ਜਲਦੀ ਲਾਂਚ ਹੋਵੇਗਾ ਕਾਵਾਸਾਕੀ ਡਬਲਯੂ 175

ਨਵੀਂ ਦਿੱਲੀ : ਕਾਵਾਸਾਕੀ ਜਲਦ ਹੀ ਭਾਰਤੀ ਬਾਜ਼ਾਰ ‘ਚ ਆਪਣਾ ਨਵਾਂ ਉਤਪਾਦ ਕਾਵਾਸਾਕੀ ਡਬਲਯੂ 175 ਲਾਂਚ ਕਰਨ ਲਈ ਤਿਆਰ ਹੈ। ਜਾਪਾਨੀ ਬਾਈਕ ਨਿਰਮਾਤਾ ਕੰਪਨੀ ਇਸ ਬਾਈਕ ਨੂੰ 25 ਸਤੰਬਰ ਨੂੰ ਲਾਂਚ ਕਰੇਗੀ। ਕੰਪਨੀ ਮੁਤਾਬਕ ਇਹ ਮੋਟਰਸਾਈਕਲ ਪੂਰੀ ਤਰ੍ਹਾਂ ਭਾਰਤ ‘ਚ ਬਣਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਲਗਪਗ 1.5 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ। ਆਓ ਜਾਣਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ। ਕਾਵਾਸਾਕੀ ਡਬਲਯੂ175 ਦੇ ਸਸਪੈਂਸ਼ਨ ਸੈਟਅਪ ਵਿੱਚ ਅਗਲੇ ਪਾਸੇ ਟੈਲੀਸਕੋਪਿਕ ਫੋਰਕਸ ਅਤੇ ਪਿਛਲੇ ਪਾਸੇ ਟਵਿਨ ਸ਼ੌਕ ਐਬਜ਼ੋਰਬਰਸ ਸ਼ਾਮਲ ਹਨ। ਬਾਈਕ ਨੂੰ ਸਿੰਗਲ ਚੈਨਲ ਏਬੀਐਸ (ਐਂਟੀ-ਲਾਕ ਬ੍ਰੇਕਿੰਗ ਸਿਸਟਮ) ਦੇ ਨਾਲ ਫਰੰਟ ਡਿਸਕ ਅਤੇ ਰੀਅਰ ਡਰੱਮ ਬ੍ਰੇਕ ਤੋਂ ਬ੍ਰੇਕਿੰਗ ਪਾਵਰ ਮਿਲਣ ਦੀ ਉਮੀਦ ਹੈ। ਇਸ ਨੂੰ 17-ਇੰਚ, ਵਾਇਰ-ਸਪੋਕ ਵ੍ਹੀਲਜ਼ ਨਾਲ ਅਸੈਂਬਲ ਕੀਤਾ ਗਿਆ ਹੈ।

ਪਾਵਰ ਦੇ ਲਿਹਾਜ਼ ਨਾਲ ਇਹ ਗੱਡੀ ਆਪਣੀ ਕੀਮਤ ਰੇਂਜ ‘ਚ ਕਾਫੀ ਪਾਵਰਫੁੱਲ ਹੋ ਸਕਦੀ ਹੈ। ਇਹ ਪਾਵਰ ਲਈ 177 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦੀ ਵਰਤੋਂ ਕਰਦਾ ਹੈ, ਜੋ ਕਿ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈਸ ਹੈ। ਇਹ ਮੋਟਰ 7,500rpm ‘ਤੇ 13ਬੀਐਚਪੀ ਦੀ ਪਾਵਰ ਅਤੇ 6,000ਆਰਪੀਐਮ ‘ਤੇ 13.2ਐਨਐਮ ਦਾ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਸ ‘ਚ 5 ਗਿਅਰਬਾਕਸ ਹੋਣਗੇ। ਬਾਈਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਲੁੱਕ ਹੈ, ਇਸ ਬਾਈਕ ਨੂੰ ਰੈਟਰੋ ਲੁੱਕ ‘ਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਾਫੀ ਸ਼ਾਨਦਾਰ ਦਿਖਾਈ ਦੇਵੇਗੀ। ਬਾਈਕ ਦਾ ਵਜ਼ਨ 135 ਕਿਲੋਗ੍ਰਾਮ ਹੈ ਅਤੇ ਇਸ ਦੀ ਗਰਾਊਂਡ ਕਲੀਅਰੈਂਸ 165ਐਮਐਮ ਹੈ। ਇਸ ਦੀ ਸੀਟ ਦੀ ਉਚਾਈ ਐਮਐਮ ਹੈ। ਨਵੀਂ ਕਾਵਾਸਾਕੀ ਰੈਟਰੋ ਬਾਈਕ ਡਬਲ ਕ੍ਰੈਡਲ ਫਰੇਮ, ਲਾਈਨਡ ਸਟੀਲ ਚੈਸਿਸ ਅਤੇ 1320 ਮਿਲੀਮੀਟਰ ਲੰਬੇ ਵ੍ਹੀਲਬੇਸ ‘ਤੇ ਬੈਠਦੀ ਹੈ।ਨਵੀਂ ਡਬਲਯੂ 175 ਦੀ ਲੰਬਾਈ 2006ਐਮਐਮ ਚੌੜਾਈ 802 ਐਮਐਮ ਅਤੇ ਉਚਾਈ 1052 ਐਮਐਮ ਹੈ। ਇਸ ਦੇ ਫਿਊਲ ਟੈਂਕ ਦੀ ਗੱਲ ਕਰੀਏ ਤਾਂ ਇਸ ਦੇ ਫਿਊਲ ਟੈਂਕ ‘ਚ 12 ਲੀਟਰ ਤਕ ਪੈਟਰੋਲ ਪਾਇਆ ਜਾ ਸਕਦਾ ਹੈ। ਕਵਾਸਾਸਕੀ ਡਬਲਯੂ 175 ਇੱਕ ਐਨਾਲਾਗ ਓਡੋਮੀਟਰ, ਇੱਕ ਐਨਾਲਾਗ ਸਪੀਡੋਮੀਟਰ ਅਤੇ ਇੱਕ ਐਨਾਲਾਗ ਟ੍ਰਿਪ ਮੀਟਰ ਦੇ ਨਾਲ ਆਉਂਦਾ ਹੈ। ਖ਼ਰੀਦਦਾਰਾਂ ਕੋਲ ਚੁਣਨ ਲਈ ਦੋ ਰੰਗ ਆਪਸ਼ਨ ਹੋਣਗੇ, ਜਿਸ ਵਿੱਚ ਐਬੋਨੀ ਬਲੈਕ ਅਤੇ ਸਪੈਸ਼ਲ ਐਡੀਸ਼ਨ ਲਾਲ ਰੰਗ ਸ਼ਾਮਲ ਹਨ।

Leave a Reply

Your email address will not be published. Required fields are marked *