ਜੁੱਤੀ ‘ਚ ਸੋਨਾ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਨੇ ਹਿਰਾਸਤ ‘ਚ ਲਿਆ

ਜੁੱਤੀ ‘ਚ ਸੋਨਾ ਲੁਕਾ ਅੰਮ੍ਰਿਤਸਰ ਏਅਰਪੋਰਟ ਪੁੱਜਾ ਵਿਅਕਤੀ, ਕਸਟਮ ਨੇ ਹਿਰਾਸਤ ‘ਚ ਲਿਆ

ਲੁਧਿਆਣਾ : ਪੰਜਾਬ ‘ਚ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 24.25 ਲੱਖ ਰੁਪਏ ਦਾ ਸੋਨਾ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।

ਦੁਬਈ ਤੋਂ ਇਕ ਵਿਅਕਤੀ ਸੋਨਾ ਦੀ ਪੇਸਟ ਬਣਾ ਕੇ ਆਪਣੇ ਜੁੱਤਿਆਂ ਦੇ ਸੋਲ ‘ਚ ਪਾ ਕੇ ਲਿਆਇਆ ਸੀ। ਚੈਕਿੰਗ ਤੋਂ ਬਾਅਦ ਨੌਜਵਾਨ ਦੀ ਜਾਂਚ ਕਸਟਮ ਵਿਭਾਗ ਨੇ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋ ਗਿਆ ਤੇ ਹੁਣ ਨੌਜਵਾਨ ਕਸਟਮ ਵਿਭਾਗ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸ.ਜੀ56 ਅੰਮ੍ਰਿਤਸਰ ‘ਚ ਲੈਂਡ ਹੋਈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਰੁਟੀਨ ਚੈਕਿੰਗ ਦੌਰਾਨ ਐਕਸਰੇ ਮਸ਼ੀਨ ਵਿਚ ਨੌਜਵਾਨ ਦੇ ਜੁਤਿਆਂ ਦੇ ਸੋਲ ‘ਚ ਕੁਝ ਸ਼ੱਕੀ ਚੀਜ਼ ਦੇਖੀ। ਇਸ ਤੋਂ ਬਾਅਦ ਉਸ ਨੂੰ ਜਾਂਚ ਲਈ ਰੋਕਿਆ ਗਿਆ। ਜਦੋਂ ਉਸ ਦੇ ਜੁੱਤਿਆਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਦੇ ਸੋਲ ਵਿਚ ਦੋ ਸਫੈਦ ਰੰਗ ਦੇ ਪੈਕਟ ਸਨ। ਇਨ੍ਹਾਂ ਵਿਚ ਸੋਨੇ ਦਾ ਪੇਸਟ ਬਣਾ ਕੇ ਪਾਇਆ ਹੋਇਆ ਸੀ। ਪੇਸਟ ਦਾ ਕੁੱਲ ਭਾਰ 566 ਗ੍ਰਾਮ ਸੀ ਤੇ ਜਦੋਂ ਉਸ ਨੂੰ ਸੋਨੇ ਵਿਚ ਢਾਲਿਆ ਗਿਆ ਤਾਂ ਉਸ ਦਾ ਭਾਰ 460 ਗ੍ਰਾਮ ਨਿਕਲਿਆ। ਦੱਸ ਦੇਈਏ ਕਿ ਸਮਗਲਰ ਸੋਨੇ ਦਾ ਪਾਊਡਰ ਬਣਾ ਲੈਂਦੇ ਹਨ. ਫਿਰ ਇਸ ਵਿਚ ਮਿੱਟੀ, ਕੈਮੀਕਲ ਤੇ ਅਸ਼ੁੱਧ ਸਮੱਗਰੀ ਮਿਲਾ ਕੇ ਗੋਲਡ ਪੇਸਟ ਬਣਾ ਲਈ ਜਾਂਦੀ ਹੈ। ਕੈਮੀਕਲ ਦੇ ਸੰਪਰਕ ਵਿਚ ਆਉਣ ਨਾਲ ਇਹ ਗਰਮ ਹੋ ਜਾਂਦਾ ਹੈ। ਜਦੋਂ ਤੱਕ ਇਹਪੇਸਟ ਗਰਮ ਰਹਿੰਦਾ ਹੈ ਇਸ ਨੂੰ ਕਿਸੇ ਵੀ ਰੂਪ ਵਿਚ ਢਾਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੇਸਟ ਬਣਨ ਨਾਲ ਇਹ ਪਤਲਾ ਹੋ ਜਾਂਦਾ ਹੈ ਤੇ ਮੈਟਲ ਡਿਟੈਕਟਰ ਤੋਂ ਲੰਘਦੇ ਹੋਏ ਫੜਿਆ ਨਹੀਂ ਜਾਂਦਾ। ਜੇਕਰ ਮਿੱਟੀ ਮਿਲਾਈ ਜਾਂਦੀ ਹੈ ਤਾਂ ਬਾਅਦ ਵਿਚ ਇਸ ਨੂੰ ਠੰਡੇ ਪਾਣ ਨਾਲ ਧੋ ਕੇ ਸੋਨਾ ਵੱਖ ਕਰ ਲਿਆ ਜਾਂਦਾ ਹੈ। ਕੁਝ ਕੈਮੀਕਲ ਅਜਿਹੇ ਹੁੰਦੇ ਹਨ ਜੋ ਗਰਮ ਕਰਨ ‘ਤੇ ਉਡ ਜਾਂਦੇ ਹਨ ਜਿਸ ਤੋਂ ਬਾਅਦ ਸੋਨੇ ਨੂੰ ਫਿਰ ਠੋਸ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

Leave a Reply

Your email address will not be published.