ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

ਸੈਕਰਾਮੈਂਟੋ/ਸਾਨ ਫਰਾਂਸਿਸਕੋ / ਬੀਤੇ ਸਾਲ ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿਚ ਗੋਰ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਵਲੋਂ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਾਲਇਡ ਨੂੰ ਧੌਣ ‘ਤੇ ਗੋਡਾ ਰੱਖ ਕੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸਮੁੱਚੇ ਅਮਰੀਕਾ ਸਮੇਤ ਦੁਨੀਆ ਭਰ ‘ਚ ਵਿਰੋਧ ਪ੍ਰਦਰਸ਼ਨ ਹੋਏ ਅਤੇ ‘ਬਲੈਕ ਲਾਈਵਜ਼ ਮੈਟਰਸ’ ਦਾ ਮਸਲਾ ਉਭਰਿਆ ਸੀ |

ਇਸ ਮਾਮਲੇ ਵਿਚ ਅਦਾਲਤ ਨੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੂੰ ਫਲਾਇਡ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ | ਬਹੁਤ ਹੀ ਅਹਿਮ ਫੈਸਲੇ ਵਿਚ ਅਦਾਲਤ ਨੇ 45 ਸਾਲਾ ਡੈਰੇਕ ਚੌਵਿਨ ਨੂੰ ਤਿੰਨਾਂ ਦੋਸ਼ਾਂ ‘ਗੈਰ-ਇਰਾਦਾ ਦੂਜੀ ਡਿਗਰੀ ਦਾ ਕਤਲ, ਤੀਜੀ ਡਿਗਰੀ ਦਾ ਕਤਲ ਤੇ ਦੂਜੀ ਡਿਗਰੀ ਦਾ ਕਤਲੇਆਮ’ ‘ਚ ਦੋਸ਼ੀ ਕਰਾਰ ਦਿੱਤਾ | ਇਨ੍ਹਾਂ ਤਿੰਨ ਦੋਸ਼ਾਂ ਤਹਿਤ ਉਸ ਨੂੰ ਕ੍ਰਮਵਾਰ 40 ਸਾਲ, 25 ਸਾਲ ਤੇ 10 ਸਾਲ ਸਜ਼ਾ ਹੋ ਸਕਦੀ ਹੈ | ਸਜ਼ਾ ਸੁਣਾਏ ਦੌਰਾਨ 45 ਸਾਲਾ ਚੌਵਿਨ ਚੁੱਪ-ਚਾਪ ਖੜ੍ਹਾ ਰਿਹਾ ਤੇ ਉਸ ਨੇ ਕੋਈ ਪ੍ਰਤੀਕਰਮ ਨਹੀਂ ਕੀਤਾ |

Leave a Reply

Your email address will not be published.