ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਰਾਜ ਪੱਧਰੀ ਨੌਕਰੀ ’ਤੇ ਸਵੈ-ਰੁਜ਼ਗਾਰ ਮੇਲੇ ’ਚ ਕੀਤਾ ਪਹਿਲਾ ਸਥਾਨ ਹਾਸਲ

Home » Blog » ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਰਾਜ ਪੱਧਰੀ ਨੌਕਰੀ ’ਤੇ ਸਵੈ-ਰੁਜ਼ਗਾਰ ਮੇਲੇ ’ਚ ਕੀਤਾ ਪਹਿਲਾ ਸਥਾਨ ਹਾਸਲ
ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਰਾਜ ਪੱਧਰੀ ਨੌਕਰੀ ’ਤੇ ਸਵੈ-ਰੁਜ਼ਗਾਰ ਮੇਲੇ ’ਚ ਕੀਤਾ ਪਹਿਲਾ ਸਥਾਨ ਹਾਸਲ

ਚੁਣੇ ਗਏ ਉਮੀਦਵਾਰਾ ਦੀ ਘੱਟੋ-ਘੱਟ 2.4 ਲੱਖ ਪ੍ਰਤੀ ਸਾਲ ’ਤੇ ਇਸ ਤੋਂ ਵੱਧ ਪੈਕੇਜ ਤੇ ਹੋਈ ਚੋਣ

ਐਸ.ਏ.ਐਸ ਨਗਰ (ਮੁਹਾਲੀ),18 ਦਸੰਬਰ: ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਘਰ-ਘਰ ਰੁਜ਼ਗਾਰ ਸਕੀਮ ਦਾ ਬੇਰੁਜ਼ਗਾਰ ਨੌਜਵਾਨ ਵੱਡੀ ਗਿਣਤੀ ’ਚ ਲਾਹਾ ਲੈ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 17 ਦਸੰਬਰ ਨੂੰ ਆਈ.ਕੇ. ਗੁਜਰਾਲ ਪੀ.ਟੀ.ਯੂ. ਕਪੂਰਥਲਾ ਵਿਖੇ ਅਯੋਜਿਤ ਕੀਤੇ ਗਏ ਰਾਜ ਪੱਧਰੀ ਉੱਚ ਨੌਕਰੀ ਅਤੇ ਸਵੈ-ਰੁਜ਼ਗਾਰ ਮੇਲੇ ֹ’ਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਐਸ.ਏ.ਐਸ ਨਗਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਉਨ੍ਹਾਂ ਕਿਹਾ ਇਸ ਸਮਾਰੋਹ ’ਚ ਕੈਬਨਿਟ ਮੰਤਰੀ, ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਿਖਲਾਈ ਮੰਤਰੀ ਸ. ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੀ ਟੀਮ ਨੂੰ ਰਾਜ ਪੱਧਰੀ ਹਾਈ ਐਂਡ ਜੌਬ ਫੇਅਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ । ਉਨ੍ਹਾਂ ਰੁਜ਼ਗਾਰ ਮੇਲੇ ’ਚ ਭਾਗੀਦਾਰੀ ਲੈਣ ਲਈ ਵੱਖ-ਵੱਖ ਐਸੋਸੀਏਸ਼ਨਾਂ, ਰੁਜ਼ਗਾਰਦਾਤਾਵਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਭਾਗਾਂ ਦੇ ਯਤਨਾਂ ਅਤੇ ਸਮਰਥਨ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਵੱਖ-ਵੱਖ ਸਥਾਨਾਂ ਦੇ ਇੰਚਾਰਜਾਂ ਦਾ ਧੰਨਵਾਦ ਕੀਤਾ ।

ਵਧੇਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਨੌਕਰੀ ਅਤੇ ਸਵੈ ਰੁਜ਼ਗਾਰ ਮੇਲੇ ’ਚ ਚੁਣੇ ਗਏ ਉਮੀਦਵਾਰਾ ਦੀ ਘੱਟੋ-ਘੱਟ 2.4 ਲੱਖ ਪ੍ਰਤੀ ਸਾਲ ’ਤੇ ਇਸ ਤੋਂ ਵੱਧ ਪੈਕੇਜ ਤੇ ਚੋਣ ਕੀਤੀ ਗਈ ਹੈ । ਉਨ੍ਹਾਂ ਕਿਹਾ ਰੁਜ਼ਗਾਰ ਮੇਲੇ ’ਚ ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਚੋ 25 ਉਮੀਦਵਾਰਾਂ ਨੂੰ ਆਈ.ਕੇ. ਗੁਜਰਾਲ ਪੀ.ਟੀ.ਯੂ. ਕਪੂਰਥਲਾ ਵਿਖੇ “ਉੱਚ ਅੰਤਮ ਨੌਕਰੀ ਮੇਲੇ ਅਤੇ ਸਵੈ-ਰੁਜ਼ਗਾਰ ਲੋਨ ਮੇਲੇ ਦੇ ਸਨਮਾਨ ਸਮਾਰੋਹ” ਵਿੱਚ ਭਾਗ ਲੈਣ ਲਈ ਸੱਦਾ ਦਿੱਤਾ । ਇਥੇ ਉਨ੍ਹਾਂ ਨੂੰ ਕੈਬਨਿਟ ਮੰਤਰੀ, ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਿਖਲਾਈ ਮੰਤਰੀ ਸ. ਰਾਣਾ ਗੁਰਜੀਤ ਸਿੰਘ ਨੇ ਪ੍ਰਮਾਣ ਪੱਤਰ ਦਿੱਤੇ ।

Leave a Reply

Your email address will not be published.