ਛੇਤੀ ਹਿੰਦੀ ’ਚ ਵੀ ਹੋਵੇਗਾ ਗੂਗਲ ਅਸਿਸਟੈਂਟ ਦਾ ਗੈਸਟ ਮੋਡ, ਗੂਗਲ ਨੇ ਕੀਤਾ ਐਲਾਨ

ਛੇਤੀ ਹਿੰਦੀ ’ਚ ਵੀ ਹੋਵੇਗਾ ਗੂਗਲ ਅਸਿਸਟੈਂਟ ਦਾ ਗੈਸਟ ਮੋਡ, ਗੂਗਲ ਨੇ ਕੀਤਾ ਐਲਾਨ

ਤਕਨੀਕ ਦੀ ਦਿੱਗਜ ਕੰਪਨੀ ਗੂਗਲ ਨੇ ਐਲਾਨ ਕੀਤਾ ਹੈ ਕਿ ਗੂਗਲ ਅਸਿਸਟੈਂਟ ਦਾ ਗੈਸਟ ਮੋਡ ਆਉਣ ਵਾਲੇ ਮਹੀਨਿਆਂ ’ਚ ਹਿੰਦੀ ਸਮੇਤ ਹੋਰ ਭਾਸ਼ਾਵਾਂ ’ਚ ਵੀ ਉਪਲਬਧ ਹੋਵੇਗਾ।

ਐਂਡ੍ਰਾਇਡ ਸੈਂਟ੍ਰਲ ਦੀ ਰਿਪੋਰਟ ਮੁਤਾਬਕ ਗੂਗਲ ਅਸਿਸਟੈਂਟ ਦੇ ਇਨਕਾਗਨਿਟੋ ਸਟਾਈਲ ਫੀਚਰ ਨੂੰ ਗੈਸਟ ਮੋਡ ਕਿਹਾ ਜਾਂਦਾ ਹੈ, ਜਿਸ ’ਚ ਹਿੰਦੀ, ਡੈਨਿਸ਼, ਇੰਡੋਨੇਸ਼ੀਆਈ, ਡੱਚ, ਨਾਰਵੇਜੀਅਨ, ਪੁਰਤਗਾਲੀ (ਬ੍ਰਾਜ਼ੀਲ), ਸਵੀਡਿਸ਼, ਥਾਈ ਤੇ ਮੰਦਾਰਿਨ (ਤਾਇਵਾਨ) ਭਾਸ਼ਾਵਾਂ ਨੂੰ ਜੋਡ਼ਿਆ ਜਾ ਰਿਹਾ ਹੈ। ਫਿਲਹਾਲ ਇਹ ਅੰਗਰੇਜ਼ੀ, ਫਰਾਂਸੀਸੀ, ਸਪੈਨਿਸ਼, ਇਟੈਲੀਅਨ, ਜਰਮਨ, ਜਾਪਾਨੀ ਤੇ ਕੋਰੀਅਨ ਭਾਸ਼ਾਵਾਂ ’ਚ ਹੈ।

ਨੈਸਟ ਹੱਬ (ਦੂਜੀ ਪੀਡ਼੍ਹੀ) ਦੇ ਸਮਾਰਟ ਡਿਸਪਲੇ ’ਤੇ ਜਦੋਂ ਗੈਸਟ ਮੋਡ ਨੂੰ ਆਨ ਕੀਤਾ ਜਾਂਦਾ ਹੈ, ਤਾਂ ਗੂਗਲ ਅਸਿਸਟੈਂਟ ਦੀਆਂ ਸਰਗਰਮੀਆਂ ਦਾ ਰਿਕਾਰਡ ਦਰਜ ਨਹੀਂ ਹੁੰਦਾ। ਨਵੀਆਂ ਸਹੂਲਤਾਂ ਨੂੰ ਸ਼ਾਮਿਲ ਕਰਦੇ ਹੋਏ ਸਰਚ ਨਾਲ ਜੁਡ਼ੀਆਂ ਕੁਝ ਨਿੱਜੀ ਜਾਣਕਾਰੀਆਂ ਨੂੰ ਵੀ ਕੱਢ ਦਿੱਤਾ ਜਾਵੇਗਾ, ਜੋ ਉਸ ਸਮੇਂ ਦਰਜ ਹੋ ਜਾਂਦੀਆਂ ਹਨ ਜਦੋਂ ਕੋਈ ਦੂਜਾ ਵਿਅਕਤੀ ਆਪਣੇ ਸਮਾਰਟ ਫੋਨ ਦੇ ਇਸਤੇਮਾਲ ਕਰਨ ਦਾ ਯਤਨ ਕਰਦਾ ਹੈ। ਗੂਗਲ ਅਸਿਸਟੈਂਟ ’ਚ ਇਨਕਾਗਨਿਟੋ ਮੋਡ ਪਿਛਲੇ ਹੀ ਸਾਲ ਸ਼ਾਮਿਲ ਕੀਤਾ ਗਿਆ ਸੀ।

Leave a Reply

Your email address will not be published.