ਜਾਨਸਨ ਐਂਡ ਜਾਨਸਨ ਬੇਬੀ ਪਾਊਡਰ ‘ਤੇ ਪੂਰੀ ਦੁਨੀਆ ‘ਚ ਲੱਗ ਸਕਦੈ ਬੈਨ!

ਬ੍ਰਿਟੇਨ ਦੀ ਵੱਡੀ ਹੈਲਥਕੇਅਰ ਕੰਪਨੀ ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਦੀ ਵਿਕਰੀ ‘ਤੇ ਪੂਰੀ ਦੁਨੀਆ ‘ਚ ਪਾਬੰਦੀ ਲੱਗ ਸਕਦੀ ਹੈ।

ਕੰਪਨੀ 2020 ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਆਪਣੀ ਵਿਕਰੀ ਪਹਿਲਾਂ ਹੀ ਬੰਦ ਕਰ ਚੁੱਕੀ ਹੈ। ਯੂ.ਐੱਸ. ਰੈਗੂਲੇਟਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੰਪਨੀ ਦੇ ਬੇਬੀ ਪਾਊਡਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ ਹਨ।

ਇਸ ਖੁਲਾਸੇ ਤੋਂ ਬਾਅਦ ਕੰਪਨੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੰਪਨੀ ਖਿਲਾਫ 34,000 ਤੋਂ ਵੱਧ ਕੇਸ ਚੱਲ ਰਹੇ ਹਨ। ਇਨ੍ਹਾਂ ‘ਚ ਕਈ ਅਜਿਹੀਆਂ ਔਰਤਾਂ ਵੀ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਇਸ ਕੰਪਨੀ ਦੇ ਬੇਬੀ ਪਾਊਡਰ ਦੀ ਵਰਤੋਂ ਕਰਨ ਨਾਲ ਉਨ੍ਹਾਂ ਨੂੰ ਓਵੇਰੀਅਨ ਕੈਂਸਰ ਹੋ ਗਿਆ। ਹਾਲਾਂਕਿ, ਜਾਨਸਨ ਐਂਡ ਜਾਨਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਦਾ ਬੇਬੀ ਪਾਊਡਰ ਨੁਕਸਾਨਦੇਹ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸਨੇ ਉੱਤਰੀ ਅਮਰੀਕਾ ਵਿੱਚ ਵਿਕਰੀ ਘਟਣ ਕਰਕੇ ਇਸ ਨੂੰ ਇਸ ਨੂੰ ਉਥੋਂ ਹਟਾਇਆ ਸੀ।

ਕੀ ਹੁੰਦਾ ਹੈ ਟੈਲਕ
ਟੈਲਕ ਦੁਨੀਆ ਦਾ ਸਭ ਤੋਂ ਨਰਮ ਖਣਿਜ ਹੈ ਅਤੇ ਇਹ ਬਹੁਤ ਸਾਰੇ ਦੇਸ਼ਾਂ ਵਿੱਚ ਪੈਦਾ ਹੁੰਦਾ ਹੈ। ਇਹ ਕਾਗਜ਼, ਪਲਾਸਟਿਕ ਅਤੇ ਫਾਰਮਾਸਿਊਟੀਕਲ ਸਮੇਤ ਬਹੁਤ ਸਾਰੇ ਉਦਯੋਗਾਂ ਵਿੱਚ ਵੱਡੇ ਪੱਧਰ ‘ਤੇ ਵਰਤਿਆ ਜਾਂਦਾ ਹੈ। ਇਹ ਨੈਪੀ ਰੈਸ਼ ਅਤੇ ਹੋਰ ਕਿਸਮ ਦੀ ਨਿੱਜੀ ਸਫਾਈ ਵਿੱਚ ਵਰਤਿਆ ਜਾਂਦਾ ਹੈ। ਕਈ ਵਾਰ ਇਸ ਵਿੱਚ ਐਸਬਸਟਸ ਹੁੰਦਾ ਹੈ ਜੋ ਸਰੀਰ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇੱਕ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਇਸਦੀ ਵਿਕਰੀ ਨੂੰ ਰੋਕਣ ਲਈ ਇੱਕ ਸ਼ੇਅਰਹੋਲਡਰ ਵੋਟ ਦੀ ਤਿਆਰੀ ਕੀਤੀ ਜਾ ਰਹੀ ਹੈ। ਲੰਡਨ ਸਥਿਤ ਨਿਵੇਸ਼ ਪਲੇਟਫਾਰਮ ਟਿਊਲਿਪਸ਼ੇਅਰ ਨੇ ਇਹ ਪੇਸ਼ਕਸ਼ ਕੀਤੀ ਹੈ। ਇਹ ਪ੍ਰਸਤਾਵ ਯੂਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮੇਟੀ (ਐੱਸ.ਈ.ਸੀ.) ਨੂੰ ਵੀ ਭੇਜਿਆ ਗਿਆ ਹੈ। ਉਸ ਨੂੰ ਪੁੱਛਿਆ ਗਿਆ ਹੈ ਕਿ ਅਪ੍ਰੈਲ ਵਿਚ ਕੰਪਨੀ ਦੀ ਸਾਲਾਨਾ ਮੀਟਿੰਗ ਤੋਂ ਪਹਿਲਾਂ ਅਜਿਹਾ ਕਰਨਾ ਜਾਇਜ਼ ਹੈ ਜਾਂ ਨਹੀਂ। ਇਸ ਦੌਰਾਨ ਕੰਪਨੀ ਨੇ ਅਮਰੀਕੀ ਰੈਗੂਲੇਟਰ ਨੂੰ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ੇਅਰਹੋਲਡਰ ਦੇ ਪ੍ਰਸਤਾਵ ਨੂੰ ਅਵੈਧ ਮੰਨਿਆ ਜਾਵੇ। ਉਸ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਵਿਰੁੱਧ ਦੁਨੀਆ ਭਰ ਵਿਚ ਚੱਲ ਰਹੇ ਕੇਸਾਂ ‘ਤੇ ਅਸਰ ਪਵੇਗਾ। ਜਾਨਸਨ ਐਂਡ ਜਾਨਸਨ ਪਹਿਲਾਂ ਹੀ ਦੁਨੀਆ ਭਰ ਵਿੱਚ ਅਰਬਾਂ ਡਾਲਰ ਦਾ ਮੁਆਵਜ਼ਾ ਦੇ ਚੁੱਕੀ ਹੈ।

Leave a Reply

Your email address will not be published. Required fields are marked *