ਜ਼ੀਰੋਧਾ ਦੇ ਸੰਸਥਾਪਕ ਨਿਤਿਨ ਕਾਮਤ ਆਪਣੀ ਪਤਨੀ ਲਈ ਹੋਏ ਗੰਜੇ

 ਜ਼ੀਰੋਧਾ ਦੇ ਨਿਤਿਨ ਕਾਮਥ ਨੇ ਆਪਣੀ ਪਤਨੀ ਨੂੰ ਛਾਤੀ ਦੇ ਕੈਂਸਰ ਨਾਲ ਲੜਨ ਅਤੇ ਇਹ ਜੰਗ ਜਿੱਤਣ ਲਈ ਆਪਣੀ ਪਤਨੀ ਦੀ ਯਾਤਰਾ ਤੋਂ ਸਿੱਖੇ ਸਬਕ ਸਾਂਝੇ ਕੀਤੇ। ਉਸ ਨੂੰ ਨਵੰਬਰ 2021 ਵਿੱਚ ਪਤਾ ਲੱਗਾ ਕਿ ਉਸ ਦੀ ਪਤਨੀ ਨੂੰ ਛਾਤੀ ਦਾ ਕੈਂਸਰ ਹੈ।

ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, “ਮੇਰੀ ਪਤਨੀ ਸੀਮਾ ਨੂੰ ਪਿਛਲੇ ਨਵੰਬਰ ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਹੁਣ ਉਸ ਨੇ ਕੈਂਸਰ ਅਤੇ ਇਸ ਨਾਲ ਜੁੜੇ ਨਿਯਮਤ ਸਿਹਤ ਜਾਂਚਾਂ, ਸਿਹਤ ਬੀਮਾ ਅਤੇ ਸਮੁੱਚੀ ਸਿਹਤ ਅਤੇ ਤੰਦਰੁਸਤੀ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲੋਕਾਂ ਨਾਲ ਆਪਣਾ ਤਜ਼ਰਬਾ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ। ਮਹਿਲਾ ਦਿਵਸ ਮੁਬਾਰਕ”।

ਨਿਤਿਨ ਦੀ ਪਤਨੀ ਲੋਕਾਂ ਨੂੰ ਕਰ ਰਹੀ ਜਾਗਰੂਕ : ਆਪਣੇ ਸਫ਼ਰ ਬਾਰੇ ਉਨ੍ਹਾਂ ਦੀ ਪਤਨੀ ਸੀਮਾ ਨੇ ਇੱਕ ਬਲਾਗ ਵਿੱਚ ਲਿਖਿਆ, “ਮੈਂ ਸਿਹਤਮੰਦ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਨਵੰਬਰ 2021 ਤੱਕ (ਜਦੋਂ ਮੈਨੂੰ ਛਾਤੀ ਦੇ ਕੈਂਸਰ ਬਾਰੇ ਪਤਾ ਨਹੀਂ ਸੀ) ਮੈਨੂੰ ਇੰਝ ਲਗਦਾ ਸੀ ਕਿ ਮੈਨੂੰ ਕੋਈ ਨਹੀਂ ਰੋਕ ਸਕਦਾ। ਫਿਰ ਮੈਨੂੰ ਪਤਾ ਲੱਗਾ ਕਿ ਮੈਨੂੰ ਸਟੇਜ 2 ਦਾ ਕੈਂਸਰ ਸੀ। ਡਾਈਗਨੋਸ ਹੋਣ ਤੋਂ ਬਾਅਦ ਦੇ ਕੁੱਝ ਮਹੀਨੇ ਬਹੁਤ ਉਤਾਰ-ਚੜ੍ਹਾਅ ਵਾਲੇ ਰਹੇ ਸਨ। ਆਪਣੇ ਕੈਂਸਰ ਪੀੜਤ ਹੋਣ ਬਾਰੇ ਜਦੋਂ ਨਿਤਿਨ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਲਗਾਤਾਰ ਪੂਰੇ ਸਰੀਰ ਦੀ ਸਿਹਤ ਜਾਂਚ ਕਰਵਾਉਂਦੀ ਸੀ।ਮੈਮੋਗ੍ਰਾਮ ਵਿੱਚ ਉਸ ਦੀ ਸੱਜੀ ਛਾਤੀ ਵਿੱਚ ਇੱਕ ਛੋਟੀ ਜਿਹੀ ਗੰਢ ਦਿਖਾਈ ਦਿੱਤੀ। ਭਾਵੇਂ ਕਿ ਉਸਨੇ ਕੋਈ ਲੱਛਣ ਨਹੀਂ ਦਿਖਾਏ ਪਰ ਫਿਰ ਵੀ ਉਨ੍ਹਾਂ ਨੇ ਇੱਕ ਓਨਕੋਲੋਜਿਸਟ ਨੂੰ ਮਿਲਣ ਦਾ ਫੈਸਲਾ ਕੀਤਾ ਜਿਸ ਨੇ ਬਾਇਓਪਸੀ ਕੀਤੀ ਸੀ। ਬਾਇਓਪਸੀ ਤੋਂ ਬਾਅਦ ਪੀਈਟੀ ਸਕੈਨ ਕੀਤਾ ਗਿਆ, ਜਿਸ ਨੇ ਪੁਸ਼ਟੀ ਕੀਤੀ ਕਿ ਗੱਠ ਅਸਲ ਵਿੱਚ ਕੈਂਸਰ ਸੀ।

ਇਸ ਤੋਂ ਬਾਅਦ ਸੀਮਾ ਟ੍ਰੀਟਮੈਂਟ ਸ਼ੁਰੂ ਹੋਇਆ। ਨਿਤਿਨ ਅਤੇ ਸੀਮਾ ਦੋਵੇਂ ਇਕੱਠੇ ਗੰਜੇ ਹੋ ਗਏ ਸਨ। ਨਿਤਿਨ ਉਦੋਂ ਤੱਕ ਗੰਜਾ ਰਹਿਣ ਲਈ ਤਿਆਰ ਸੀ, ਜਦੋਂ ਤੱਕ ਉਸ ਦੀ ਪਤਨੀ ਦੇ ਵਾਲ ਦੁਬਾਰਾ ਨਹੀਂ ਵਧਦੇ। ਸੀਮਾ ਨੇ ਕਿਹਾ, “ਮੇਰੀ ਆਸ-ਪਾਸ ਨਿਤਿਨ ਦੇ ਗੰਜੇ ਹੋਣ ਕਾਰਨ ਮੈਨੂੰ ਕਦੇ ਵੀ ਅਸਹਿਜ ਮਹਿਸੂਸ ਨਹੀਂ ਹੋਇਆ। ਮੈਨੂੰ ਲਗਦਾ ਸੀ ਕਿ ਗੰਜਾ ਹੋਣਾ ਇੱਕ ਨਵੀਂ ਕਿਸਮ ਦਾ ਹੇਅਰ ਸਟਾਈਲ ਹੈ। ਪਰ ਮੈਂ ਆਪਣੀ ਕੀਮੋ ਥੈਰੇਪੀ ਤੋਂ ਬਾਅਦ ਗੰਜੀ ਨਹੀਂ ਰਹਾਂਗੀ।”

ਰੈਗੂਲਰ ਸਿਹਤ ਜਾਂਚ ਕਰਵਾਉਂਦੇ ਰਹੋ: ਆਪਣੀ ਪੋਸਟ ਵਿੱਚ ਸੀਮਾ ਨੇ ਲਿਖਿਆ, “ਕੈਂਸਰ ਅੱਜ ਇਲਾਜਯੋਗ ਹੈ, ਬਸ਼ਰਤੇ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇ। ਮੈਂ ਲੋਕਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਭਾਵੇਂ ਤੁਹਾਨੂੰ ਇੰਝ ਲਗਦਾ ਹੈ ਕਿ ਤੁਹਾਡੀ ਸਿਹਤ ਸਹੀ ਹੈ ਪਰ ਫਿਰ ਵੀ ਤੁਹਾਨੂੰ ਆਪਣੀ ਸਿਹਤ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।”

Leave a Reply

Your email address will not be published. Required fields are marked *