ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਜ਼ਖ਼ਮੀ, ਕੋਲਕਾਤਾ ਵਾਪਸ ਆਈ

Home » Blog » ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਜ਼ਖ਼ਮੀ, ਕੋਲਕਾਤਾ ਵਾਪਸ ਆਈ
ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਜ਼ਖ਼ਮੀ, ਕੋਲਕਾਤਾ ਵਾਪਸ ਆਈ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ‘ਚ ਚੋਣ ਪ੍ਰਚਾਰ ਦੌਰਾਨ ਇਕ ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਵਾਪਰੀ ਇਕ ਘਟਨਾ ‘ਚ ਜ਼ਖ਼ਮੀ ਹੋ ਗਈ ਹੈ, ਉਨ੍ਹਾਂ ਨੂੰ ਇਲਾਜ ਲਈ ਕੋਲਕਾਤਾ ਲਿਆਂਦਾ ਗਿਆ ਹੈ ।

ਉਹ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਬਾਅਦ ਨੰਦੀਗ੍ਰਾਮ ਦੇ ਇਕ ਮੰਦਰ ‘ਚ ਪੂਜਾ ਕਰ ਕੇ ਨਿਕਲਣ ਸਮੇਂ ਉਨ੍ਹਾਂ ਨੂੰ ਪਿੱਛੋਂ 4-5 ਬੰਦਿਆਂ ਨੇ ਧੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਗਈ ਤੇ ਉਨਾਂ ਦੇ ਖੱਬੇ ਪੈਰ ‘ਤੇ ਸੱਟ ਲੱਗ ਗਈ । ਉਨ੍ਹਾਂ ਦੋਸ਼ ਲਗਾਇਆ ਹੈ ਕਿ ਸਾਜਿਸ਼ ਤਹਿਤ ਇਹ ਕਾਂਡ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ । ਮਮਤਾ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੱੁਝ ਕੇ ਧੱਕਾ ਦਿੱਤਾ ਗਿਆ । ਜਿਸ ਸਮੇਂ ਇਹ ਘਟਨਾ ਹੋਈ ਕੋਈ ਪੁਲਿਸ ਵਾਲਾ ਉਥੇ ਹਾਜ਼ਰ ਨਹੀਂ ਸੀ ।

ਤਿ੍ਣਮੂਲ ਕਾਂਗਰਸ ਆਗੂ ਸੁਬਰਤਾ ਮੁਖਰਜੀ, ਕੁਣਾਲ ਘੋਸ਼, ਸੁ ਖੇਂਦੁ ਸ਼ੇਖਰ ਰਾਏ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਤਿ੍ਣਮੂਲ ਵਰਕਰਾਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਹੋ ਸਕੇ । ਉਧਰ ਭਾਰਤੀ ਚੋਣ ਕਮਿਸ਼ਨ ਨੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ ਅਤੇ ਸੂਬਾ ਪੁਲਿਸ ਮੁਖੀ ਨੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ । ਦੂਜੇ ਪਾਸੇ, ਭਾਜਪਾ ਤੇ ਕਾਂਗਰਸ ਨੇ ਮਮਤਾ ‘ਤੇ ਨਾਟਕ ਕਰਨ ਦਾ ਦੋਸ਼ ਲਗਾਇਆ ਹੈ । ਇਸਦੇ ਨਾਲ ਹੀ ਅਰਜੁਨ ਸਿੰਘ, ਅਧੀਰ ਚੌਧਰੀ ਨੇ ਕਿਹਾ ਕਿ ਜ਼ੈੱਡ ਸੁਰੱਖਿਆ ਚ ਇਹ ਹਾਦਸਾ ਕਿਸ ਤਰ੍ਹਾਂ ਵਾਪਰ ਸਕਦਾ ਹੈ । ਜਦਕਿ ਤਿ੍ਣਮੂਲ ਆਗੂਆਂ ਦਾ ਕਹਿਣਾ ਹੈ ਕਿ ਪੁਲਿਸ ਚੋਣ ਕਮਿਸ਼ਨ ਦੇ ਤਹਿਤ ਕੰਮ ਕਰ ਰਹੀ ਹੈ ਤੇ ਸਾਜਿਸ਼ ਤਹਿਤ ਪੁਲਿਸ ਨੂੰ ਉਥੋਂ ਹਟਾ ਕੇ ਇਹ ਕਾਂਡ ਕੀਤਾ ਗਿਆ ।

ਨੰਦੀਗ੍ਰਾਮ ਤੋਂ ਨਾਮਜ਼ਦਗੀ ਦਾਖ਼ਲ
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਲਦੀਆ ਦੇ ਐਸ.ਡੀ.E. ਦੇ ਦਫ਼ਤਰ ‘ਚ ਨੰਦੀਗ੍ਰਾਮ ਵਿਧਾਨ ਸਭਾ ਹਲਕਾ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ, ਉਨ੍ਹਾਂ ਨੇ ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੰਦੀਗ੍ਰਾਮ ਹਲਕਾ ਉਨ੍ਹਾਂ ਲਈ ਨਵਾਂ ਨਹੀਂ ਹੈ ।

Leave a Reply

Your email address will not be published.