ਚੰਡੀਗੜ੍ਹ ਦੇ ਮੁੱਦੇ ‘ਤੇ ਸਿਆਸੀ ਪਿੱਚ ’ਤੇ ਸਿੱਧੂ ਦੀ ਐਂਟਰੀ, ਕਿਹਾ ਚੰਡੀਗੜ੍ਹ ਤੋਂ ਇਕ ਬਹਾਨਾ ਹੈ, ਪਾਣੀ ਪੇ ਨਿਸ਼ਾਨਾ ਹੈ

ਚੰਡੀਗਡ਼੍ਹ : ਚੰਡੀਗਡ਼੍ਹ ਵਿਚ ਕੇਂਦਰ ਸਰਵਿਸ ਰੂਲ ਲਾਗੂ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਵਿਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ।

ਇਸ ’ਤੇ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੀਐਮ ਭਗਵੰਤ ਮਾਨ ਅੱਗੇ ਇਕ ਵੱਡੀ ਲਡ਼ਾਈ ਖਡ਼ੀ ਹੋਣ ਵਾਲੀ ਹੈ। ਪੰਜਾਬ ਦੇ ਦਰਿਆਈ ਪਾਣੀ ਨੂੰ ਬਚਾਉਣ ਲਈ ਉਨ੍ਹਾਂ ਆਪ ਸਰਕਾਰ ਨੂੰ ਅਗਾਂਹ ਕੀਤਾ ਹੈ।

ਟਵੀਟ ਵਿਚ ਲਿਖਦਿਆਂ ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ਤਾਂ ਇਕ ਬਹਾਨਾ ਹੈ। ਕੇਂਦਰ ਦਾ ਨਿਸ਼ਾਨਾ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਹੈ।ਇਸ ਦੇ ਨਾਲ ਉਨ੍ਹਾਂ ਕੇਂਦਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੰਡੀਗਡ਼੍ਹ ਪੰਜਾਬ ਦਾ ਹਿੱਸਾ ਹੈ। ਪੰਜਾਬ ਦੇ 27 ਪਿੰਡਾਂ ਨੂੰ ਉਜਾਡ਼ ਕੇ ਬਣਿਆ ਚੰਡੀਗਡ਼੍ਹ ਕੱਲ੍ਹ ਵੀ ਪੰਜਾਬ ਦਾ ਸੀ ਤੇ ਅੱਜ ਵੀ ਪੰਜਾਬ ਦਾ ਹੈ। ਉਨ੍ਹਾਂ ਦੀ ਇਸ ਟਵੀਟ ਨਾਲ ਭਖੀ ਸਿਆਸਤ ਹੋਰ ਤੇਜ਼ ਹੋ ਗਈ ਹੈ। ਹਰਿਆਣਾ ਵਿਚ ਵੀ ਸਿਆਸਤ ਗਰਮਾਈ ਹੋਈ ਹੈ।

Leave a Reply

Your email address will not be published. Required fields are marked *