ਜਾਣੋ ਓਮੀਕ੍ਰੋਨ ਕਾਰਨ ਅਰਥ ਵਿਵਸਥਾ ਨੂੰ ਕਿੰਨਾ ਹੋਇਆ ਨੁਕਸਾਨ? ਆਰ.ਬੀ.ਆਈ ਨੇ ਦਿੱਤੀ ਰਾਹਤ ਭਰੀ ਖ਼ਬਰ

Home » Blog » ਜਾਣੋ ਓਮੀਕ੍ਰੋਨ ਕਾਰਨ ਅਰਥ ਵਿਵਸਥਾ ਨੂੰ ਕਿੰਨਾ ਹੋਇਆ ਨੁਕਸਾਨ? ਆਰ.ਬੀ.ਆਈ ਨੇ ਦਿੱਤੀ ਰਾਹਤ ਭਰੀ ਖ਼ਬਰ
ਜਾਣੋ ਓਮੀਕ੍ਰੋਨ ਕਾਰਨ ਅਰਥ ਵਿਵਸਥਾ ਨੂੰ ਕਿੰਨਾ ਹੋਇਆ ਨੁਕਸਾਨ? ਆਰ.ਬੀ.ਆਈ ਨੇ ਦਿੱਤੀ ਰਾਹਤ ਭਰੀ ਖ਼ਬਰ

ਓਮੀਕ੍ਰੋਨ ਨੇ ਅਰਥ ਵਿਵਸਥਾ ‘ਚ ਸੁਧਾਰ ਦੀ ਰਫ਼ਤਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਇਹ ਖਦਸ਼ਾ ਹੌਲੀ-ਹੌਲੀ ਘੱਟ ਹੋ ਰਿਹਾ ਹੈ।

ਇਕ ਪਾਸੇ ਜਿੱਥੇ ਕਈ ਸੂਬਿਆ ਵਲੋਂ ਇਹ ਦੱਸਿਆ ਗਿਆ ਹੈ ਕਿ ਉਹ ਆਰਥਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਵਾਲੇ ਨਹੀਂ ਹਨ, ਉੱਥੇ ਹੀ ਦੂਜੇ ਪਾਸੇ ਕਈ ਰਿਪੋਰਟਾਂ ਹਨ ਕਿ ਓਮੀਕ੍ਰੋਨ ਦੀ ਲਾਗ ਵਧਣ ਦੇ ਬਾਵਜੂਦ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ‘ਚ ਦੇਸ਼ ਦੀ ਅਰਥਵਿਵਸਥਾ ਦੇ ਮਜ਼ਬੂਤ ਰਹਿਣ ਦੀਆਂ ਸੰਭਾਵਨਾਵਾਂ ਹਨ।ਸੋਮਵਾਰ ਨੂੰ ਆਰ.ਬੀ.ਆਈ ਵਲੋਂ ਇਕ ਰਿਪੋਰਟ ਜਾਰੀ ਕੀਤੀ ਗਈ ਜਿਸ ਵਿਚ ਅਰਥ ਵਿਵਸਥਾ ਦੀ ਜੋ ਸਮੀਖਿਆ ਕੀਤੀ ਗਈ ਹੈ, ਉਹ ਸਰਕਾਰ ਦੇ ਨਾਲ ਸ਼ੇਅਰ ਬਾਜ਼ਾਰ ਤੇ ਉਦਯੋਗ ਜਗਤ ‘ਚ ਕਾਫੀ ਭਰੋਸਾ ਦਿਵਾਏਗੀ। ਰਿਪੋਰਟ ‘ਚ ਬ੍ਰਿਟੇਨ ਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਓਮੀਕ੍ਰੋਨ 66 ਫੀਸਦੀ ਤੋਂ 80 ਫੀਸਦੀ ਤਕ ਘੱਟ ਖਤਰਨਾਕ ਹੈ। ਹਸਪਤਾਲ ਜਾਣ ਦੀ ਜ਼ਰੂਰਤ ਵੀ ਘੱਟ ਹੈ।

ਇਸ ਵਿਚ ਅਰਥ ਵਿਵਸਥਾ ਦੇ ਸੁਧਾਰ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ। ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ।ਦੇਸ਼ ਦੀ ਮੁਦਰਾ ਤੇ ਕਰਜ਼ਾ ਸਥਿਤੀ ਵਿਚ ਵੀ ਸੁਧਾਰ ਹੋ ਰਿਹਾ ਹੈ। ਕਰਜ਼ਾ ਵੰਡਣ ਦੀ ਰਫ਼ਤਾਰ ਵੀ ਸੁਧਰ ਰਹੀ ਹੈ। ਡਿਜੀਟਲ ਭੁਗਤਾਨ ‘ਚ ਵੀ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੈ। ਸਾਲ 2021 ‘ਚ ਭਾਰਤ ਵਿਚ ਡਿਜੀਟਲ ਭੁਗਤਾਨ ਦੀ ਮਾਤਰਾ 300 ਬਿਲੀਅਨ ਡਾਲਰ ਸੀ, ਜੋ ਸਾਲ 2026 ਤਕ ਵੱਧ ਕੇ 1000 ਡਾਲਰ ਬਿਲੀਅਨ ਹੋ ਸਕਦੀ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਸਪਲਾਈ ਚੇਨ ਦੀਆਂ ਸਮੱਸਿਆਵਾਂ ਵੀ ਖਤਮ ਹੋਣ ਜਾ ਰਹੀਆਂ ਹਨ। ਇਕ ਸਮੱਸਿਆ ਮਹਿੰਗਾਈ ਹੈ ਜਿਸ ਨੂੰ ਹੇਠਾਂ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।ਆਰਬੀਆਈ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਜਾਰੀ ਮਾਸਿਕ ਰਿਪੋਰਟ ਕਾਫੀ ਅੱਲਗ ਸੀ, ਜਦੋਂ ਓਮੀਕ੍ਰੋਨ ਨੂੰ ਲੈ ਕੇ ਸਾਵਧਾਨ ਰਹਿਣ ਦੀ ਗੱਲ ਕੀਤੀ ਗਈ।

ਆਰਬੀਆਈ ਨੇ ਕਈ ਹੋਰ ਅੰਕੜੇ ਪੇਸ਼ ਕਰ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਰਥ ਵਿਵਸਥਾ ‘ਚ ਚਿੰਤਾਵਾਂ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਆਕਾਰ 632.7 ਡਾਲਰ ਬਿਲੀਅਨ ਹੈ, ਜੋ ਕਿ ਦੇਸ਼ ਦੇ 13 ਮਹੀਨਿਆਂ ਦੇ ਦਰਾਮਦ ਬਿੱਲ ਦੇ ਬਰਾਬਰ ਹੈ।ਸ਼ੇਅਰ ਬਾਜ਼ਾਰ ‘ਚ ਭਾਰੀ ਉਤਸ਼ਾਹ ਹੈ ਤੇ ਬਾਜ਼ਾਰ ‘ਚੋਂ ਪੂੰਜੀ ਇਕੱਠੀ ਕਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2021 ‘ਚ 64 ਕੰਪਨੀਆਂ ਨੇ ਬਾਜ਼ਾਰ ‘ਚੋਂ 1.2 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ, ਜਦਕਿ ਸਾਲ 2020 ‘ਚ 14 ਕੰਪਨੀਆਂ ਨੇ 26,312 ਕਰੋੜ ਰੁਪਏ ਇਕੱਠੇ ਕੀਤੇ ਹਨ। ਸਾਲ 2021 ‘ਚ ਭਾਰਤੀ ਸਟਾਕ ਮਾਰਕੀਟ ਸਾਰੇ ਦੇਸ਼ਾਂ ‘ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ‘ਚ ਤੀਜੇ ਸਥਾਨ ‘ਤੇ ਹੈ। ਆਰਬੀਆਈ ਵਲੋਂ ਕਿਹਾ ਗਿਆ ਹੈ ਕਿ ਸੂਬਿਆਂ ਦੀ ਆਰਥਿਕ ਤੇ ਵਿਤੀ ਸਥਿਤੀ ਵਿਚ ਵੀ ਬਹੁਤ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।

Leave a Reply

Your email address will not be published.