ਜਾਅਲੀ ਨੋਟਿਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ

ਪਾਰਾਦੀਪ (ਉੜੀਸਾ): ਉੜੀਸਾ ਦੇ ਜ਼ਿਲ੍ਹਾ ਜਗਤਸਿੰਘਪੁਰ ਦੇ ਐੱਸਵੀਐੱਮ ਕਾਲਜ ਵਿੱਚ ਜਾਅਲੀ ਨੋਟਿਸ ਲਾਇਆ ਗਿਆ ਹੈ ਜਿਸ ਵਿੱਚ ਵਿਦਿਆਰਥਣਾਂ ਨੂੰ ਕਿਹਾ ਗਿਆ ਕਿ ਉਹ 14 ਫਰਵਰੀ ਵੈਲੇਨਟਾਈਨ ਦਿਵਸ ਤੋਂ ਪਹਿਲਾਂ ਪੁਰਸ਼ ਮਿੱਤਰ ਜ਼ਰੂਰ ਬਣਾਉਣ। ਕਾਲਜ ਪ੍ਰਬੰਧਕਾਂ ਨੇ ਇਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਨੋਟਿਸ ਉੱਤੇ ਪ੍ਰਿੰਸੀਪਲ ਦੇ ਜਾਅਲੀ ਹਸਤਾਖ਼ਰ ਵੀ ਕੀਤੇ ਗਏ ਹਨ। -ਪੀਟੀਆਈ

Leave a Reply

Your email address will not be published. Required fields are marked *

Generated by Feedzy