ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ

ਚੀਨ ਦੇ ਬੈਂਕ ਹੋਏ ਕੰਗਾਲ, ਲੋਕ ਨਹੀਂ ਕਢਵਾ ਪਾ ਰਹੇ ਆਪਣਾ ਪੈਸਾ

ਬੀਜਿੰਗ : ਚੀਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਸਨ, ਬਿਲਕੁਲ ਉਹੋ ਜਿਹਾ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਚੀਨ ਦੇ ਹੇਨਾਨ ਸੂਬੇ ਵਿੱਚ ਪਿਛਲੇ ਕਈ ਹਫਤਿਆਂ ਤੋਂ ਪੁਲਿਸ ਤੇ ਲੋਕਾਂ ਵਿਚਾਲੇ ਝੜਪਾਂ ਹੋ ਰਹੀਆਂ ਹਨ। ਇਸ ਦੇ ਪਿੱਛੇ ਕਾਰਨ ਹੈ ਕਿ ਲੋਕਾਂ ਨੂੰ ਬੈਂਕਾਂ ਤੋਂ ਉਨ੍ਹਾਂ ਦੀ ਜਮ੍ਹਾ ਪੂੰਜੀ ਵਾਪਸ ਨਹੀਂ ਕੱਢਣ ਦਿੱਤੀ ਜਾ ਰਹੀ ਹੈ। ਲੋਕਾਂ ਦਾ ਭੜਕਿਆ ਰੂਪ ਵੇਖਦੇ ਹੀ ਚੀਨ ਦੀਆਂ ਸੜਕਾਂ ‘ਤੇ ਪੁਲਿਸ ਤੇ ਬਖਤਰਬੰਦ ਟੈਂਕ ਤੱਕ ਉਤਰ ਆਏ ਹਨ। ਕਿਉਂਕਿ ਚੀਨ ਵਿੱਚ ਮੀਡੀਆ ਸਰਕਾਰੀ ਕੰਟਰੋਲ ਵਿੱਚ ਹੈ ਤਾਂ ਮੇਨ ਮੀਡੀਆ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਨਹੀਂ ਆ ਸਕਦੀਆਂ। ਇਹੀ ਕਾਰਨ ਹੈ ਕਿ ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਨ੍ਹਾਂ ਝੜਪਾਂ ਦੇ ਵੀਡੀਓ ਸ਼ੇਅਰ ਕਰ ਰਹੇ ਹਨ ਅਤੇ ਆਪਣੇ ਪੈਸੇ ਦੀ ਮੰਗ ਕਰ ਰਹੇ ਹਨ।ਇਹ ਮਾਮਲਾ ਬੈਂਕ ਆਫ ਚਾਈਨਾ ਦੀ ਹੇਨਾਨ ਸ਼ਾਖਾ ਨਾਲ ਸਬੰਧਤ ਹੈ। ਹੇਨਾਨ ਸ਼ਾਖਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹਨਾਂ ਦੀ ਸ਼ਾਖਾ ਵਿੱਚ ਜਮ੍ਹਾਕਰਤਾਵਾਂ ਵੱਲੋਂ ਰੱਖਿਆ ਗਿਆ ਪੈਸਾ “ਨਿਵੇਸ਼” ਹੈ ਅਤੇ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ। ਹੇਨਾਨ ਦੀ ਰਾਜਧਾਨੀ ਜ਼ੇਂਗਜ਼ੂ ਵਿੱਚ ਵੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਿੰਸਾ ਹੋਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਉਨ੍ਹਾਂ ਜਮ੍ਹਾਂਕਰਤਾਵਾਂ ਨੂੰ ਕਿਸ਼ਤਾਂ ਵਿੱਚ ਪੈਸੇ ਦੇਣੇ ਸ਼ੁਰੂ ਕਰ ਦੇਣਗੇ, ਜਿਨ੍ਹਾਂ ਦੇ ਫੰਡ ਕਈ ਪੇਂਡੂ ਬੈਂਕਾਂ ਨੇ ਫਰੀਜ਼ ਕਰ ਦਿੱਤੇ ਹਨ। ਇਸ ਤਹਿਤ ਪਹਿਲੀ ਰਾਸ਼ੀ 15 ਜੁਲਾਈ ਨੂੰ ਦਿੱਤੀ ਜਾਣੀ ਸੀ। ਪਰ ਕੁਝ ਹੀ ਜਮ੍ਹਾਂਕਰਤਾਵਾਂ ਨੂੰ ਪੈਸੇ ਮਿਲੇ ਹਨ। ਅਜਿਹੇ ‘ਚ ਡਰ ਫੈਲ ਗਿਆ ਹੈ ਕਿ ਕੀ ਬੈਂਕਾਂ ਕੋਲ ਪੈਸਾ ਬਚਿਆ ਹੈ? ਇਸ ਤੋਂ ਬਾਅਦ ਪ੍ਰਦਰਸ਼ਨ ਹੋਰ ਤੇਜ਼ ਹੋ ਗਏ। ਰਿਪੋਰਟਾਂ ਮੁਤਾਬਕ ਬੈਂਕਾਂ ਦੀ ਸੁਰੱਖਿਆ ਅਤੇ ਸਥਾਨਕ ਲੋਕਾਂ ਨੂੰ ਬੈਂਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਇਹ ਸੜਕਾਂ ‘ਤੇ ਟੈਂਕ ਲਾਏ ਗਏ ਹਨ ਹਨ। ਟੈਂਕ ਮੁੱਖ ਤੌਰ ‘ਤੇ ਬੈਂਕਾਂ ਅਤੇ ਬੈਂਕਾਂ ਦੇ ਏ.ਟੀ.ਐਮਜ਼ ਦੇ ਸਾਹਮਣੇ ਸਥਿਤ ਹਨ।

Leave a Reply

Your email address will not be published.