ਸੈਕਰਾਮੈਂਟੋ, 13 ਅਪ੍ਰੈਲ (ਹੁਸਨ ਲੜੋਆ ਬੰਗਾ)-ਸ਼ੱਕੀ ਵਿਅਕਤੀਆਂ ਦੀ ਕਾਰ ਦਾ ਪਿੱਛਾ ਕਰ ਰਹੀ ਪੁਲਿਸ ਉੱਪਰ ਚਲਾਈਆਂ ਗੋਲੀਆਂ ‘ਚ 3 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਜਵਾਬੀ ਕਾਰਵਾਈ ‘ਚ ਇਕ ਸ਼ੱਕੀ ਵੀ ਮਾਰਿਆ ਗਿਆ ਜਦਕਿ ਦੂਸਰੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ |
ਕੈਪਟਨ ਬਰਾਂਡਨ ਡਾਅਸਨ ਨੇ ਦੱਸਿਆ ਕਿ ਬਰੇਮੈਨ ਨੇੜੇ ਇੰਟਰ ਸਟੇਟ 20 ਵਿਖੇ 111 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਕਾਰ ਨੂੰ ਰੁਕਣ ਲਈ ਕਿਹਾ ਗਿਆ | ਇਕ ਵਾਰ ਕਾਰ ਰੁਕ ਗਈ ਪਰ ਬਾਅਦ ਵਿਚ ਫਿਰ ਸ਼ੱਕੀ ਵਿਅਕਤੀਆਂ ਨੇ ਕਾਰ ਭਜਾਉਣ ਦਾ ਯਤਨ ਕੀਤਾ | ਕਾਰ ਦਾ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਉੱਪਰ ਚਲਾਈਆਂ ਗੋਲੀਆਂ ਨਾਲ 3 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਟਲਾਂਟੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |