ਜਲਦ ਲਾਂਚ ਹੋਵੇਗੀ ਔਡੀ Q7 ਫੇਸਲਿਫ਼ਤ SUV

ਔਡੀ ਦੀ ਮਸ਼ਹੂਰ SUV Q7 ਦਾ ਫੇਸਲਿਫਟ ਮਾਡਲ 2022 ਫਰਵਰੀ ਵਿੱਚ ਵਾਪਸੀ ਕਰ ਰਿਹਾ ਹੈ। ਜਰਮਨ ਕਾਰ ਨਿਰਮਾਤਾ ਕੰਪਨੀ ਨੇ ਇਸ ਤਿੰਨ-ਰੋਅ SUV ਦੀ ਲਾਂਚ ਤਰੀਕ ਦਾ ਖੁਲਾਸਾ ਕੀਤਾ ਹੈ।

ਕੰਪਨੀ ਮੁਤਾਬਕ ਇਸ ਦੀ ਕੀਮਤ ਦਾ ਐਲਾਨ 3 ਫਰਵਰੀ ਨੂੰ ਕੀਤਾ ਜਾਵੇਗਾ। ਔਡੀ ਨੇ ਇਸ ਤੋਂ ਪਹਿਲਾਂ ਜਨਵਰੀ ‘ਚ SUV ਦੇ ਫੀਚਰਸ ਦਾ ਖੁਲਾਸਾ ਕੀਤਾ ਸੀ। Q7 SUV ਇੱਕ ਨਵੇਂ ਇੰਜਣ ਦੇ ਨਾਲ ਲਗਭਗ ਦੋ ਸਾਲਾਂ ਬਾਅਦ ਭਾਰਤ ਵਿੱਚ ਵਾਪਸੀ ਕਰ ਰਹੀ ਹੈ। Q7 ਨੂੰ ਭਾਰਤੀ ਬਾਜ਼ਾਰਾਂ ਤੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਭਾਰਤ ਵਿੱਚ BS6 ਨਿਕਾਸੀ ਨਿਯਮਾਂ ਨੂੰ ਲਾਗੂ ਕੀਤਾ ਸੀ। ਜਰਮਨ ਕਾਰ ਨਿਰਮਾਤਾ ਦੀ 2022 Q7 ਮਹਾਰਾਸ਼ਟਰ ਵਿੱਚ ਉਸ ਦੇ ਔਰੰਗਾਬਾਦ ਪਲਾਂਟ ਵਿੱਚ ਤਿਆਰ ਕੀਤੀ ਜਾ ਰਹੀ ਹੈ। ਇਸ ਮਹੀਨੇ ਦੇ ਅੰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਹੀ, SUV ਨੇ ਦੇਸ਼ ਭਰ ਵਿੱਚ ਕਈ ਡੀਲਰਸ਼ਿਪਾਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। Q7 ਫੇਸਲਿਫਟ ਨੂੰ ਪ੍ਰੀਮੀਅਮ ਪਲੱਸ ਅਤੇ ਤਕਨਾਲੋਜੀ ਵਿਕਲਪਾਂ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਵਾਰ ਲਾਂਚ ਹੋਣ ਤੋਂ ਬਾਅਦ ਇਹ ਕਾਰ BMW X7, Mercedes-Benz GLS, Volvo XC90 ਅਤੇ Land Rover Discovery ਵਰਗੀਆਂ ਲਗਜ਼ਰੀ ਕਾਰਾਂ ਨੂੰ ਸਖ਼ਤ ਮੁਕਾਬਲਾ ਦੇਵੇਗੀ। 

Q7 2 ਵੇਰੀਐਂਟ ‘ਚ ਉਪਲੱਬਧ ਹੋਵੇਗਾ : ਔਡੀ Q7 ਫੇਸਲਿਫਟ ਨੂੰ ਦੋ ਵੇਰੀਐਂਟਸ, ਪ੍ਰੀਮੀਅਮ ਪਲੱਸ ਅਤੇ ਟੈਕਨਾਲੋਜੀ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ Audi Q7 ਦੇ ਫੀਚਰਸ ‘ਚ ਵੀ ਕਈ ਅਪਡੇਟਸ ਦੇਖਣ ਨੂੰ ਮਿਲਣਗੇ। ਇਸ ਦੇ ਫਰੰਟ ਫੇਸ ਨੂੰ ਲੇਟੈਸਟ ਔਡੀ (Audi) ਕਿਊ ਫੈਮਿਲੀ ਰੇਂਜ ਦੇ ਮੁਤਾਬਕ ਡਿਜ਼ਾਇਨ ਕੀਤਾ ਗਿਆ ਹੈ।

ਇਸ ਵਿੱਚ ਨਵੀਂ ਸਿਗਨੇਚਰ ਡੇਅਟਾਈਮ ਰਨਿੰਗ ਲਾਈਟਾਂ, ਕ੍ਰੋਮ ਫਰੇਮ ਦੇ ਨਾਲ ਰੀ-ਡਿਜ਼ਾਈਨ ਕੀਤੀ ਗ੍ਰਿਲ, ਮੈਟ੍ਰਿਕਸ LED ਹੈੱਡਲੈਂਪਸ ਸ਼ਾਮਲ ਹਨ। ਵੱਡੇ ਏਅਰ ਇਨਟੇਕਸ ਦੇ ਨਾਲ ਇੱਕ ਨਵਾਂ ਬੰਪਰ ਅਤੇ ਅਲਾਏ ਵ੍ਹੀਲਸ ਦਾ ਇੱਕ ਨਵਾਂ ਸੈੱਟ ਵੀ ਦੇਖਣ ਨੂੰ ਮਿਲੇਗਾ। ਪਿਛਲੇ ਪਾਸੇ, Q7 ਟਵੀਕਡ LED ਟੇਲਲਾਈਟਾਂ ਦੇ ਨਾਲ ਕ੍ਰੋਮ ਟ੍ਰਿਮ ਦੇ ਨਾਲ ਆਵੇਗਾ।

ਹੋਰ ਫੀਚਰਸ : Q7 ਫੇਸਲਿਫਟ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਕਈ ਬਦਲਾਅ ਦੇਖਣ ਨੂੰ ਮਿਲਣਗੇ। 10.1-ਇੰਚ ਦੀ ਮੁੱਖ ਇਨਫੋਟੇਨਮੈਂਟ ਸਕ੍ਰੀਨ ਤੋਂ ਇਲਾਵਾ, SUV ਨੂੰ ਹੁਣ ਇੱਕ ਛੋਟੀ 8.6-ਇੰਚ ਟੱਚਸਕ੍ਰੀਨ ਮਿਲੇਗੀ, ਜੋ 4-ਜ਼ੋਨ ਏਅਰ ਕੰਡੀਸ਼ਨਿੰਗ ਸਿਸਟਮ ਨੂੰ ਕੰਟਰੋਲ ਕਰਨ ਲਈ ਫਿਜ਼ੀਕਲ ਬਟਨਾਂ ਨੂੰ ਬਦਲ ਦੇਵੇਗੀ।

ਦੂਜੀ ਕਤਾਰ ਦੇ ਯਾਤਰੀਆਂ ਨੂੰ ਐਂਡਰੌਇਡ ਇੰਟਰਫੇਸ ਦੁਆਰਾ ਸੰਚਾਲਿਤ ਟੈਬਲੇਟ ਵਰਗੀ ਸਕ੍ਰੀਨ ਮਿਲੇਗੀ ਅਤੇ ਉਹ ਜੀਮੇਲ, ਕਰੋਮ ਅਤੇ ਯੂਟਿਊਬ ਸਮੇਤ ਪਲੇਸਟੋਰ ਤੋਂ ਕਈ ਐਪਸ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ।

ਇੰਜਣ ਅਤੇ ਕੀਮਤ : Q7 ਫੇਸਲਿਫਟ SUV ਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਮੇਲ ਖਾਂਦਾ ਇੱਕ ਨਵਾਂ 3.0-ਲੀਟਰ V6 ਟਰਬੋਚਾਰਜਡ ਪੈਟਰੋਲ ਇੰਜਣ ਮਿਲੇਗਾ। ਇਹ ਇੰਜਣ 340 hp ਦੀ ਵੱਧ ਤੋਂ ਵੱਧ ਪਾਵਰ ਅਤੇ 500 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।

ਇਹ ਛੇ ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦਾ ਹੈ। ਇਸ ਦੀ ਟਾਪ ਸਪੀਡ 250 kmph ਹੈ। Q7 ਫੇਸਲਿਫਟ ਸਟੈਂਡਰਡ ਕਵਾਟਰੋ ਆਲ-ਵ੍ਹੀਲ-ਡਰਾਈਵ ਸਿਸਟਮ ਨਾਲ ਵੀ ਆਵੇਗਾ। ਇਸ ਦੀ ਕੀਮਤ ਕਰੀਬ 80 ਲੱਖ ਰੁਪਏ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *