“ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਾ ਕਰਦਾ : ਟਰੰਪ

“ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਾ ਕਰਦਾ : ਟਰੰਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਰੂਸ-ਯੂਕਰੇਨ ਯੁੱਧ ‘ਤੇ ਇੰਨ੍ਹੀ ਦਿਨੀਂ ਬਿਆਨਬਾਜ਼ੀ ਕਰ ਰਹੇ ਹਨ।

ਉਹ ਲਗਭਗ ਆਪਣੇ ਹਰ ਬਿਆਨ ਵਿੱਚ ਰੂਸ ਦੀ ਤਾਰੀਫ਼ ਤੇ ਅਮਰੀਕਾ-ਨਾਟੋ ਦੀ ਬੁਰਾਈ ਕਰ ਰਹੇ ਹਨ। ਹੁਣ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਨਾਟੋ ਸਮਾਰਟ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਵਿੱਚ ਮੂਰਖਤਾਪੂਰਨ ਕੰਮ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਹੀਂ ਕਰਦਾ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦਿਆਂ ਯੂਕਰੇਨ ਦੇ ਦੋ ਇਲਾਕਿਆਂ ਦੀ ਆਜ਼ਾਦੀ ਨੂੰ ਲੈ ਕੇ ਉਨ੍ਹਾਂ ਨੂੰ ‘ਜੀਨੀਅਸ’ ਕਰਾਰ ਦਿੱਤਾ ਹੈ।ਡੋਨਾਲਡ ਟਰੰਪ ਨੇ ਕੰਜ਼ਰਵੇਟਿਵ ਪਾਲੀਟਿਕਲ ਐਕਸ਼ਨ ਕਾਨਫਰੰਸ ਵਿੱਚ ਭਾਸ਼ਣ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਰੂਸ ਦੀ ਤਾਰੀਫ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ 21ਵੀਂ ਸਦੀ ਦੇ ਇੱਕਲੌਤੇ ਅਮਰੀਕੀ ਰਾਸ਼ਟਰਪਤੀ ਸੀ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰੂਸ ਦੀ ਫੌਜੀ ਕਾਰਵਾਈ ਨੂੰ ਨਹੀਂ ਝੇਲਿਆ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇੱਕ ਸਮਾਰਟ ਦੇਸ਼ ਸੀ। ਹੁਣ ਅਸੀਂ ਇੱਕ ਮੂਰਖ ਦੇਸ਼ ਹਾਂ।ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਜੋ ਬਾਇਡੇਨ ਨੂੰ ਢੋਲ ਦੀ ਤਰ੍ਹਾਂ ਵਜਾ ਰਹੇ ਹਨ। ਟਰੰਪ ਨੇ ਆਪਣੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਪੁਤਿਨ ਸਮਾਰਟ ਸੀ। ਮੈਂ ਕਿਹਾ ਕਿ ਨਿਸ਼ਚਿਤ ਰੂਪ ਨਾਲ ਉਹ ਸਮਾਰਟ ਹਨ, ਜਿਨ੍ਹਾਂ ਨੂੰ ਮੈ ਮਿਲਿਆ ਸੀ। ਉਨ੍ਹਾਂ ਕਿਹਾ ਕਿ ਨਾਟੋ ਦੇਸ਼ ਤੇ ਮੌਜੂਦਾ ਦੁਨੀਆ ਜਿਵੇਂ ਕਿ ਮੈਂ ਦੇਖ ਰਿਹਾ ਹਾਂ। ਉਹ ਇੰਨੇ ਸਮਾਰਟ ਨਹੀਂ ਹੈ, ਉਨ੍ਹਾਂ ਨੂੰ ਨਤੀਜੇ ਭੁਗਤਣ ਜਾਂ ਖਤਰੇ ਦਾ ਸਾਹਮਣਾ ਕਰਨ ਦੀ ਧਮਕੀ ਦੇਣੀ ਚਾਹੀਦੀ ਸੀ। ਇਸ ਤੋਂ ਅੱਗੇ ਟਰੰਪ ਨੇ ਕਿਹਾ ਕਿ ਸਮੱਸਿਆ ਇਹ ਨਹੀਂ ਹੈ ਕਿ ਪੁਤਿਨ ਸਮਾਰਟ ਹਨ, ਬੇਸ਼ੱਕ ਉਹ ਸਮਾਰਟ ਹਨ, ਪਰ ਅਸਲੀ ਸਮੱਸਿਆ ਇਹ ਹੈ ਕਿ ਸਾਡੇ ਨੇਤਾ ਮੂਰਖ ਹਨ। ਮੂਰਖ।ਬਹੁਤ ਮੂਰਖ। ਟਰੰਪ ਨੇ ਕਿਹਾ ਕਿ ਪੁਤਿਨ ਬੋਲ ਰਹੇ ਹਨ ਕਿ ਪੱਛਮੀ ਦੇਸ਼ ਮੇਰੇ ਤੇ ਪਾਬੰਦੀਆਂ ਲਗਾਉਣ ਜਾ ਰਹੇ ਹਨ। ਉਹ ਪਿਛਲੇ 25 ਸਾਲਾਂ ਤੋਂ ਮੇਰੇ ‘ਤੇ ਵੀ ਪਾਬੰਦੀ ਲਗਾ ਰਹੇ ਹਨ।

Leave a Reply

Your email address will not be published.