕੀ, ਪਰ ਸੂਬੇ, ਪ੍ਰੋਵਿੰਸ ਦੇ ਪੱਧਰ ਤੇ ਬ੍ਰਿਟਿਸ਼ ਕੋਲੰਬੀਆ ਵਿਚ ਇਸ ਪਾਰਟੀ ਦੀ ਸਰਕਾਰ ਹੈ ਅਤੇ ਪਹਿਲਾਂ, ਮੈਨੀਟੋਬਾ, ਅਲਬਰਟਾ ਨੋਵਾ ਸਕੋਸ਼ੀਆ, ਓਨਟਾਰੀਓ ਅਤੇ ਸਸਕੈਚਵਾਨ ਵਿਚ ਇਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ।

ਕਨੇਡਾ ਭਰ ਵਿਚ ਇਸ ਪਾਰਟੀ ਨੂੰ ਲੋਕਾਂ ਵਿਚ ਲੋਕ ਪ੍ਰੀਆ ਬਣਾਉਣ ਵਾਲੇ ਇਸ ਪਾਰਟੀ ਦੇ ਲੀਡਰ ਜੈਕ ਲੇਅਟਨ ਦਾ ਵੱਡਾ ਯੋਗਦਾਨ ਰਿਹਾ। ਅੱਜ ਕਲ੍ਹ ਜਗਮੀਤ ਸਿੰਘ ਇਸ ਪਾਰਟੀ ਦੇ ਪ੍ਰਧਾਨ ਹਨ। ਬਲਾਕ ਕਿਊਕਵਾ ਪਾਰਟੀ ਦਾ ਗਠਨ 1991 ਵਿਚ ਕਿਊਬਿਕ ਨੂੰ ਕਨੇਡਾ ਨਾਲੋਂ ਵੱਖ ਕਰਨ ਦੇ ਆਦੇਸ਼ ਨਾਲ ਕੀਤਾ ਗਿਆ ਸੀ। ਇਸ ਮੰਤਵ ਲਈ 1995 ਵਿਚ ਰਾਇਸ਼ੁਮਾਰੀ ਵੀ ਕਰਵਾਈ ਗਈ, ਪਰ ਅੱਧ ਨਾਲੋਂ ਕੁਝ ਕੁ ਵੱਧ ਵੋਟਾਂ ਕਨੇਡਾ ਦੇ ਨਾਲ ਹੀ ਰਹਿਣ ਵਾਲਿਆਂ ਦੀਆਂ ਵੱਧ ਗਈਆਂ (50.6%) ਅਤੇ ਕਿਊਬਿਕ ਕਨੇਡਾ ਨਾਲ ਰਹਿ ਗਿਆ। ਪਾਰਟੀ ਦਾ ਸਮਰਥਨ ਘਟਣ ਲੱਗਿਆ, ਕਈ ਗਰੁੱਪ ਬਣੇ ਅਤੇ ਆਖਿਰ ਫਿਰ ਇਕੱਠੇ ਹੋਏ ਅਤੇ ਅਪਣਾ ਅਧਾਰ ਦੁਬਾਰਾ ਕਿਊਬਿਕ ਵਿਚ ਬਣਾ ਰਹੇ ਹਨ। ਵੱਖ ਵੱਖ ਪਾਰਟੀਆਂ ਵਲੋਂ ਚੋਣਾਂ ਜਿਤਣ ਲਈ ਲੋਕਾਂ ਨਾਲ ਜੋ ਵਾਇਦੇ ਕੀਤੇ ਗਏ ਹਨ, ਉਹ ਸਾਰਣੀ ਨੰਬਰ ਦੋ ਵਿਚ ਦਿੱਤੇ ਜਾ ਰਹੇ ਹਨ।

Leave a Reply

Your email address will not be published.