ਚੰਦਰਮਾ ਦੀ ਮਿੱਟੀ ਪੈਦਾ ਕਰ ਸਕਦੀ ਹੈ ਆਕਸੀਜਨ ਅਤੇ ਈਂਧਣ!

ਚੀਨ : ਧਰਤੀ ਉੱਤੇ ਵਧ ਰਹੀ ਤਕਨੌਲਜੀ ਨਾਲ ਵਿਗਿਆਨੀਆਂ ਦੁਆਰਾ ਚੰਦਰਮਾ ਬਾਰੇ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਇਹ ਖੋਜ ਪ੍ਰਮੁੱਖ ਰੂਪ ਵਿੱਚ ਚੰਦਰਮਾ ਉੱਤੇ ਮਨੁੱਖ ਲਈ ਰਹਿਣ ਯੋਗ ਸਥਿਤੀਆਂ ਬਣਾਉਣ ਲਈ ਹੈ। ਇਸ ਵਿੱਚ ਬੁਨਿਆਦੀ ਮਨੁੱਖੀ ਲੋੜਾਂ ਜਿਵੇਂ ਕਿ ਪਾਣੀ, ਹਵਾ, ਲੰਬੇ ਸਮੇਂ ਤੱਕ ਰਹਿਣ ਲਈ ਊਰਜਾ ਦੇ ਸਰੋਤ, ਰਿਹਾਇਸ਼ੀ ਵਸਤਾਂ ਲਈ ਉਸਾਰੀ ਪ੍ਰਣਾਲੀਆਂ ਆਦਿ ਸ਼ਾਮਿਲ ਹਨ। ਇਸਦੇ ਮੱਦੇਨਜ਼ਰ ਹੀ ਇੱਕ ਨਵੇਂ ਅਧਿਐਨ ਵਿੱਚ ਚੀਨੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਚੰਦਰਮਾ ਦੀ ਮਿੱਟੀ ਵਿੱਚ ਅਜਿਹੇ ਕਿਰਿਆਸ਼ੀਲ ਪਦਾਰਥ ਹਨ ਜੋ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਅਤੇ ਬਾਲਣ ਵਿੱਚ ਬਦਲ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਯਾਨੀ ਕਿ ਸਾਲ 2021 ਵਿੱਚ ਚੀਨੀ ਵਿਗਿਆਨੀਆਂ ਦੁਆਰਾ ਮਨੁੱਖ ਰਹਿਤ ਚੀਚਨੀ ਅਭਿਆਨ ਰਾਹੀ ਚੰਦਰਮਾ ਤੋਂ ਨਮੂਨੇ ਲਿਆਂਦੇ ਗਏ। ਇਨ੍ਹਾਂ ਨਮੂਨਿਆਂ ਦੀ ਜਾਂਚ ਤੋਂ ਇਹ ਨਤੀਜ਼ੇ ਕੱਢੇ ਗਏ ਹਨ ਕਿ ਚੰਗਰਮਾ ਦੀ ਮਿੱਟੀ ਵਿਚਲੇ ਤੱਤਾਂ ਤੋਂ ਆਕਸੀਜਨ ਅਤੇ ਬਾਲਣ ਬਣ ਸਕਦਾ ਹੈ।ਇਸਦੇ ਨਾਲ ਹੀ ਚੀਨੀ ਵਿਗਿਆਨੀਆਂ ਦੀ ਇਹ ਰਿਪੋਰਟ ਜਰਨਲ ਜੂਲ ਵਿੱਚ ਪ੍ਰਕਾਸ਼ਿਤ ਹੋਈ ਹੈ। ਚੀਨ ਦੇ ਚਾਂਗਈ 5 ਪੁਲਾੜ ਯਾਨ ਤੋਂ ਧਰਤੀ ‘ਤੇ ਲਿਆਂਦੀ ਮਿੱਟੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਵਿਗਿਆਨੀਆਂ ਦੀ ਟੀਮ ਨੇ ਪਾਇਆ ਕਿ ਇਨ੍ਹਾਂ ਨਮੂਨਿਆਂ ‘ਚ ਆਇਰਨ ਅਤੇ ਟਾਈਟੇਨੀਅਮ ਨਾਲ ਭਰਪੂਰ ਸਮੱਗਰੀ ਮੌਜੂਦ ਹੈ। ਇਹਨਾਂ ਪਦਾਰਥਾਂ ਵਿੱਚ ਉਤਪ੍ਰੇਰਕ ਵਜੋਂ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ, ਜੋ ਸੂਰਜ ਦੀ ਰੌਸ਼ਨੀ ਅਤੇ ਕਾਰਬਨ ਡਾਈਆਕਸਾਈਡ ਤੋਂ ਆਕਸੀਜਨ ਪੈਦਾ ਕਰ ਸਕਦੇ ਹਨ।ਇਸਦੇ ਨਾਲ ਹੀ ਕੀਤੇ ਗਏ ਨਰੀਖਣ ਦੇ ਆਧਾਰ ਉੱਤੇ ਟੀਮ ਨੇ ਧਰਤੀ ਦੇ ਬਾਹਰ ਫੋਟੋਸਿੰਥੇਸਿਸ ਦੀ ਤਕਨੀਕ ਦਾ ਪ੍ਰਸਤਾਵ ਕੀਤਾ ਹੈ। ਇਸ ਪ੍ਰਣਾਲੀ ਵਿੱਚ, ਚੰਦਰਮਾ ਦੀ ਮਿੱਟੀ ਨੂੰ ਪਾਣੀ ਵਿੱਚ ਇਲੈਕਟ੍ਰੋਲਾਈਸਿਸ ਦੀ ਪ੍ਰਕਿਰਿਆ ਵਿੱਚ ਵਰਤਿਆ ਜਾਵੇਗਾ ਜੋ ਚੰਦਰਮਾ ਅਤੇ ਪੁਲਾੜ ਯਾਤਰੀਆਂ ਦੇ ਸਾਹ ਲੈਣ ਦੀ ਪ੍ਰਕਿਰਿਆ ਤੋਂ ਪ੍ਰਾਪਤ ਕੀਤੀ ਜਾਵੇਗੀ। ਇਸ ਪ੍ਰਕਿਰਿਆ ਵਿਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਆਕਸੀਜਨ ਅਤੇ ਹਾਈਡ੍ਰੋਜਨ ਨੂੰ ਮਿਲਾਇਆ ਜਾਵੇਗਾ।

ਚੰਦਰਮਾ ਉੱਤੇ ਬਾਲਣ ਪ੍ਰਾਪਤੀ ਦੀ ਕਿਵੇਂ ਸੰਭਵ

ਚੰਦਰਮਾ ‘ਤੇ ਰਹਿਣ ਵਾਲੇ ਲੋਕਾਂ ਦੇ ਸਾਹਾਂ ਤੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਵੀ ਜਮ੍ਹਾਂ ਕੀਤਾ ਜਾਵੇਗਾ ਅਤੇ ਇਲੈਕਟ੍ਰੋਲਾਈਸਿਸ ਤੋਂ ਪ੍ਰਾਪਤ ਹਾਈਡ੍ਰੋਜਨ ਨਾਲ ਮਿਲਾਇਆ ਜਾਵੇਗਾ। ਇਸ ਵਿੱਚ, ਮਿੱਟੀ ਹਾਈਡ੍ਰੋਜਨੇਸ਼ਨ ਪ੍ਰਕਿਰਿਆ ਵਿੱਚ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗੀ। ਇਸ ਤੋਂ ਮੀਥੇਨ ਵਰਗੇ ਹਾਈਡਰੋਕਾਰਬਨ ਨੂੰ ਨਿਕਲਣਗੇ ਜਿਨ੍ਹਾਂ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ।

ਇਸਦੇ ਨਾਲ ਹੀ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਵਿੱਚ ਸੂਰਜ ਦੀ ਰੌਸ਼ਨੀ ਤੋਂ ਇਲਾਵਾ ਕਿਸੇ ਬਾਹਰੀ ਊਰਜਾ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਹ ਕਈ ਤਰ੍ਹਾਂ ਦੇ ਉਤਪਾਦ ਪੈਦਾ ਕਰ ਸਕਦਾ ਹੈ, ਜਿਵੇਂ ਕਿ ਪਾਣੀ, ਆਕਸੀਜਨ ਅਤੇ ਬਾਲਣ। ਇਹ ਪਦਾਰਥ ਚੰਦਰਮਾ ‘ਤੇ ਜੀਵਨ ਦਾ ਸਮਰਥਨ ਕਰਨ ਲਈ ਬਹੁਤ ਲਾਭਦਾਇਕ ਹੋਣਗੇ। ਚੀਨ ਦੀ ਟੀਮ ਭਵਿੱਖ ਦੇ ਮਿਸ਼ਨਾਂ ਵਿੱਚ ਇਸ ਪ੍ਰਣਾਲੀ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰੇਗੀ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਿਸਟਮ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਉਦੇਸ਼ਾਂ ਲਈ ਅਤੀਤ ਵਿੱਚ ਪ੍ਰਸਤਾਵਿਤ ਜ਼ਿਆਦਾਤਰ ਰਣਨੀਤੀਆਂ ਨੂੰ ਧਰਤੀ ਤੋਂ ਹੀ ਪ੍ਰਾਪਤ ਕਰਨ ਦੀ ਲੋੜ ਹੈ। ਇਸ ਵਿਚ ਨਾਸਾ ਦੇ ਪਰਸਵਰੈਂਸ ਮਾਰਸ ਰੋਵਰ ‘ਤੇ ਭੇਜਿਆ ਗਿਆ ਇਕ ਯੰਤਰ ਹੈ ਜੋ ਕਾਰਬਨ ਡਾਈਆਕਸਾਈਡ ਤੋਂ ਆਕਸੀਜਨ ਬਣਾਉਂਦਾ ਹੈ ਪਰ ਇਸ ਲਈ ਪ੍ਰਮਾਣੂ ਬੈਟਰੀ ਦੀ ਲੋੜ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ 17ਵੀਂ ਸਦੀ ਸਮੁੰਦਰੀ ਯਾਤਰਾ ਦਾ ਯੁੱਗ ਬਣ ਗਈ ਸੀ। ਇਹ ਸਦੀ ਪੁਲਾੜ ਯਾਤਰਾ ਦੀ ਸਦੀ ਬਣ ਰਹੀ ਹੈ।

Leave a Reply

Your email address will not be published. Required fields are marked *