ਜਲੰਧਰ : ਬੁਧਵਾਰ 6 ਸਾਉਣ ਸੰਮਤ 553

Home » Blog » ਜਲੰਧਰ : ਬੁਧਵਾਰ 6 ਸਾਉਣ ਸੰਮਤ 553
ਜਲੰਧਰ : ਬੁਧਵਾਰ 6 ਸਾਉਣ ਸੰਮਤ 553

ਗਰਮ ਰੁੱਤ ਦੀਆਂ 32ਵੀਆਂ ਉਲੰਪਿਕ ਖੇਡਾਂ ਜੋ 2020 ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਨਿਸਚਿਤ ਸਨ ਕੋਵਿਡ-19 ਕਰਕੇ ਹੁਣ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਜਾਪਾਨ ਦੇ ਸ਼ਹਿਰ ਟੋਕੀਉ ਵਿਚ ਦੂਜੀ ਵਾਰ ਹੋ ਰਹੀਆਂ ਹਨ।

ਉਨ੍ਹਾਂ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕੋਵਿਡ-19 ਦੇ ਬਚਾਅ ਤੋਂ ਲੈ ਕੇ ਸਕਿਉਰਿਟੀ ਤੱਕ ਤੇ ਡੋਪ ਟੈੱਸਟ, ਇਨਸ਼ੋਰੈਂਸ, ਉਲੰਪਿਕ ਪਿੰਡ, ਮੇਨ ਸਟੇਡੀਅਮ, ਖੇਡ ਮੈਦਾਨ ਤੇ ਖੇਡ ਭਵਨਾਂ ਤੱਕ। ਹਰ ਪਾਸੇ ਵਲੰਟੀਅਰਾਂ ਤੇ ਖੇਡ ਮਾਹਰਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਇਹ ਉਲੰਪਿਕਸ ਸਭ ਤੋਂ ਵੱਧ ਮਹਿੰਗੀ ਪਵੇਗੀ। ਇਨ੍ਹਾਂ ਖੇਡਾਂ ਵਿਚ 206 ਮੁਲਕਾਂ ਦੇ 11091 ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ। ਉਹ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਉਥੇ 33 ਸਪੋਰਟਸ ਦੇ 50 ਡਿਸਿਪਲਿਨਜ਼ ਵਿਚ 339 ਈਵੈਂਟਸ ਦੇ ਮੁਕਾਬਲੇ ਹੋਣਗੇ ਜਿਸ ਦਾ ਮਤਲਬ ਹੈ ਜਿੱਤਣ ਲਈ ਮੈਡਲਾਂ ਦੇ 339 ਸੈੱਟ ਹੋਣਗੇ। ਭਾਰਤ ਵਲੋਂ 190 ਵਿਅਕਤੀਆਂ ਦਾ ਦਲ ਸ਼ਾਮਿਲ ਹੋਵੇਗਾ ਜਿਸ ਵਿਚ ਵੱਧ ਤੋਂ ਵੱਧ 125 ਖਿਡਾਰੀ ਹੋ ਸਕਦੇ ਹਨ। 32 ਖਿਡਾਰੀ ਪੁਰਸ਼ਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਦੇ ਹੀ ਹਨ। ਭਾਰਤ ਦੀਆਂ ਇਨ੍ਹਾਂ ਦੋਵਾਂ ਟੀਮਾਂ ਵਿਚ ਬੱਤੀਆਂ ‘ਚੋਂ ਵੀਹ ਖਿਡਾਰੀ ਖਿਡਾਰਨਾਂ ਪੰਜਾਬੀ/ ਹਰਿਆਣਵੀ ਯਾਨੀ 1966 ਤੋਂ ਪਹਿਲਾਂ ਵਾਲੇ ਪੰਜਾਬ ਦੇ ਹਨ। ਹਾਕੀ ਦੀ ਖੇਡ ਵਿਚ ਸਦਾ ਹੀ ਪੰਜਾਬੀਆਂ ਦਾ ਬੋਲਬਾਲਾ ਰਿਹਾ ਹੈ।

ਚੀਨ ਸਭ ਤੋਂ ਵੱਡਾ ਮੁਲਕ ਹੈ ਪਰ ਉਸ ਨੇ ਬਹੁਤ ਘੱਟ ਉਲੰਪਿਕ ਖੇਡਾਂ ਵਿਚ ਭਾਗ ਲਿਆ ਹੈ। ਫਿਰ ਵੀ ਉਸ ਦੇ ਉਲੰਪਿਕ ਤਗਮਿਆਂ ਦੀ ਗਿਣਤੀ 543 ਹੋ ਗਈ ਹੈ। ਜਾਪਾਨ 439 ਤਗਮਿਆਂ ਤੱਕ ਪਹੁੰਚ ਗਿਐ ਤੇ ਦੱਖਣੀ ਕੋਰੀਆ 264 ਤੱਕ। ਆਸਟ੍ਰੇਲੀਆ ਇਕ ਕਰੋੜ ਦੀ ਆਬਾਦੀ ਦੇ ਆਸ ਪਾਸ ਹੈ ਪਰ ਉਹ 497 ਮੈਡਲ ਜਿੱਤ ਚੁੱਕੈ। ਤਿੰਨ ਕੁ ਕਰੋੜ ਲੋਕਾਂ ਦਾ ਮੁਲਕ ਕੈਨੇਡਾ ਤਿੰਨ ਸੌ ਤਗਮਿਆਂ ਦਾ ਅੰਕੜਾ ਪਾਰ ਕਰ ਕੇ 301 ਮੈਡਲਾਂ ‘ਤੇ ਪਹੁੰਚ ਗਿਐ। ਭਾਰਤੀ ਪਿਛੋਕੜ ਦੇ ਵੀਹ ਤੋਂ ਵੱਧ ਸਿਆਸਤਦਾਨ ਕੈਨੇਡਾ ਦੇ ਪਾਰਲੀਮੈਂਟ ਮੈਂਬਰ ਤੇ ਪ੍ਰੀਮੀਅਰ ਤੱਕ ਦੀਆਂ ਪਦਵੀਆਂ ਤਾਈਂ ਪੁੱਜ ਚੁੱਕੇ ਹਨ ਪਰ ਉਲੰਪਿਕ ਮੈਡਲ ਜਿੱਤਣ ਤੱਕ ਕੋਈ ਵੀ ਨਹੀਂ ਪੁੱਜਾ। ਭਾਰਤੀ ਪਰਵਾਸੀਆਂ ਨੇ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਜਾਂ ਕਿਸੇ ਵੀ ਹੋਰ ਦੇਸ਼ ਵਲੋਂ ਕਦੇ ਕੋਈ ਉਲੰਪਿਕ ਮੈਡਲ ਨਹੀਂ ਜਿੱਤਿਆ ਹਾਲਾਂਕਿ ਕਈ ਪੀੜ੍ਹੀਆਂ ਤੋਂ ਉਹ ਵਿਦੇਸ਼ਾਂ ਵਿਚ ਵਸੇ ਹੋਏ ਹਨ। ਬਰਤਾਨੀਆ ਦੇ ਉਲੰਪਿਕ ਤਗਮਿਆਂ ਦੀ ਗਿਣਤੀ 847 ਹੋ ਗਈ ਹੈ। ਰੂਸ ਨੇ 1584, ਜਰਮਨੀ ਨੇ 1362, ਫਰਾਂਸ ਨੇ 713 ਤੇ ਇਟਲੀ ਨੇ 577 ਤਗਮੇ ਜਿੱਤੇ ਹਨ।

ਤੀਹ ਲੱਖ ਦੀ ਆਬਾਦੀ ਵਾਲੇ ਜਮਾਇਕਾ ਨੇ 14 ਉਲੰਪਿਕ ਚੈਂਪੀਅਨ ਪੈਦਾ ਕੀਤੇ ਹਨ ਜਿਨ੍ਹਾਂ ਵਿਚ 9 ਸੋਨ ਤਗਮੇ ਜਿੱਤਣ ਵਾਲਾ ਉਸੈਨ ਬੋਲਟ ਵੀ ਹੈ। ਨਿੱਕੇ-ਨਿੱਕੇ ਮੁਲਕਾਂ ਦੇ ਸੈਂਕੜੇ ਤਗਮਿਆਂ ਦੀ ਗਿਣਤੀ ਦੇ ਮੁਕਾਬਲੇ ਭਾਰਤੀਆਂ ਦਾ ਸਿਰਫ਼ 28 ਮੈਡਲਾਂ ਤੱਕ ਸੁੰਗੜੇ ਰਹਿਣਾ ਰੜਕਦਾ ਹੈ। ਜਿਹੜੇ ਇਸ ਗੱਲੋਂ ਖ਼ੁਸ਼ ਹਨ ਕਿ ਭਾਰਤ ਦੇ 28 ਮੈਡਲਾਂ ਦੇ ਮੁਕਾਬਲੇ ਪਾਕਿਸਤਾਨ ਦੇ ਕੇਵਲ 10 ਮੈਡਲ ਹੀ ਹਨ ਉਨ੍ਹਾਂ ਨੂੰ ਵਧਾਈਆਂ ਦੇਈਏ ਕਿ ਦੁਹਾਈਆਂ? ਹੁਣ ਤਕੜੇ ਮਾੜੇ ਦਾ ਪਤਾ ਲੜਾਈ ਦੇ ਮੈਦਾਨ ਵਿਚ ਨਹੀਂ ਖੇਡਾਂ ਦੇ ਮੈਦਾਨ ਵਿਚ ਲਗਦਾ ਹੈ। ਭਾਰਤ, ਜਿਹੜਾ ਪਹਿਲਾਂ ਹਾਕੀ ਦੀ ਖੇਡ ਵਿਚ ਹਮੇਸ਼ਾ ਤਗ਼ਮਾ ਜਿੱਤਦਾ ਸੀ 1980 ਪਿੱਛੋਂ ਹਾਕੀ ਵਿਚ ਵੀ ਪਛੜਦਾ ਗਿਆ। ਬੀਜ਼ਿੰਗ-2008 ਦੀਆਂ ਉਲੰਪਿਕ ਖੇਡਾਂ ਲਈ ਤਾਂ ਭਾਰਤੀ ਹਾਕੀ ਟੀਮ ਕੁਆਲੀਫਾਈ ਵੀ ਨਹੀਂ ਸੀ ਕਰ ਸਕੀ। ਲੰਡਨ ਉਲੰਪਿਕਸ-2012 ਲਈ ਕੁਆਲੀਫਾਈ ਤਾਂ ਕਰ ਗਈ ਸੀ ਪਰ ਰਹੀ ਫਾਡੀ। ਲੰਡਨ ਵਿਚ ਕਿਸੇ ਵੀ ਪੰਜਾਬੀ ਖਿਡਾਰੀ ਦੀ ਕੋਈ ਪ੍ਰਾਪਤੀ ਨਹੀਂ ਸੀ।

ਹਰਿਆਣੇ ਨਾਲ ਸਬੰਧ ਰੱਖਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਨਿਸ਼ਾਨੇਬਾਜ਼ ਗਗਨ ਨਾਰੰਗ ਤੇ ਬੈਡਮਿੰਟਨ ਦੀ ਖਿਡਾਰਨ ਸਾਇਨਾ ਨੇਹਵਾਲ ਨੇ ਚਾਂਦੀ ਤੇ ਕਾਂਸੀ ਦੇ ਮੈਡਲ ਜਿੱਤੇ ਸਨ। ਹਰਿਆਣੇ ਦੀ ਹੀ ਕ੍ਰਿਸ਼ਨਾ ਪੂਨੀਆ 63.62 ਮੀਟਰ ਦੂਰ ਡਿਸਕਸ ਸੁੱਟ ਕੇ 7ਵੇਂ ਤੇ ਅਮਰੀਕਾ ਦਾ ਭਾਰਤੀ ਪਰਵਾਸੀ ਵਿਕਾਸ ਗੌੜਾ 65.20 ਮੀਟਰ ਡਿਸਕਸ ਸੁੱਟ ਕੇ 8ਵੇਂ ਸਥਾਨ ‘ਤੇ ਰਹੇ ਸਨ। ਰੀਉ ‘ਚ ਇਨ੍ਹਾਂ ਖਿਡਾਰੀਆਂ ‘ਚੋਂ ਕੋਈ ਵੀ ਲੰਡਨ ਵਰਗੀ ਪ੍ਰਫਾਰਮੈਂਸ ਨਹੀਂ ਦੇ ਸਕਿਆ। ਕੇਵਲ ਹਰਿਆਣਵੀ ਛੋਰੀ ਸਾਕਸ਼ੀ ਮਲਿਕ ਤੇ ਹੈਦਰਾਬਾਦ ਦੀ ਬੈਡਮਿੰਟਨ ਖਿਡਾਰਨ ਪੀ. ਸਿੰਧੂ ਹੀ ਜਿੱਤ-ਮੰਚ ‘ਤੇ ਚੜ੍ਹ ਸਕੀਆਂ ਸਨ। ਭਾਰਤ ਵਲੋਂ 118 ਖਿਡਾਰੀਆਂ ਦਾ ਵੱਡਾ ਦਲ ਰੀE ਉਲੰਪਿਕਸ ਵਿਚ ਭੇਜਿਆ ਗਿਆ ਸੀ। ਰੀE-2016 ਵਿਚ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ, ਬਰਤਾਨੀਆ 27, 13, 17, ਚੀਨ 26, 18, 26, ਰੂਸ 19, 18, 19, ਜਰਮਨੀ 17, 19, 15, ਜਾਪਾਨ 12, 8, 21, ਫਰਾਂਸ 10, 18, 14, ਦੱਖਣੀ ਕੋਰੀਆ 9, 3, 9, ਇਟਲੀ 8, 12, 8 ਤੇ ਆਸਟ੍ਰੇਲੀਆ ਨੇ 8, 11, 8, ਤਗਮੇ ਜਿੱਤੇ ਹਨ। 59 ਦੇਸ਼ ਐਸੇ ਸਨ ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਂਸੀ ਦੇ ਮੈਡਲ ਜਿੱਤ ਸਨ।

ਇEਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ‘ਤੇ ਚੜ੍ਹੇ ਯਾਨੀ 87 ਮੁਲਕਾਂ ਦੇ ਝੰਡੇ ਜਿੱਤ-ਮੰਚ ‘ਤੇ ਲਹਿਰਾਏ ਗਏ। ਦੁਨੀਆ ਦੇ 206 ਮੁਲਕਾਂ ਤੇ 1 ਰਫਿਊਜ਼ੀ ਦਲ ‘ਚੋਂ 120 ਦੇਸ਼ ਖ਼ਾਲੀ ਹੱਥ ਰਹੇ। ਉਥੇ 48 ਫ਼ੀਸਦੀ ਮੈਡਲ ਯੂਰਪ, 22 ਫ਼ੀਸਦੀ ਅਮਰੀਕਾ, 21 ਫ਼ੀਸਦੀ ਏਸ਼ੀਆ, 5 ਫ਼ੀਸਦੀ ਅਫ਼ਰੀਕਾ ਤੇ 5 ਫ਼ੀਸਦੀ Eਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ ਸਨ। ਭਾਰਤ ਦੀ ਆਬਾਦੀ 130 ਕਰੋੜ ਤੋਂ ਵੱਧ ਪਰ ਰੀE ਵਿਚ ਉਲੰਪਿਕ ਮੈਡਲ ਸਿਰਫ਼ ਦੋ ਸਨ! ਉਂਜ ‘ਭਾਰਤ ਮਹਾਨ’ ਦੇ ਵਿਸ਼ੇਸ਼ਣਾਂ ਨਾਲ ਸਾਡੀਆਂ ਸਾਰੀਆਂ ਪਾਠ ਪੁਸਤਕਾਂ ਭਰੀਆਂ ਪਈਆਂ ਹਨ। ਕੀ ਭਾਰਤ ਸੱਚਮੁੱਚ ਮਹਾਨ ਹੈ? ਇਹ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ। 1896 ਤੋਂ ਹੁਣ ਤੱਕ 28 ਵਾਰ ਉਲੰਪਿਕ ਖੇਡਾਂ ਹੋਈਆਂ ਹਨ। ਅਮਰੀਕਾ ਦੇ ਇਕੋ ਤੈਰਾਕ ਮਾਈਕਲ ਫੈਲਪਸ ਨੇ 28 ਮੈਡਲ ਜਿੱਤੇ ਹਨ ਜਦ ਕਿ ਭਾਰਤ ਦੇ ਸਾਰੇ ਖਿਡਾਰੀ ਸਾਰੀਆਂ ਉਲੰਪਿਕ ਖੇਡਾਂ ‘ਚੋਂ ਹੁਣ ਤੱਕ ਮਸੀਂ 28 ਮੈਡਲ ਜਿੱਤ ਸਕੇ ਹਨ।

ਜੇ ਅਮਰੀਕਾ ਦੇ ਜਿੱਤੇ ਕੁਲ ਮੈਡਲਾਂ ਦੀ ਗਿਣਤੀ ਕਰਨੀ ਹੋਵੇ ਤਾਂ 2520 ਹੋ ਚੁੱਕੀ ਹੈ! ਬੀਜ਼ਿੰਗ ਦੀ ਤਗ਼ਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ ਦੀ ਸੂਚੀ ਵਿਚ 55ਵੇਂ ਥਾਂ ਰਿਹਾ। ਰੀਉ ਦੀ ਮੈਡਲ ਸੂਚੀ ਵਿਚ ਭਾਰਤ 67ਵੇਂ ਥਾਂ ਜਾ ਪਿਐ। ਕੀ ਕਹੀਏ ‘ਸ਼ਾਈਨਿੰਗ ਇੰਡੀਆ’ ਤੇ ‘ਅੱਛੇ ਦਿਨਾਂ’ ਵਾਲੇ ਭਾਰਤ ਬਾਰੇ? ਟੋਕੀਉ ਵਿਚ ਵੇਖੋ ਕਿੰਨਵਾਂ ਨੰਬਰ ਆਉਂਦੈ? ਬੀਜ਼ਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ ਜਦ ਕਿ ਲੰਡਨ ਵਿਚ 30 ਟੁੱਟੇ। ਰੀਉ ਵਿਚ 65 ਉਲੰਪਿਕ ਤੇ 19 ਵਰਲਡ ਰਿਕਾਰਡ ਟੁੱਟੇ। ਮਿਲਖਾ ਸਿੰਘ ਨੇ ਰੋਮ ‘ਚ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾਈ ਸੀ। ਰੀE ‘ਚ ਦੱਖਣੀ ਅਫ਼ਰੀਕਾ ਦਾ ਦੌੜਾਕ ਵਾਨ ਇਹ ਦੌੜ 43.03 ਸੈਕੰਡ ਵਿਚ ਲਾ ਕੇ 43 ਸੈਕੰਡ ਦੀ ਹੱਦ ਤੋੜਨ ਦੇ ਨੇੜੇ ਪਹੁੰਚ ਗਿਐ। ਚੀਨ ਦਾ ਲੌਂਗ ਕਿੰਗ 56 ਕਿਲੋ ਵਜ਼ਨ ਵਰਗ ਵਿਚ 307 ਕਿਲੋਗਰਾਮ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਰੱਖ ਗਿਐ! ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ ਤੇ ਜੁਗਤੀ ਹੋ ਰਿਹੈ ਜਿਸ ਕਰਕੇ ਕੋਈ ਵੀ ਰਿਕਾਰਡ ਸਦੀਵੀ ਨਹੀਂ। ਹਰੇਕ ਉਲੰਪਿਕਸ ਵਿਚ ਨਵੇਂ ਤੋਂ ਨਵੇਂ ਰਿਕਾਰਡ ਹੁੰਦੇ ਰਹਿੰਦੇ ਹਨ। ਉਲੰਪਿਕ ਖੇਡਾਂ ਦਾ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ! ਕੋਵਿਡ-19 ਦੀ ਮਹਾਂਮਾਰੀ ਦੌਰਾਨ ਹੋ ਰਹੀਆਂ ਟੋਕੀE ਦੀਆਂ ਉਲੰਪਿਕ ਖੇਡਾਂ ਵਿਚ ਵੇਖੋ ਕਿੰਨੇ ਰਿਕਾਰਡ ਟੁੱਟਦੇ ਹਨ?

Leave a Reply

Your email address will not be published.