ਜਿਨ੍ਹਾਂ ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ ਉਨ੍ਹਾਂ ਵਿੱਚ ਦਿਖ ਰਹੇ ਹਨ ਓਮਿਕੋਰੋਨ ਦੇ ਇਹ ਲੱਛਣ

ਕੋਵਿਡ-19 ਵੈਕਸੀਨ ਆਉਣ ’ਤੇ ਸਾਨੂੰ ਸਾਰਿਆਂ ਨੂੰ ਰਾਹਤ ਮਿਲੀ ਸੀ। ਇਹ ਟੀਕੇ ਨਾ ਸਿਰਫ਼ ਗੰਭੀਰ ਇਨਫੈਕਸ਼ਨਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ, ਸਗੋਂ ਇਨਫੈਕਸ਼ਨ ਕਾਰਨ ਹੋਣ ਵਾਲੀਆਂ ਮੌਤਾਂ ਦੇ ਜ਼ੋਖ਼ਮ ਨੂੰ ਵੀ ਘਟਾਉਂਦੇ ਹਨ।

ਹਾਲਾਂਕਿ ਹੁਣ ਵੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ।ਅਜਿਹੀ ਵੈਕਸੀਨ ਲੈਣ ਤੋਂਂ ਬਾਅਦ ਵੀ ਓਮਿਕੋਰੋਨ ਇਨਫੈਕਸ਼ਨ ਤੁਹਾਨੂੰ ਤਾਂ ਨਹੀਂ ਹੋ ਗਿਆ? ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਦਾ ਨਵਾਂ ਰੂਪ ਓਮਿਕੋਰੋਨ, ਕੋਰੋਨਾ ਟੀਕੇ ਦੀ ਪ੍ਰਤੀਰੋਧਕ ਸ਼ਕਤੀ ਨੂੰ ਚਕਮਾ ਦੇਣ ਵਿੱਚ ਸਮਰੱਥ ਹੈ। ਇਹ ਦੇਖਦੇ ਹੋਏ ਕਿ ਇਸ ਵਿੱਚ ਸਪਾਈਕ ਪ੍ਰੋਟੀਨ ਵਿੱਚ 30 ਤੋਂ ਵੱਧ ਪਰਿਵਰਤਨ ਹਨ, ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰੱਖਿਆ ਵਿਧੀ ਵਿਕਸਿਤ ਕਰ ਸਕਦਾ ਹੈ, ਜੋ ਇਸਨੂੰ ਵੈਕਸੀਨ ਦੇ ਪ੍ਰਭਾਵ ਤੋਂਂਬਚਣ ਵਿੱਚ ਮਦਦ ਕਰਦੀ ਹੈ। ਜਦੋਂਂ ਕਿ ਜਿਨ੍ਹਾਂ ਲੋਕਾਂ ਦਾ ਅਜੇ ਤੱਕ ਟੀਕਾਕਰਣ ਨਹੀਂ ਹੋਇਆ, ਉਨ੍ਹਾਂ ਵਿੱਚ ਵਾਇਰਸ ਦੇ ਸੰਕਰਮਣ ਦਾ ਜ਼ੋਖ਼ਮ ਵੱਧ ਹੁੰਦਾ ਹੈ।

ਥਿਤੀ ਵਿੱਚ, ਕੀ ਟੀਕੇ ਕਾਰਗਰ ਸਾਬਤ ਹੋ ਰਹੇ ਹਨ?ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, ‘ਮੌਜੂਦਾ ਵੈਕਸੀਨ ਦੀਆਂ ਖ਼ੁਰਾਕਾਂ ਓਮਿਕੋਰੋਨ ਵਾਲੇ ਕਿਸੇ ਵੀ ਵਿਅਕਤੀ ਨੂੰ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਇਨਫੈਕਸ਼ਨ ਕਾਰਨ ਹੋਣ ਵਾਲੀ ਮੌਤ ਤੋਂਂ ਬਚਾਏਗੀ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਵਿਚ ਇਸ ਇਨਫੈਕਸ਼ਨ ਹਲਕੇ ਲੱਛਣ ਦੇਖੇ ਜਾ ਸਕਦੇ ਹਨ।

ਵੈਕਸੀਨ ਲਗਾਉਣ ਦੇ ਬਾਵਜੂਦ, ਹੋ ਸਕਦਾ ਹੈ ਕੋਵਿਡ

ਕੋਵਿਡ-19 ਵੈਕਸੀਨ SARs-COV-2 ਵਾਇਰਸ ਦੇ ਵਿਰੁੱਧ ਕਾਫ਼ੀ ਸੁਰੱਖਿਆ ਪ੍ਰਦਾਨ ਕਰਦੀ ਹੈ, ਪਰ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਅੱਧਾ ਜਾਂ ਪੂਰਾ ਟੀਕਾ ਪ੍ਰਾਪਤ ਕਰਨ ਤੋਂਂ ਬਾਅਦ ਵੀ ਵਿਅਕਤੀ ਨੂੰ ਹਲਕਾ ਇਨਫੈਕਸ਼ਨ ਹੋ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਵੈਕਸੀਨ ਦੀਆਂਂ ਇੱਕ ਜਾਂ ਦੋਵੇਂ ਖ਼ੁਰਾਕਾਂ ਲੱਗੀਆਂ ਹਨ ਅਤੇ ਉਹ ਵਾਇਰਸ ਦੇ ਸੰਪਰਕ ਵਿੱਚ ਆ ਗਿਆ ਹੈ ਤਾਂ ਉਸ ਵਿੱਚ ਜਾਂ ਤਾਂ ਹਲਕੇ ਲੱਛਣ ਹੋਣਗੇ ਜਾਂ ਕੋਈ ਲੱਛਣ ਨਹੀਂ ਵੀ ਹੋ ਸਕਦਾ। ਕੁਝ ਮਾਮਲਿਆਂ ਵਿੱਚ ਗੰਭੀਰ ਬਿਮਾਰੀ ਹੋ ਸਕਦੀ ਹੈ ਪਰ ਹਸਪਤਾਲ ਵਿੱਚ ਦਾਖ਼ਲ ਹੋਣਾ ਜਾਂ ਵਾਇਰਸ ਕਾਰਨ ਮੌਤ ਬਹੁਤ ਘੱਟ ਹਾਲਤਾਂ ਵਿੱਚ ਹੋਵੇਗੀ।

ਟੀਕਾ ਲਗਾਉਣ ਤੋਂ ਬਾਅਦ ਇਨ੍ਹਾਂ ਲੱਛਣਾਂ ’ਤੇ ਰੱਖੋ ਨਜ਼ਰ

ਦੇਖਿਆ ਜਾ ਰਿਹਾ ਹੈ ਕਿ ਨਵਾਂ ਵੇਰੀਐਂਟ ਮੌਜੂਦਾ ਵੇਰੀਐਂਟ ਖ਼ਾਸ ਕਰਕੇ ਡੈਲਟਾ ਨਾਲੋਂ ਹਲਕਾ ਹੈ। ਡਾਕਟਰਾਂ ਨੇ ਨੋਟ ਕੀਤਾ ਹੈ ਕਿ ਜ਼ਿਆਦਾਤਰ ਸੰਕਰਮਿਤ ਮਰੀਜ਼ਾਂ ਵਿੱਚ ਜ਼ੁਕਾਮ ਵਰਗੇ ਲੱਛਣ ਪੈਦਾ ਹੁੰਦੇ ਹਨ ਅਤੇ ਆਪਣੇ ਆਪ ਠੀਕ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਲੋਕਾਂ ਨੇ ਕੋਵਿਡ ਦੀਆਂ ਦੋਵੇਂ ਖ਼ੁਰਾਕਾਂ ਲਈਆਂਂਹਨ, ਉਨ੍ਹਾਂ ਨੂੰ ਗਲ਼ੇ ਵਿੱਚ ਖ਼ਰਾਸ਼ ਜਾਂ ਬੇਅਰਾਮੀ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।

ਟੈਸਟ ਕਰਵਾਓ ਤੇ ਇਕਾਂਤਵਾਸ ’ਚ ਰਹੋ

ਜੇਕਰ ਤੁਸੀਂ ਉੱਪਰ ਦੱਸੇ ਲੱਛਣਾਂ ਵਿੱਚੋਂਂ ਕਿਸੇ ਦਾ ਵੀ ਅਨੁਭਵ ਕਰਦੇ ਹੋ ਤਾਂ ਆਪਣੀ ਜਾਂਚ ਕਰਵਾਓ ਅਤੇ ਲੱਛਣ ਦੂਰ ਹੋਣ ਤੱਕ ਇਕਾਂਤਵਾਸ ਵਿੱਚ ਰਹੋ।

ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰ-ਅੰਦਾਜ਼ ਨਾ ਕਰੋ

ਹਾਲ ਹੀ ਵਿੱਚ ਸਾਹਮਣੇ ਆਏ ਕੋਵਿਡ -19 ਦੇ ਮਾਮਲੇ ਹਲਕੇ ਹਨ, ਫਿਰ ਵੀ ਮਾਹਿਰਾਂ ਵੱਲੋਂ ਲੋਕਾਂ ਨੂੰ ਸਾਰੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਓਮਿਕੋਰੋਨ ਨੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਲਈ, ਮਾਸਕ ਪਹਿਨੋ, ਵਿਆਹ ਜਾਂ ਅਜਿਹੇ ਕਿਸੇ ਵੱਡੇ ਸਮਾਗਮ ਦਾ ਹਿੱਸਾ ਨਾ ਬਣੋ, ਸਰੀਰਕ ਦੂਰੀ ਬਣਾਈ ਰੱਖੋ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹੋ। ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਟੈਸਟ ਕਰਵਾਓ ਅਤੇ ਇਕਾਂਤਵਾਸ ਕਰੋੋ।

Leave a Reply

Your email address will not be published. Required fields are marked *