ਜੋ ਬਾਇਡੇਨ ਦੀ ਸੁਰੱਖਿਆ ‘ਚ ਵੱਡੀ ਢਿੱਲ, ਸੁਰੱਖਿਅਤ ਥਾਂ ਪਹੁੰਚਾਏ ਗਏ ਰਾਸ਼ਟਰਪਤੀ

ਜੋ ਬਾਇਡੇਨ ਦੀ ਸੁਰੱਖਿਆ ‘ਚ ਵੱਡੀ ਢਿੱਲ, ਸੁਰੱਖਿਅਤ ਥਾਂ ਪਹੁੰਚਾਏ ਗਏ ਰਾਸ਼ਟਰਪਤੀ

ਨਿਊਯੌਰਕ : ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਸੁਰੱਖਿਆ ਵਿਚ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ।

ਰੇਹੋਬੋਥ ਬੀਚ ਇਲਾਕੇ ਵਿਚ ਨੋ ਫਲਾਈ ਜ਼ੋਨ ਵਿਚ ਅਚਾਨਕ ਇੱਕ ਜਹਾਜ਼ ਦਾਖਲ ਹੋ ਗਿਆ ਜਿਸ ਨੂੰ ਦੇਖਦੇ ਹੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਜੋ ਬਾਇਡੇਨ ਨੂੰ ਉੁਨ੍ਹਾਂ ਦੀ ਪਤਨੀ ਦੇ ਨਾਲ ਤੁਰੰਤ ਸੇਫ ਹਾਊਸ ਵਿਚ ਭੇਜਿਆ ਗਿਆ। ਵ੍ਹਾਈਟ ਹਾਊਸ ਤੇ ਸੀਕ੍ਰੇਟ ਸਰਵਿਸ ਨੇ ਕਿਹਾ ਕਿ ਇੱਕ ਛੋਟਾ ਨਿੱਜੀ ਹਵਾਈ ਜਹਾਜ਼ ਰਾਸ਼ਟਰਪਤੀ ਜੋ ਬਾਇਡੇਨ ਦੇ ਡੇਲਾਵੇਅਰ ਵੇਕੇਸ਼ਨ ਹੋਮ ਕੋਲ ਗਲਤੀ ਨਾਲ ਨੋ ਫਲਾਈ ਜ਼ੋਨ ਵਿਚ ਵੜ ਗਿਆ ਸੀ। ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਨੇ ਕਿਹਾ ਕਿ ਪਾਇਲਟ ਸਹੀ ਰੇਡੀਓ ਚੈਨਲ ‘ਤੇ ਨਹੀਂ ਸੀ। ਨਾਲ ਹੀ ਉਹ ਪ੍ਰਕਾਸ਼ਿਤ ਉਡਾਣ ਗਾਈਡਲਾਈਨ ਦਾ ਪਾਲਣ ਨਹੀਂ ਕਰ ਰਿਹਾ ਸੀ।

ਯੂਨਾਈਟਿਡ ਸਟੇਟਸ ਸੀਕ੍ਰੇਟ ਸਰਵਿਸ ਹੁਣ ਪਾਇਲਟ ਤੋਂ ਪੁੱਛਗਿਛ ਕਰੇਗੀ।ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉੁਨ੍ਹਾਂ ਨੇ ਦੁਪਹਿਰ ਲਗਭਗ 12.34 ਵਜੇ ਰਾਸ਼ਟਰਪਤੀ ਦੇ ਘਰ ਦੇ ਉਪ ਤੋਂ ਛੋਟੇ ਜਿਹੇ ਸਫੈਦ ਜਹਾਜ਼ ਨੂੰ ਉਡਦੇ ਦੇਖਿਆ। ਇਸ ਦੇ ਤੁਰੰਤ ਬਾਅਦ ਦੋ ਲੜਾਕੂ ਜਹਾਜ਼ਾਂ ਨੂੰ ਸ਼ਹਿਰ ਦੇ ਉਪਰ ਤੋਂ ਉਡਾਣ ਭਰੀ। ਕੁਝ ਹੀ ਦੇਰ ਵਿਚ ਬਾਇਡੇਨ ਦਾ ਕਾਫਲੇ ਕੋਲ ਦੇ ਇੱਕ ਫਾਇਰ ਸਟੇਸ਼ਨ ਕੋਲ ਜਾਂਦਾ ਨਜ਼ਰ ਆਇਆ।ਇਥੇ ਰਾਸ਼ਟਰਪਤੀ ਤੇ ਉੁਨ੍ਹਾਂ ਦੀ ਪਤਨੀ ਨੂੰ ਯੂਐੱਸਵੀ ਤੋਂ ਇਮਾਰਤ ਦੇ ਅੰਦਰ ਲਿਜਾਇਆ ਗਿਆ। ਇਸੇ ਵਿਚ ਸੀਕ੍ਰੇਟ ਸਰਵਿਸ ਨੇ ਇਲਾਕੇ ਨੂੰ ਲ਼ਾਕੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਰੇਹੋਬੋਥ ਐਵੇਨਿਊ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਲਗਭਗ 20 ਮਿੰਟ ਬਾਅਦ ਫਿਰ ਤੋਂ ਆਵਾਜਾਈ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਰਾਸ਼ਟਰਪਤੀ ਦੇ ਕਾਫਲੇ ਨੇ ਫਿਰ ਘਰ ਦਾ ਰੁਖ ਕੀਤਾ। ਦੋਵੇਂ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹਨ।

Leave a Reply

Your email address will not be published.