ਚੀਨ ਦਾ ਇੱਕ ਹੋਰ ਕਾਰਨਾਮਾ, ਸਪੇਸ ‘ਚ ਭੇਜੇਗਾ ਬਾਂਦਰ

ਬੀਜ਼ਿੰਗ : ਚੀਨ ਹਮੇਸ਼ਾ ਕੁਝ ਨਵਾਂ ਅਤੇ ਅਜੀਬ ਜਿਹੇ ਕੰਮ ਕਰਦਾ ਰਹਿੰਦਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਕਰਕੇ ਆਪਣੇ ਹੀ ਦੇਸ਼ ‘ਚ ਨਿਸ਼ਾਨੇ ‘ਤੇ ਹਨ। ਹੁਣ ਚੀਨ ਨਵੀਂ ਯੋਜਨਾ ਬਣਾ ਰਿਹਾ ਹੈ। ਦਰਅਸਲ, ਗੁਆਂਢੀ ਦੇਸ਼ ਬਾਂਦਰਾਂ ਨੂੰ ਆਪਣੇ ਨਵੇਂ ਤਿਆਨਗੋਂਗ ਸਪੇਸ ਸਟੇਸ਼ਨ ‘ਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਹ ਸਟੱਡੀ ਕੀਤੀ ਜਾ ਸਕੇ ਕਿ ਉਹ ਜ਼ੀਰੋ-ਗਰੈਵਿਟੀ ਵਾਤਾਵਰਣ ਵਿੱਚ ਕਿਵੇਂ ਵਧਦੇ ਹਨ ਅਤੇ ਬੱਚੇ ਪੈਦਾ ਕਰਦੇ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਪੁਲਾੜ ਸਟੇਸ਼ਨ ਲਈ ਵਿਗਿਆਨਕ ਯੰਤਰਾਂ ਦੀ ਅਗਵਾਈ ਕਰਨ ਵਾਲੇ ਵਿਗਿਆਨੀ ਝਾਂਗ ਲੂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਖੋਜ ਪੁਲਾੜ ਸਟੇਸ਼ਨ ਦੇ ਸਭ ਤੋਂ ਵੱਡੇ ਮੋਡੀਊਲ ਵਿੱਚ ਕੀਤੀ ਜਾਵੇਗੀ, ਜਿਸ ਦੀ ਵਰਤੋਂ ਜੀਵਨ ਵਿਗਿਆਨ ਦੇ ਪ੍ਰਯੋਗਾਂ ਲਈ ਕੀਤੀ ਜਾਵੇਗੀ। ਬੀਜਿੰਗ ਵਿੱਚ ਚੀਨੀ ਅਕੈਡਮੀ ਆਫ਼ ਸਾਇੰਸਜ਼ ਦੇ ਖੋਜੀਆਂ ਡਾ. ਲੂ ਨੇ ਇੱਕ ਭਾਸ਼ਣ ਵਿੱਚ ਕਿਹਾ “ਇਹ ਪ੍ਰਯੋਗ ਮਾਈਕ੍ਰੋਗ੍ਰੈਵਿਟੀ ਅਤੇ ਹੋਰ ਪੁਲਾੜ ਵਾਤਾਵਰਣਾਂ ਵਿੱਚ ਜੀਵ ਦੇ ਅਨੁਕੂਲਣ ਦੀ ਸਾਡੀ ਸਮਝ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ। ਹਾਲਾਂਕਿ, ਪਿਛਲੇ ਅਧਿਐਨਾਂ ਨੇ ਸਪੇਸ ਵਿੱਚ ਜ਼ੇਬਰਾਫਿਸ਼ ਅਤੇ ਕੀੜੇ ਵਰਗੇ ਛੋਟੇ ਜੀਵਾਂ ਦੇ ਪ੍ਰਜਨਨ ਦਾ ਮੁਲਾਂਕਣ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਚੂਹਿਆਂ ਅਤੇ ਪ੍ਰਾਈਮੇਟਸ ਵਰਗੇ ਹੋਰ ਗੁੰਝਲਦਾਰ ਜੀਵਨ ਰੂਪਾਂ ‘ਤੇ ਇਸ ਤਰ੍ਹਾਂ ਦੀ ਖੋਜ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਵੀਅਤ ਸੰਘ ਦੇ ਖੋਜੀਆਂ ਨੇ 18 ਦਿਨਾਂ ਦੀ ਯਾਤਰਾ ਦੌਰਾਨ ਪੁਲਾੜ ਵਿੱਚ ਮੇਟਿੰਗ ਲਈ ਚੂਹਿਆਂ ਨੂੰ ਲਿਆ, ਪਰ ਉਨ੍ਹਾਂ ਨੇ ਪਾਇਆ ਕਿ ਧਰਤੀ ‘ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬੱਚੇ ਪੈਦਾ ਨਹੀਂ ਕੀਤੇ। ਜ਼ੀਰੋ ਗਰੈਵਿਟੀ ਵਿੱਚ ਮੇਟਿੰਗ ਕਰਨ ਲਈ ਇਹਨਾਂ ਵੱਡੇ ਜਾਨਵਰਾਂ ਲਈ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਕਰਦਾ ਹੈ। ਖੋਜੀ ਅਧਿਐਨ ਦੌਰਾਨ ਬਾਂਦਰਾਂ ਨੂੰ ਖੁਆਉਣ ਅਤੇ ਉਨ੍ਹਾਂ ਦੇ ਕਚਰੇ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਵੱਲ ਇਸ਼ਾਰਾ ਕਰ ਰਹੇ ਹਨ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਂਦਰਾਂ ਨੂੰ ਵੀ ਪੁਲਾੜ ਸਟੇਸ਼ਨ ਵਿੱਚ ਆਪਣੇ ਬਾੜਿਆਂ ਵਿੱਚ ਤਣਾਅ ਮੁਕਤ ਅਤੇ ਆਰਾਮਦਾਇਕ ਤਰੀਕੇ ਨਾਲ ਰਖਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਯੌਨ ਵਿਵਹਾਰ ‘ਤੇ ਅਸਰ ਪੈ ਸਕਦਾ ਹੈ। ਤਿਆਂਗੋਂਗ ਪੁਲਾੜ ਸਟੇਸ਼ਨ ‘ਤੇ ਇਸ ਵੇਲੇ ਦੋ ਮਰਦ ਅਤੇ ਇੱਕ ਮਹਿਲਾ ਪੁਲਾੜ ਯਾਤਰੀ- ਚੇਨ ਡੋਂਗ, ਕੈ ਜ਼ੁਜ਼ੇ ਅਤੇ ਲਿਯੂ ਯਾਂਗ ਮੌਜੂਦ ਹਨ।

Leave a Reply

Your email address will not be published. Required fields are marked *