ਜੇ ਤੁਸੀਂ ਵੀ ਵਰਤਦੇ ਹੋ ਫੇਕ ਆਈਲਾਸ਼ੇਸ, ਤਾਂ ਜਾਣ ਲਓ ਨੁਕਸਾਨ

ਔਰਤਾਂ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟ ਦੀ ਵਰਤੋਂ ਕਰਦੀਆਂ ਹਨ। ਕਈ ਤਰ੍ਹਾਂ ਦੇ ਹਰਬਲ ਤੇ ਕੈਮਿਕਲ ਯੁਕਤ, ਦੋਵੇਂ ਤਰ੍ਹਾਂ ਦੇ ਉਤਪਾਦ ਮਾਰਕਿਟ ਵਿੱਚ ਉਪਲਬਧ ਹਨ। ਇਸੇ ਤਰ੍ਹਾਂ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵੀ ਕਰੀ ਤਰ੍ਹਾਂ ਦੇ ਪ੍ਰਾਡਕਟ ਮੌਜੂਦ ਹਨ। ਇਨ੍ਹਾਂ ਵਿੱਚ ਨਕਲੀ ਪਲਕਾਂ (ਫੇਕ ਆਈਲਸ਼ੇਸ)ਵੀ ਮੌਜੂਦ ਹਨ। ਇਹ ਜਿੰਨੀ ਔਰਤਾਂ ਦੀਆਂ ਅੱਖਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਓਨਾ ਹੀ ਇਨ੍ਹਾਂ ਦਾ ਨੁਕਸਾਨ ਵੀ ਹੈ। ਇਹ ਸੰਭਵ ਹੈ ਕਿ ਅੱਖਾਂ ਨੂੰ ਥੋੜ੍ਹੇ ਸਮੇਂ ਲਈ ਸੁੰਦਰ ਬਣਾਉਣ ਵਾਲੇ ਇਸ ਉਤਪਾਦ ਦੇ ਨੁਕਸਾਨਾਂ ਨੂੰ ਜਾਣ ਕੇ ਤੁਸੀਂ ਇਸ ਨੂੰ ਦੁਬਾਰਾ ਵਰਤਣ ਤੋਂ ਪਰਹੇਜ਼ ਕਰੋਗੇ।

ਕਿਉਂ ਵਧ ਰਹੀ ਫੇਕ ਆਈਲਸ਼ੇਸਦੀ ਦੀ ਵਰਤੋਂ : 

ਨਕਲੀ ਪਲਕਾਂ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਵਿੱਚ ਮਦਦ ਕਰਦੀਆਂ ਹਨ। ਓਨਲੀ ਮਾਯ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, ਹਰ ਕਿਸੇ ਦੀਆਂ ਮੋਟੀਆਂ ਪਲਕਾਂ ਨਹੀਂ ਹੁੰਦੀਆਂ ਹਨ ਅਤੇ ਲੰਬੀਆਂ, ਮੋਟੀਆਂ ਪਲਕਾਂ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ, ਇਸ ਲਈ ਫੇਕ ਆਈਲਸ਼ੇਸ ਦਾ ਰੁਝਾਨ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਆਪਣੀਆਂ ਪਲਕਾਂ ਨੂੰ ਲੋੜ ਅਨੁਸਾਰ ਵੱਡੀਆਂ ਅਤੇ ਛੋਟੀਆਂ ਵਿਖਾ ਸਕਦੇ ਹਾਂ।

ਅੱਖਾਂ ‘ਚ ਹੋ ਸਕਦੀ ਹੈ ਜਲਨ : ਕਈ ਵਾਰ ਲੰਬੀਆਂ ਫੇਕ ਆਈਲਸ਼ੇਸ ਕਾਰਨ ਅੱਖਾਂ ਦੇ ਆਲੇ-ਦੁਆਲੇ ਜਲਣ ਅਤੇ ਖਾਰਸ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਸੀਂ ਸੋਚਦੇ ਹਾਂ ਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਪਰ ਬਹੁਤ ਸਾਰੇ ਲੋਕਾਂ ਨੂੰ ਫੇਕ ਆਈਲਸ਼ੇਸ ਲਗਾਉਣ ਵੇਲੇ ਵਰਤੀ ਗਈ ਗੂੰਦ ਤੋਂ ਐਲਰਜੀ ਹੁੰਦੀ ਹੈ। ਜੇਕਰ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪਲਕਾਂ ਦੇ ਆਲੇ-ਦੁਆਲੇ ਲਾਲੀ, ਮੁਹਾਸੇ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਅੱਖਾਂ ਦੀ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ ਫੇਕ ਆਈਲਸ਼ੇਸ

ਜਿਸ ਤਰ੍ਹਾਂ ਸਰੀਰ ਦੀ ਸਫਾਈ ਰੱਖਣਾ ਜ਼ਰੂਰੀ ਹੈ, ਉਸੇ ਤਰ੍ਹਾਂ ਅੱਖਾਂ ਦੀ ਦੇਖਭਾਲ ਵੀ ਜ਼ਰੂਰੀ ਹੈ। ਗਰਮੀਆਂ ਵਿੱਚ ਪਸੀਨਾ ਆਉਣ ਕਾਰਨ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ। ਨਕਲੀ ਪਲਕਾਂ ਦਾ ਵੀ ਇਹੀ ਹਾਲ ਹੈ। ਪਸੀਨੇ ਕਾਰਨ ਪੈਦਾ ਹੋਣ ਵਾਲੇ ਬੈਕਟੀਰੀਆ ਅੱਖਾਂ ਵਿੱਚ ਖਾਰਸ਼ ਅਤੇ ਲਾਲੀ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਕਿਸੇ ਦੀਆਂ ਫੇਕ ਆਈਲਸ਼ੇਸ ਦੀ ਵਰਤੋਂ ਕਰਦੇ ਹਨ ਜਾਂ ਦੂਜਿਆਂ ਨੂੰ ਆਪਣੀਆਂ Fake Eyelashes ਦੀ ਵਰਤੋਂ ਕਰਨ ਲਈ ਦਿੰਦੇ ਹਨ, ਉਨ੍ਹਾਂ ਨੂੰ ਵੀ ਅੱਖਾਂ ਦੀ ਇਨਫੈਕਸ਼ਨ ਨਾਲ ਜੂਝਣਾ ਪੈ ਸਕਦਾ ਹੈ।

ਕੁਦਰਤੀ ਪਲਕਾਂ ਖਰਾਬ ਹੋ ਸਕਦੀਆਂ ਹਨ : ਜੋ ਲੋਕ ਸੋਚਦੇ ਹਨ ਕਿ ਚੰਗੀ ਕੁਆਲਿਟੀ ਦੀਆਂ ਫੇਕ ਆਈਲਸ਼ੇਸ ਅਤੇ ਗੂੰਦ ਦੀ ਵਰਤੋਂ ਕਰਨ ਨਾਲ ਉਹਨਾਂ ਦੀਆਂ ਕੁਦਰਤੀ ਪਲਕਾਂ ਨੂੰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਹੈ, ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਉਹਨਾਂ ਦੀ ਗਲਤ ਧਾਰਨਾ ਹੈ। ਗੂੰਦ ਕਾਰਨ ਕੁਦਰਤੀ ਪਲਕਾਂ ਦੀ ਗ੍ਰੋਥ ਰੁਕ ਜਾਂਦੀ ਹੈ। ਨਾਲ ਹੀ, ਫੇਕ ਆਈਲਸ਼ੇਸ ਦੇ ਭਾਰ ਕਾਰਨ ਕੁਦਰਤੀ ਪਲਕਾਂ ਡਿੱਗ ਸਕਦੀਆਂ ਹਨ।

ਬਹੁਤ ਜ਼ਿਆਦਾ ਵਰਤੋਂ ਕਾਰਨ ਅੱਖਾਂ ਸੁੱਜ ਸਕਦੀਆਂ ਹਨ : ਫੇਕ ਆਈਲਸ਼ੇਸ ਲਈ ਵਰਤੀ ਜਾਂਦੀ ਗੂੰਦ ਵਿੱਚ ਫਾਰਮਾਲਡੀਹਾਈਡ ਹੁੰਦਾ ਹੈ। ਅਕਸਰ ਅਤੇ ਲੰਬੇ ਸਮੇਂ ਲਈ ਵਰਤੀਆਂ ਜਾਂਦੀਆਂ Fake Eyelashes ਅੱਖਾਂ ਦੇ ਆਲੇ ਦੁਆਲੇ ਦੇ ਹਿੱਸੇ ਵਿੱਚ ਸੋਜ ਦਾ ਕਾਰਨ ਬਣ ਸਕਦੀਆਂ ਹਨ।

ਡ੍ਰਾਈ ਆਈ ਦੀ ਸਮੱਸਿਆ ਨੂੰ ਵਧਾ ਸਕਦੀ ਹੈ ਫੇਕ ਆਈਲਸ਼ੇਸ 

ਖੁਸ਼ਕ ਅੱਖਾਂ ਜਾਂ ਡ੍ਰਾਈ ਆਈ ਉਹ ਸਥਿਤੀ ਹੈ ਜਦੋਂ ਅੱਖਾਂ ਵਿੱਚ ਲੁਬਰੀਕੇਸ਼ਨ ਦੀ ਕਮੀ ਹੁੰਦੀ ਹੈ। ਇਹ ਸਥਿਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਸਸਤੇ, ਮਿਆਦ ਪੁੱਗ ਚੁੱਕੇ ਜਾਂ ਬਹੁਤ ਜ਼ਿਆਦਾ ਕਾਸਮੈਟਿਕਸ ਦੀ ਵਰਤੋਂ ਕਰਦੇ ਹੋ। ਇਸ ਕਾਰਨ ਅੱਖਾਂ ‘ਚ ਖਾਰਸ਼, ਧੁੰਦਲਾਪਣ, ਰੋਸ਼ਨੀ ਦੀ ਸੰਵੇਦਨਸ਼ੀਲਤਾ ਦੀ ਸਮੱਸਿਆ ਹੋ ਸਕਦੀ ਹੈ।

Leave a Reply

Your email address will not be published. Required fields are marked *