ਜੋ ਪਹਿਲਾਂ ਦੇਸ਼ ‘ਚ ਨਹੀਂ ਹੋਇਆ,ਉਹ ਮਹਾਰਾਸ਼ਟਰ ‘ਚ ਹੋ ਰਿਹਾ ਹੈ : ਫੜਨਵੀਸ

ਮਹਾਰਾਸ਼ਟਰ ਵਿਚ ਬੀਜੇਪੀ ਅਤੇ ਸ਼ਿਵਸੈਨਾ ਵਿਚਾਲੇ ਤਕਰਾਰ ਵੱਧਦੀ ਜਾ ਰਹੀ ਹੈ।

ਦਾਊਦ ਇਬਰਾਹਿਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮਹਾਰਾਸ਼ਟਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਦੀ ਗ੍ਰਿਫਤਾਰੀ ਨੂੰ ਲੈ ਕੇ ਹੁਣ ਸਿਆਸਤ ਤੇਜ਼ ਹੋ ਗਈ ਹੈ।

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਨਵਾਬ ਨੂੰ ਦਾਊਦ ਇਬਰਾਹਿਮ ਦਾ ਸਹਾਇਕ ਦੱਸਦੇ ਹੋਏ ਉਨ੍ਹਾਂ ‘ਤੇ ਹਮਲਾ ਬੋਲਿਆ ਹੈ।ਫੜਨਵੀਸ ਨੇ ਕਿਹਾ ਕਿ ਜੋ ਮਹਾਰਾਸ਼ਟਰ ਜਾਂ ਦੇਸ਼ ਵਿੱਚ ਪਹਿਲਾਂ ਕਦੇ ਨਹੀਂ ਹੋਇਆ, ਉਹ ਹੁਣ ਇੱਥੇ ਹੁੰਦਾ ਦੇਖਿਆ ਜਾ ਸਕਦਾ ਹੈ।

ਬੰਬ ਧਮਾਕੇ ਦੇ ਦੋਸ਼ੀ ਦਾਊਦ ਇਬਰਾਹਿਮ ਦੇ ਨਾਲ ਮਨੀ ਲਾਂਡਰਿੰਗ ‘ਚ ਸ਼ਾਮਲ ਨਵਾਬ ਮਲਿਕ ਨੂੰ ਬਚਾਉਣ ਲਈ ਪੂਰੀ ਸੂਬਾ ਕੈਬਨਿਟ ਅਤੇ ਸੂਬਾ ਸਰਕਾਰ ਖੜ੍ਹੀ ਹੈ।ਫੜਨਵੀਸ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸ਼ਿਵ ਸੈਨਾ ਆਗੂਆਂ ਦੀ ਅਗਵਾਈ ਵਾਲੀ ਸਰਕਾਰ ਮੁੰਬਈ ਨੂੰ ਬਰਬਾਦ ਕਰਨ ਵਾਲੇ ਦੇ ਪਿੱਛੇ ਖੜ੍ਹੀ ਹੈ।

ਨਵਾਬ ਮਲਿਕ ਅਸਤੀਫਾ ਦੇਵੇ, ਅਸੀਂ ਇਸ ਲਈ ਵਿਧਾਨ ਸਭਾ ਵਿੱਚ ਲੜਾਂਗੇ। ਫੜਨਵੀਸ ਨੇ ਕਿਹਾ ਕਿ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਲੋਕਾਂ ਦਾ ਸਮਰਥਨ ਕਰ ਰਹੀ ਹੈ ਜਿਨ੍ਹਾਂ ਦੇ ਹੱਥ ਮੁੰਬਈ ਧਮਾਕਿਆਂ ‘ਚ ਮਾਰੇ ਗਏ ਬੇਕਸੂਰ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਹ ਕਿਸ ਨਾਲ ਹਨ, ਜਿਸ ‘ਤੇ ਦਾਊਦ ਇਬਰਾਹਿਮ ਦੀ ਮਦਦ ਕਰਨ ਦਾ ਦੋਸ਼ ਹੈ।

ਫਿਲਹਾਲ ਮਲਿਕ 3 ਮਾਰਚ ਤੱਕ ਈਡੀ ਦੀ ਹਿਰਾਸਤ ‘ਚ ਹੈ। ਇਸ ਦੌਰਾਨ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਕੁਨੈਕਸ਼ਨ ਮਾਮਲੇ ‘ਚ ਹੁਣ ਈਡੀ ਨਵਾਬ ਮਲਿਕ ਦੇ ਬੇਟੇ ਫ਼ਰਾਜ ਮਲਿਕ ‘ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਈਡੀ ਨੇ ਫਰਾਜ਼ ਮਲਿਕ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤਾ ਹੈ।ਦੱਸ ਦੇਈਏ ਕਿ ਨਵਾਬ ਮਲਿਕ ‘ਤੇ ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਵਿੱਤ ਪੋਸ਼ਣ ‘ਚ ਸ਼ਾਮਲ ਹੋਣ ਦਾ ਦੋਸ਼ ਹੈ।

ਮਲਿਕ ‘ਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਸਬੰਧਤ ਜ਼ਮੀਨੀ ਸੌਦੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਈਡੀ ਅੰਡਰਵਰਲਡ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਲ ਹੀ ‘ਚ ਅੰਡਰਵਰਲਡ ਦੇ ਖਿਲਾਫ ਮਾਮਲਾ ਦਰਜ ਕਰਕੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਦਾਊਦ ਦੇ ਭਰਾ ਇਕਬਾਲ ਕਾਸਕਰ ਨੂੰ ਕੁਝ ਹਫ਼ਤੇ ਪਹਿਲਾਂ ਈਡੀ ਨੇ ਫੜਿਆ ਸੀ।

Leave a Reply

Your email address will not be published. Required fields are marked *