ਚੋਕੇ-ਛੱਕੇ ਲਗਾਉਂਦੀ ਨਜ਼ਰ ਆਵੇਗੀ ਤਾਪਸੀ ਪੰਨੂ

ਚੋਕੇ-ਛੱਕੇ ਲਗਾਉਂਦੀ ਨਜ਼ਰ ਆਵੇਗੀ ਤਾਪਸੀ ਪੰਨੂ

ਤਾਪਸੀ ਪੰਨੂ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਸ਼ਾਬਾਸ਼ ਮਿੱਠੂ ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ।

ਇਸ ਟੀਜ਼ਰ ‘ਚ ਤਾਪਸੀ ਪੰਨੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੇ ਲੁੱਕ ‘ਚ ਨਜ਼ਰ ਆ ਰਹੀ ਹੈ। ਇਸ ਵਿੱਚ ਮਿਤਾਲੀ ਰਾਜ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ ਗਈ ਹੈ। ਟੀਜ਼ਰ ਦੀ ਸ਼ੁਰੂਆਤ ਕ੍ਰਿਕਟ ਸਟੇਡੀਅਮ ਵਿੱਚ ਦਰਸ਼ਕਾਂ ਦੀ ਭੀੜ ਦੀ ਤਾੜੀਆਂ ਅਤੇ ਕਮੇਂਟਸ ਨਾਲ ਹੁੰਦੀ ਹੈ।
ਤਾਪਸੀ ਦਾ ਲੁੱਕ ਸਾਹਮਣੇ ਆਇਆ ਹੈ

ਟੀਜ਼ਰ ‘ਚ ਕੁਮੈਂਟੇਟਰ ਕ੍ਰਿਕਟਰ ਦੀ ਤਾਰੀਫ ਕਰ ਰਹੇ ਹਨ। ਇਸ ਤੋਂ ਬਾਅਦ ਤਾਪਸੀ ਪੰਨੂ ਮਿਤਾਲੀ ਨੰਬਰ 3 ਦੀ ਜਰਸੀ ਪਹਿਨ ਕੇ ਮੈਦਾਨ ਵਿੱਚ ਉਤਰਦੀ ਹੈ। ਬਾਅਦ ਵਿੱਚ ਬੱਲੇਬਾਜ਼ੀ ਲਈ ਤਿਆਰ ਤਾਪਸੀ ਪੰਨੂ ਦਾ ਚਿਹਰਾ ਨਜ਼ਰ ਆਉਂਦਾ ਹੈ। ਇਸ ਟੀਜ਼ਰ ਤੋਂ ਸਾਫ ਹੈ ਕਿ ਤਾਪਸੀ ਮਿਤਾਲੀ ਦੇ ਕਿਰਦਾਰ ‘ਚ ਕਮਾਲ ਕਰਨ ਲਈ ਤਿਆਰ ਹੈ। ਟੀਜ਼ਰ ਦੇ ਕੈਪਸ਼ਨ ‘ਚ ਲਿਖਿਆ ਹੈ- ਜੈਟਲਮੈਨ ਨਾਲ ਭਰੀ ਖੇਡ ‘ਚ ਉਨ੍ਹਾਂ ਨੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਆਪਣੀ ਕਹਾਣੀ ਲਿਖੀ।

ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਬਾਸ਼ ਮਿੱਠੂ ਦਾ ਨਿਰਦੇਸ਼ਨ ਸ਼੍ਰੀਜੀਤ ਮੁਖਰਜੀ ਕਰ ਰਹੇ ਹਨ। ਫਿਲਮ ‘ਚ ਤਾਪਸੀ ਪੰਨੂ ਦੇ ਨਾਲ ਅਦਾਕਾਰ ਵਿਜੇ ਰਾਜ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਮਿਤਾਲੀ ਰਾਜ ਦੇ ਕ੍ਰਿਕਟ ਸਫਰ ਅਤੇ ਸੰਘਰਸ਼ ‘ਤੇ ਆਧਾਰਿਤ ਹੈ। ਮਿਤਾਲੀ ਨੇ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ‘ਚ ਭਾਰਤੀ ਟੀਮ ਨੂੰ ਅੱਗੇ ਵਧਾਇਆ ਸੀ। ਵਰਤਮਾਨ ਵਿੱਚ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਟੈਸਟ ਅਤੇ ਵਨਡੇ ਕਪਤਾਨ ਹੈ।

ਅਦਾਕਾਰਾ ਤਾਪਸੀ ਪੰਨੂ ਕਾਫੀ ਸਮੇਂ ਤੋਂ ਇਸ ਫਿਲਮ ਦੀ ਤਿਆਰੀ ਕਰ ਰਹੀ ਸੀ। ਉਸ ਨੇ ਇਸ ਦੇ ਲਈ ਪੇਸ਼ੇਵਰ ਕ੍ਰਿਕਟ ਦੀ ਸਿਖਲਾਈ ਵੀ ਲਈ। ਤਾਪਸੀ ਦੇ ਹੋਰ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਜਨ ਗਨ ਮਨ, ਦੋਬਾਰਾ, ਏਲੀਅਨ, ਮਿਸ਼ਨ ਇੰਪੌਸੀਬਲ, ਬਲਰ ਅਤੇ ਵੋ ਲੜਕੀ ਹੈ ਕਹਾਂ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਸ਼ਾਬਾਸ਼ ਮਿੱਠੂ ਫਰਵਰੀ 2022 ‘ਚ ਰਿਲੀਜ਼ ਹੋਣੀ ਸੀ ਪਰ ਕੋਰੋਨਾ ਕਾਰਨ ਟਾਲ ਦਿੱਤੀ ਗਈ। ਇਸ ਦੀ ਨਵੀਂ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਫੈਨਜ਼ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Leave a Reply

Your email address will not be published.