ਜੰਮੂ-ਕਸ਼ਮੀਰ, ਹਿਮਾਚਲ ਤੇ ਲੱਦਾਖ ‘ਚ ਬੱਦਲ ਫਟੇ-17 ਮੌਤਾਂ

Home » Blog » ਜੰਮੂ-ਕਸ਼ਮੀਰ, ਹਿਮਾਚਲ ਤੇ ਲੱਦਾਖ ‘ਚ ਬੱਦਲ ਫਟੇ-17 ਮੌਤਾਂ
ਜੰਮੂ-ਕਸ਼ਮੀਰ, ਹਿਮਾਚਲ ਤੇ ਲੱਦਾਖ ‘ਚ ਬੱਦਲ ਫਟੇ-17 ਮੌਤਾਂ

ਸ਼ਿਮਲਾ/ਸ੍ਰੀਨਗਰ / ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲੱਦਾਖ ‘ਚ ਆਏ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ |

ਇਸ ਤੋਂ ਇਲਾਵਾ ਹੜ੍ਹਾਂ ਕਾਰਨ ਘਰਾਂ, ਫਸਲਾਂ ਤੇ ਬਿਜਲੀ ਦੇ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਜੰਮੂ ਕਸ਼ਮੀਰ ਦੇ ਕਿਸ਼ਤਵਾੜ ‘ਚ ਬੱਦਲ ਫਟਣ ਦੀ ਘਟਨਾ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 17 ਜ਼ਖ਼ਮੀ ਹੋ ਗਏ ਹਨ | ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ‘ਚ ਆਏ ਅਚਾਨਕ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਿਸ਼ਤਵਾੜ ‘ਚ ਬੱਦਲ ਫਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 17 ਜ਼ਖਮੀ ਹੋ ਗਏ ਹਨ 14 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ | ਇਸ ਘਟਨਾ ‘ਚ 9 ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਇਸੇ ਤਰ੍ਹਾਂ ਕਾਰਗਿਲ ਵਿਖੇ ਵੀ ਬੱਦਲ ਫਟਣ ਦੀ ਖਬਰ ਹੈ, ਪਰ ਇਸ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ ਹੈ | ਇਸ ਸਬੰਧੀ ਕਿਸ਼ਤਵਾੜ ਦੇ ਡੀ.ਸੀ. ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਿਸ਼ਤਵਾੜ ਤੋਂ 25 ਕਿਲੋਮੀਟਰ ਦੂਰੀ ‘ਤੇ ਸਥਿਤ ਤਹਿਸੀਲ ਡਚਨ ਦੇ ਹੁੰਜਰ ਪਿੰਡ ਵਿਖੇ ਬੁੱਧਵਾਰ ਸਵੇਰ 4.30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ, ਜਿਸ ਕਾਰਨ ਪਾਣੀ ਦੇ ਤੇਜ਼ ਵਹਾਅ ‘ਚ 6 ਘਰ ਤੇ ਇਕ ਰਾਸ਼ਨ ਡੀਪੂ ਸਮੇਤ 38 ਵਿਆਕਤੀ ਰੁੜ੍ਹ ਗਏ |

ਘਟਨਾ ਦੇ ਤੁਰੰਤ ਬਾਅਦ ਐਨ.ਡੀ.ਆਰ.ਐਫ, ਪੁਲਿਸ, ਫੌਜ ਤੇ ਸਥਾਨਕ ਲੋਕਾਂ ਨੇ ਬਚਾਅ ਕਾਰਜਾਂ ਤੋਂ ਬਾਅਦ ਮਲਬੇ ‘ਚੋ 7 ਲਾਸ਼ਾਂ, ਜਿਨ੍ਹਾਂ ‘ਚ 3 ਔਰਤਾਂ ਸਨ, ਕੱਢ ਲਈਆਂ | ਇਸ ਤੋਂ ਇਲਾਵਾ 17 ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ, ਜੋ ਵੱਖ-ਵੱਖ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ, ਇਨ੍ਹਾਂ ‘ਚੋ 5 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ | ਇਸ ਤੋਂ ਇਲਾਵਾ ਪਿੰਡ ਦੇ 14 ਵਿਅਕਤੀ ਅਜੇ ਵੀ ਲਾਪਤਾ ਦਸੇ ਜਾਂਦੇ ਹਨ | ਪਿਛਲੇ 12 ਘੰਟਿਆਂ ਦੌਰਾਨ ਕਿਸ਼ਤਵਾੜ ‘ਚ ਬੱਦਲ ਫਟਣ ਦੀ ਇਹ ਤੀਜੀ ਘਟਨਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਗਿਆ ਹੈ | ਉਨ੍ਹਾਂ ਇਸ ਘਟਨਾ ਦੀ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ‘ਤੇ ਨਜ਼ਰ ਰੱਖ ਰਹੀ ਹੈ | ਘਟਨਾਂ ਦੇ ਤੁਰੰਤ ਬਾਅਦ ਗ੍ਰਹਿ ਮੰਤਰੀ ਨੇ ਯੂ.ਟੀ. ਦੇ ਉਪ-ਰਾਜਪਾਲ ਮਨੋਜ ਸਿਹਨਾ ਤੇ ਡੀ.ਜੀ.ਪੀ. ਦਿਲਬਾਗ ਸਿੰਘ ਕੋਲੋਂ ਇਸ ਸਬੰਧੀ ਜਾਣਕਾਰੀ ਲਈ ਹੈ |

ਕਾਰਗਿਲ ਜ਼ਿਲੇ੍ਹ ਦੇ ਖੰਗਰਾਲ ਕਾਰਗਿਲ ਤੋ 60 ਕਿਲੋਮੀਟਰ ਦੀ ਦੂਰੀ ‘ਤੇ ਅਤੇ ਸਾਂਗਰਾ ਕਾਰਗਿਲ ਤੋ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹਨ | ਮੰਗਲਵਾਰ ਦੇਰ ਸ਼ਾਮ ਬੱਦਲ ਫਟਣ ਦੀਆਂ 2 ਵਖ-ਵਖ ਘਟਨਾਵਾਂ ‘ਚ ਮਿੰਨਾ ਪਣ ਬਿਜਲੀ ਪ੍ਰਾਜੈਕਟਾਂ ਸਮੇਤ ਅੱਧੀ ਦਰਜਨ ਮਕਾਨਾਂ ਸਮੇਤ ਖੜੀ ਫਸਲਾਂ ਨੂੰ ਨੁਕਾਸਨ ਪਹੁੰਚਿਆ ਹੈ | 300 ਦੇ ਕਰੀਬ ਭੇਡ-ਬਕਰੀਆਂ ਤੇਜ਼ ਪਾਣੀ ‘ਚ ਰੁੜ੍ਹ ਗਈਆਂ ਹਨ | ਹੜ੍ਹ ਕਾਰਨ ਕਾਰਗਿਲ-ਜੰਨਸਕਾਰ ਹਾਈਵੇਅ ਬੰਦ ਹੋ ਗਿਆ ਹੈ | ਇਸ ਤੋਂ ਇਲਾਵਾ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਆਲੂਸਾ ਇਲਾਕੇ ਦੇ ਉੱਚੇ ਪਹਾੜੀ ਇਲਕੇ ‘ਚ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਕਾਰਨ ਮਸਜਿਦ, ਮਕਾਨ ਤੇ ਸੜਕਾਂ ਨੂੰ ਨੁਕਸਾਨ ਪਹੰੁਚਿਆ ਹੈ | ਇਸ ਤੋਂ ਇਲਾਵਾ ਅਮਰਨਾਥ ਗੁਫਾ ਨੇੜੇ ਵੀ ਬੱਦਲ ਫਟਣ ਦੀ ਇਕ ਘਟਨਾ ਵਾਪਰੀ ਹੈ | ਇਸ ਵੇਲੇ ਪਵਿੱਤਰ ਗੁਫਾ ਨੇੜੇ ਐਸ.ਡੀ.ਆਰ.ਐਫ. ਦੀਆਂ 2 ਟੀਮਾਂ ਮੌਜੂਦ ਹਨ | ਹੇਠਲੇ ਇਲਾਕੇ ‘ਚ ਰਹਿਣ ਵਾਲੇ ਲੋਕਾਂ ਨੂੰ ਉਚਾਈ ਵੱਲ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ | ਉਧਰ ਚਿਨਾਬ ਨਦੀ ‘ਚ ਤੇਜ਼ ਬਾਰਿਸ਼ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪਾਣੀ ਦਾ ਪੱਧਰ ਵਧ ਗਿਆ ਹੈ |

Leave a Reply

Your email address will not be published.