ਚੀਨ ‘ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ

ਚੀਨ ਵਿੱਚ ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਪੈਰ ਪਸਾਰ ਰਹੀ ਹੈ।

ਦੋ ਸਾਲਾਂ ਦੀ ਤਬਾਹੀ ਪਿੱਛੋਂ ਇੱਕ ਵਾਰ ਫਿਰ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਚੀਨ ਵਿੱਚ ਵਧ ਰਹੇ ਹਨ। ਚੀਨ ਵਿੱਚ 2,393 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ। ਪਿਛਲੇ 2 ਸਾਲਾਂ ਵਿੱਚ ਹੁਣ ਤੱਕ ਚੀਨ ਵਿੱਚ ਇਹ ਸਭ ਤੋਂ ਵੱਧ ਮਾਮਲਿਆਂ ਦਾ ਅੰਕੜਾ ਹੈ।ਚੀਨ ਦੇ ਨੈਸ਼ਨਲ ਸਿਹਤ ਕਮਿਸ਼ਨ ਨੇ ਕਿਹਾ ਕਿ ਫਰਵਰੀ 2020 ਤੋਂ ਬਾਅਦ ਇਹ ਕੋਰੋਨਾ ਮਾਮਲਿਆਂ ਦਾ ਸਭ ਤੋਂ ਉੱਚਾ ਦੈਨਿਕ ਅੰਕੜਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਸ਼ੰਘਾਈ ਵਿੱਚ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ ਤੇ ਨਾਲ ਹੀ ਕਈ ਪੂਰਵ-ਉੱਤਰ ਸ਼ਹਿਰਾਂ ਵਿੱਚ ਲੌਕਡਾਊਨ ਲਾ ਦਿੱਤਾ ਹੈ।

ਚੀਨ ਵਿੱਚ ਹੀ ਪਹਿਲੀ ਵਾਰ ਇਸ ਵਾਇਰਸ ਦਾ ਪਤਾ ਲੱਗਾ ਸੀ, ਜਿਸ ਪਿੱਛੋਂ ਚੀਨ ਵਿੱਚ ਜ਼ੀਰੋ ਕੋਵਿਡ ਪਾਲਿਸੀ ਲਾਗੂ ਹੈ। ਚੀਨ ਨੇ ਕਾਫੀ ਸਖਤੀ ਦਿਖਾਂਦੇ ਹੋਏ ਲੌਕਡਾਊਨ, ਟ੍ਰੈਵਲ ਬੈਨ ਸਣੇ ਕਈ ਪਾਬੰਦੀਆਂ ਲਾਗੂ ਕੀਤੀਆਂ ਸਨ। ਚੀਨ ‘ਤੇ ਇਸ ਵਾਇਰਸ ਨੂੰ ਫੈਲਾਉਣ ਦੇ ਵੀ ਦੋਸ਼ ਲੱਗੇ ਸਨ। ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲੇ ਕੁਝ ਘੱਟ ਜ਼ਰੂਰ ਹੋਏ ਹਨ ਪਰ ਇੱਕ ਵਾਰ ਫਿਰ ਚੀਨ ਵਿੱਚ ਇਨਫੈਕਸ਼ਨ ਵਧਣ ਨਾਲ ਚਿੰਤਾ ਵਧ ਗਈ ਹੈ।

ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲੇ 44.66 ਕਰੋੜ ਨੂੰ ਪਾਰ ਕਰ ਰਗਏ ਹਨ, ਦੂਜੇ ਪਾਸੇ ਮ੍ਰਿਤਕਾਂ ਦੀ ਗਿਣਤੀ ਲਗਭਗ 60 ਲੱਖ ਦੇ ਆਲੇ-ਦੁਆਲੇ ਪਹੁੰਚ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਦੁਨੀਆ ਭਰ ਵਿੱਚ ਕੋਰੋਨਾ ਦੇ 5.22 ਕਰੋੜ ਤੋਂ ਵੱਧ ਕੇਸ ਸਾਹਮਣੇ ਆਏ ਹਨ, ਜਦਕਿ ਦੋ ਲੱਖ ਤੋਂ ਵੱਧ ਲੋਕਾਂ ਨੇ ਇਸ ਖਤਰਨਾਕ ਵਾਇਰਸ ਨਾਲ ਜਾਨ ਗੁਆ ਦਿੱਤੀ ਹੈ।

Leave a Reply

Your email address will not be published. Required fields are marked *