“ਜੇ ਮੇਰੇ ਪੁੱਤ ਦਾ ਤਿਣਕੇ ਜਿੰਨਾ ਵੀ ਕਸੂਰ ਹੋਇਆ ਤਾਂ ਮੈਂ ਸਿੱਧੂ ਦੀ ਜਗ੍ਹਾ ਜੇਲ੍ਹ ਕੱਟਾਂਗਾ”

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਨੂੰ ਮਿਲਣ ਵਾਲੇ ਵੀਆਈਪੀ ਟ੍ਰੀਟਮੈਂਟ ਨੂੰ ਲੈ ਕੇ ਭੜਕ ਗਏ। ਮਾਨਸਾ ਵਿੱਚ ਉਨ੍ਹਾਂ ਨੇ ਕਿਹਾ ਕਿ ਲਾਰੈਂਸ ਵਰਗਿਆਂ ਨੂੰ 24 ਘੰਟੇ ਬਿਲਕੁਲ ਨਵੀਆਂ ਟੀ-ਸ਼ਰਟਾਂ ਪਵਾ ਕੇ ਦਿਖਾਇਆ ਜਾ ਰਿਹਾ ਹੈ। ਜੇਕਰ ਪੁਲਿਸ ਵਾਲੇ ਉਸ ਨਾਲ ਫੋਟੋ ਖਿਚਵਾਉਂਦੇ ਨਜ਼ਰ ਆਉਣ ਤਾਂ ਨੌਜਵਾਨਾਂ ਨੂੰ ਲੱਗੇਗਾ ਕਿ ਉਹ ਕੋਈ ਖਾਸ ਬੰਦਾ ਲੱਗਦਾ ਹੈ। ਮੈਂ ਵੀ ਇਸ ਤਰ੍ਹਾਂ ਬਣਨਾ ਚਾਹੁੰਦਾ ਹਾਂ। ਉਨ੍ਹਾਂ ‘ਤੇ 100 ਪਰਚੇ ਦਰਜ ਹਨ। ਸਰਕਾਰ ਦੱਸੇ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਸੰਭਾਲ ਕੇ ਕਿਉਂ ਰੱਖਿਆ ਗਿਆ ਹੈ? ਜਿਸ ‘ਤੇ ਇੰਨੇ ਜ਼ਿਆਦਾ ਪਰਚੇ ਹਨ, ਉਨ੍ਹਾਂ ‘ਤੇ ਫਿਰੌਤੀ ਦਾ ਧੰਦਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਚਾਹੇ ਕੱਲ੍ਹ ਸਵੇਰੇ ਹੀ ਮਾਰ ਦਿਓ ਪਰ ਮੈਂ ਚੁੱਪ ਨਹੀਂ ਬੈਠਾਂਗਾ। ਇਨ੍ਹਾਂ ਦੀ ਸੁਰੱਖਿਆ ਹਟਾਈ ਜਾਵੇ। ਆਮ ਮੁਲਜ਼ਮਾਂ ਦੀ ਤਰਾਂ ਇਹ ਅਦਾਲਤ ਵਿੱਚ ਜਾਣ । ਸਿੱਧੂ ਦਾ ਕੋਈ ਕਸੂਰ ਨਹੀਂ ਸੀ। ਜੇਕਰ ਸਿੱਧੂ ਦਾ ਕੋਈ ਤਿਣਕੇ ਜਿੰਨਾ ਵੀ ਕਸੂਰ ਹੋਇਆ ਮੈਂ ਉਸਦੀ ਜਗ੍ਹਾ ਜੇਲ੍ਹ ਕੱਟਾਂਗਾ।ਇਸ ਤੋਂ ਅੱਗੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੁਲਿਸ ਅਪਰਾਧ ਕਰਨ ਵਾਲਿਆਂ ਨੂੰ ਫੜ ਸਕਦੀ ਹੈ । ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕਰਵਾਇਆ, ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ । ਤਿਹਾੜ ਵਰਗੀ ਜੇਲ੍ਹ ਵਿੱਚ ਬੈਠ ਕੇ ਮਾਸਟਰਮਾਈਂਡ ਲਾਰੈਂਸ ਅਤੇ ਗੋਲਡੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 29 ਤਰੀਕ ਹੈ, ਸਿੱਧੂ ਘਰ ‘ਤੇ ਹਮਲਾ ਕਰ ਕੇ ਵੀ ਨਹੀਂ ਬਚਣਾ ਚਾਹੀਦਾ । ਤੀਜੇ ਦਿਨ ਉਹ ਚੈਨਲ ‘ਤੇ ਇੰਟਰਵਿਊ ਵੀ ਦੇ ਦਿੰਦਾ ਹੈ। ਗੈਂਗਸਟਰਾਂ ਨੂੰ ਕਿੰਨੀ ਆਜ਼ਾਦੀ ਹੈ? ਕਾਨੂੰਨ ਆਮ ਆਦਮੀ ਲਈ ਹਨ। ਜਦਕਿ ਗੁੰਡੇ ਉਨ੍ਹਾਂ ਦਾ ਫਾਇਦਾ ਚੁੱਕ ਰਹੇ ਹਨ।ਉਨ੍ਹਾਂ ਨੇ ਅੱਗੇ ਕਿਹਾ ਕਿ ਮੂਸੇਵਾਲਾ ਨੇ ਵਿਦੇਸ਼ਾਂ ਵਿੱਚ ਲਗਜ਼ਰੀ ਜ਼ਿੰਦਗੀ ਛੱਡ ਆਪਣੇ ਇਲਾਕੇ ਵਿੱਚ ਰਹਿਣਾ ਪਸੰਦ ਕੀਤਾ। ਉਸਨੇ ਰਾਜਨੀਤੀ ਵਿੱਚ ਆ ਆਕੇ ਕੁਝ ਨਹੀਂ ਕਰਨਾ ਸੀ। ਉਸਨੂੰ ਟ੍ਰੋਲ ਕੀਤਾ ਗਿਆ। ਉਸਨੂੰ ਪੈਸੇ ਨਹੀਂ ਚਾਹੀਦੇ ਸਨ। ਪੈਸੇ ਉਸਨੇ ਬਹੁਤ ਕਮਾ ਲਏ ਸੀ। ਸਰਕਾਰ ਗੁੰਡਿਆਂ ਨੂੰ ਪਨਾਹ ਦੇਣੀ ਛੱਡ ਦੇਵੇ। ਇਨ੍ਹਾਂ ਨੂੰ ਸੁਰੱਖਿਆ ਦੇਣੀ ਛੱਡ ਦੇਵੇ। 

Leave a Reply

Your email address will not be published.