ਜਲਦੀ ਸੌਣ ਤੇ ਉੱਠਣ ਵਾਲੇ ਰਹਿੰਦੇ ਹਨ ਵਧੇਰੇ ਖੁਸ਼ ਤੇ ਸਿਹਤਮੰਦ

ਰਾਤ ਨੂੰ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਸਰੀਰ ਲਈ ਅੱਜ ਤੋਂ ਹੀ ਨਹੀਂ ਬਲਕਿ ਹਮੇਸ਼ਾ ਤੋਂ ਹੀ ਫਾਇਦੇਮੰਦ ਮੰਨੀ ਗਈ ਹੈ।

ਬਚਪਨ ਤੋਂ ਹੀ ਬੱਚਿਆ ਨੂੰ ਇਹੀ ਸਿਖਾਇਆ ਜਾਂਦਾ ਹੈ ਪਰ ਵੱਡੇ ਹੋ ਕੇ ਅਤੇ ਪੜ੍ਹਾਈ ਤੇ ਦਫਤਰੀ ਕੰਮਕਾਜ ਕਾਰਨ ਉਹ ਇਨ੍ਹਾਂ ਚੰਗੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ ਜਾਂ ਕਈ ਵਾਰ ਉਹ ਚਾਹੁੰਦੇ ਹੋਏ ਵੀ ਇਸਨੂੰ ਜਾਰੀ ਨਹੀਂ ਰੱਖ ਪਾਉਂਦੇ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਜਲਦੀ ਸੌਣ ਤੇ ਉੱਠਣ ਦੀ ਚੰਗੀ ਆਦਤ ਨਾ ਸਿਰਫ ਸਰੀਰਕ ਸਿਹਤ ਲਈ ਵਰਦਾਨ ਹੈ ਬਲਕਿ ਇਹ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੁੰਦੀ ਹੈ।

ਦੇਰ ਨਾਲ ਤੇ ਜਲਦੀ ਉੱਠਣ ਵਾਲਿਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਵਿਚਕਾਰਨ ਤੁਲਨਾਤਮਕ ਅਧਿਐਨ ਤੋਂ ਬਾਅਦ, ਖੋਜਕਰਤਾ ਇਸ ਨਤੀਜੇ ‘ਤੇ ਪਹੁੰਚੇ ਕਿ ਸਵੇਰੇ ਜਲਦੀ ਉੱਠਣ ਵਾਲੇ ਲੋਕ ਵਧੇਰੇ ਖੁਸ਼ ਤੇ ਸਿਹਤਮੰਦ ਹੁੰਦੇ ਹਨ ਕਿਉਂਕਿ ਅਜਿਹੀਆਂ ਸਿਹਤਮੰਦ ਆਦਤਾਂ ਖੁਸ਼ੀ ਦੇ ਪੱਧਰ ਨੂੰ ਵਧਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ।ਗੁਰੂਗ੍ਰਾਮ ਦੀ ਸੀਨੀਅਰ ਮਨੋਵਿਗਿਆਨੀ ਡਾਕਟਰ ਜੋਤੀ ਕਪੂਰ ਨੇ ਕਿਹਾ, ‘ਉਹ ਵੀ ਇਸ ਨਾਲ ਸਹਿਮਤ ਹਨ। ਕਿਸੇ ਵਿਅਕਤੀ ਦੀ ਸਰੀਰ ਦੀ ਘੜੀ ਸੂਰਜ ਦੇ ਚੜ੍ਹਨ ਤੇ ਡੁੱਬਣ ਨਾਲ ਨੇੜਿਓਂ ਸਬੰਧ ਰੱਖਦੀ ਹੈ। ਸੂਰਜ ਚੜ੍ਹਨ ਵੇਲੇ ਦਿਮਾਗ ‘ਚ ਖੁਸ਼ੀ ਦੇ ਹਾਰਮੋਨ ਤੇਜ਼ੀ ਨਾਲ ਵਧਦੇ ਹਨ, ਇਸ ਲਈ ਜਿਹੜੇ ਲੋਕ ਸਵੇਰੇ ਜਲਦੀ ਉੱਠਦੇ ਹਨ, ਉਹ ਵਧੇਰੇ ਖੁਸ਼ ਦਿਖਾਈ ਦਿੰਦੇ ਹਨ।

ਖੁਸ਼ ਰਹਿੰਦੇ ਹਨ ਜਲਦੀ ਉੱਠਣ ਤੇ ਸੌਣ ਵਾਲੇ ਲੋਕਖੋਜਕਰਤਾ ਇਸ ਗੱਲ ਨੂੰ ਮੰਨਦੇ ਹਨ ਕਿ ਜਲਦੀ ਉੱਠਣ ਵਾਲੇ ਲੋਕ ਅਪਣੇ ਸਾਰੇ ਜ਼ਰੂਰੀ ਕੰਮ ਸਮੇਂ ਤੋਂ ਪਹਿਲੇ ਕਰ ਲੈਂਦੇ ਹਨ। ਇਸ ਖੋਜ ਵਿਚ ਲਗਪਗ 4500 ਤੋਂ ਜ਼ਿਆਦਾ ਲੋਕਾਂ ਦੇ ਸੌਣ ਤੇ ਉੱਠਣ ਦੇ ਸਮੇਂ ਤੋਂ ਇਲਾਵਾ ਮਾਨਸਿਕ ਤਣਾਅ ਸਬੰਧੀ ਪੱਖ ਸ਼ਾਮਲ ਹਨ।ਇਸ ਤੋਂ ਬਾਅਦ ਖੋਜਕਾਰਾਂ ਨੇ ਕਿਹਾ ਕਿ ਅਜਿਹੇ ਲੋਕ, ਜੋ ਕੰਮ ਕਰ ਕੇ ਰਾਤ ਨੂੰ ਦੇਰ ਨਾਲ ਸੌਂਦੇ ਹਨ ਅਤੇ ਸਵੇਰੇ ਜਲਦੀ ਉੱਠਦੇ ਹਨ, ਉਨ੍ਹਾਂ ਨੂੰ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਇਸ ਦੇ ਉਲਟ, ਜੋ ਲੋਕ ਰਾਤ ਨੂੰ ਸਹੀ ਸਮੇਂ ‘ਤੇ ਸੌਣ ਤੋਂ ਬਾਅਦ ਸਵੇਰੇ ਜਲਦੀ ਉੱਠਦੇ ਹਨ, ਉਨ੍ਹਾਂ ਦੇ ਮਨ ਵਿਚ ਪਾਜ਼ੇਟਿਵ ਭਾਵਨਾਵਾਂ ਭਰ ਜਾਂਦੀਆਂ ਹਨ, ਇਸ ਲਈ ਉਹ ਹਮੇਸ਼ਾ ਖੁਸ਼ ਤੇ ਐਕਟਿਵ ਰਹਿੰਦੇ ਹਨ। ਇਸ ਲਈ ਜੇਕਰ ਤੁਸੀਂ ਲੰਬੇ ਸਮੇਂ ਤਕ ਸਿਹਤਮੰਦ ਤੇ ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੀ ਇਸ ਆਦਤ ਨੂੰ ਬਦਲੋ। ਇੱਕ-ਦੋ ਦਿਨ ਅਜਿਹਾ ਕਰਨ ਤੋਂ ਬਾਅਦ ਤੁਸੀਂ ਆਪਣੇ ਅੰਦਰ ਪਾਜ਼ੇਟਿਵ ਐਨਰਜੀ ਮਹਿਸੂਸ ਕਰੋਗੇ।

Leave a Reply

Your email address will not be published. Required fields are marked *