ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ

ਚਾਰਮੀਨਾਰ ‘ਚ ਹੋਈ ਨੋਟਾਂ ਦੀ ਵਰਖਾ,  ਵਿਅਕਤੀ ਨੇ ਹਵਾ ‘ਚ ਸੁੱਟੇ 500-500 ਰੁ. ਦੇ ਨੋਟ

ਹੈਦਰਾਬਾਦ : ਭਾਰਤੀ ਵਿਆਹਾਂ-ਸ਼ਾਦੀਆਂ ਦੌਰਾਨ ਖੁਸ਼ੀ ਵਿੱਚ ਪੈਸੇ ਵਾਰਨਾ ਕੋਈ ਨਵੀਂ ਗੱਲ ਨਹੀਂ ਹੈ।

ਪਰ ਇਹ ਨੋਟ ਦੇ 500-500 ਰੁਪਏ ਦੇ ਹੋਣ ਤਾਂ ਹਰ ਕਿਸੇ ਦਾ ਧਿਆਨ ਇਸ ਵੱਲ ਆਕਰਸ਼ਿਤ ਹੋਵੇਗਾ। ਅੱਜ-ਕੱਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਪਾਸੇ ਖਲਬਲੀ ਮਚਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹੈਦਰਾਬਾਦ ਦੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁਲਜ਼ਾਰ ਹੌਜ਼ ਰੋਡ ਉੱਤੇ ਗੱਡੀਆਂ ਦਾ ਤਾਂਤਾ ਲੱਗਿਆ ਹੋਇਆ ਹੈ ਤੇ ਚਿੱਟਾ ਕੁੜਤਾ-ਪਜਾਮਾ ਪਹਿਨੇ ਇੱਕ ਵਿਅਕਤੀ ਗੁਲਜ਼ਾਰ ਹੌਜ਼ ਫੁਹਾਰੇ ਦੇ ਕੋਲ ਖੜ੍ਹਾ ਹੋ ਕੇ 500 ਰੁਪਏ ਦੇ ਨੋਟਾਂ ਨੂੰ ਹਵਾ ਵਿੱਚ ਸੁੱਟ ਰਿਹਾ ਹੈ। ਨੇੜੇ ਖੜ੍ਹੀਆਂ ਕਾਰਾਂ ਦੀ ਸਜਾਵਟ ਦੇਖ ਕੇ ਲਗਦਾ ਹੈ ਕਿ ਉਹ ਕਿਸੇ ਵਿਆਹ ਵਿੱਚ ਸ਼ਿਰਕਤ ਕਰਨ ਜਾ ਰਹੇ ਹਨ ਜਾਂ ਸ਼ਿਰਕਤ ਕਰ ਕੇ ਆ ਰਹੇ ਹਨ। ਵਿਅਕਤੀ ਇੱਥੇ ਖੁਸ਼ੀ ਵਿੱਚ 500 ਰੁਪਏ ਦੇ ਨੌਟ ਹਵਾ ਵਿੱਚ ਵਾਰ ਕੇ ਵਾਪਿਸ ਆਪਣੀ ਕਾਰ ਵਿੱਚ ਬੈਠ ਜਾਂਦਾ ਹੈ।ਆਪਣੀ ਕਾਰ ਵਿੱਚ ਜਾ ਕੇ ਬੈਠਣ ਤੋਂ ਪਹਿਲਾਂ ਉਹ ਦੋ ਵਾਰ ਫਿਰ ਇੰਝ ਹੀ 500 ਰੁਪਏ ਦੇ ਨਟੋ ਵਾਰਦਾ ਦਿਖਦਾ ਹੈ। ਇਸ ਦੌਰਾਨ, ਆਸਪਾਸ ਦੇ ਲੋਕ ਆਪਣੇ ਫ਼ੋਨ ਉਸੇ ਦਿਸ਼ਾ ਵੱਲ ਇਸ਼ਾਰਾ ਕਰਦੇ ਹੋਏ ਅਸਮਾਨ ਵੱਲ ਦੇਖਦੇ ਹੋਏ ਦਿਖਾਈ ਦਿੰਦੇ ਹਨ। ਸ਼ੇਅਰ ਕੀਤੇ ਜਾਣ ਤੋਂ ਬਾਅਦ ਤੋਂ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਜਿੱਥੇ ਕਈਆਂ ਨੇ ਇਸ ਨੂੰ ਹੈਰਾਨੀ ਨਾਲ ਸਾਂਝਾ ਕੀਤਾ, ਉੱਥੇ ਕਈਆਂ ਨੇ ਇਸ ਐਕਟ ਦੀ ਆਲੋਚਨਾ ਕਰਨ ਦੇ ਮਕਸਦ ਨਾਲ ਇਸ ਨੂੰ ਸਾਂਝਾ ਕੀਤਾ। ਕਈਆਂ ਨੇ ਵੀਡੀਓ ਦੀ ਮੌਲਿਕਤਾ ਅਤੇ ਹਵਾ ਵਿਚ ਉੱਡ ਰਹੇ ਕਰੰਸੀ ਨੋਟਾਂ ‘ਤੇ ਸ਼ੱਕ ਜਤਾਇਆ ਹੈ।ਇੱਕ ਯੂਜ਼ਰ ਨੇ ਲਿਖਿਆ, “ਜਦੋਂ ਤੁਹਾਡੇ ਕੋਲ ਬਰਬਾਦ ਕਰਨ ਲਈ ਇੰਨੇ ਪੈਸੇ ਹਨ, ਤਾਂ ਇਸ ਨੂੰ ਲੋੜਵੰਦ ਲੋਕਾਂ ‘ਤੇ ਬਰਬਾਦ ਕਰਨਾ ਜਾਂ ਅਨਾਥ ਆਸ਼ਰਮ ਚਲਾ ਰਹੇ ਅਦਾਰਿਆਂ ਨੂੰ ਦਾਨ ਕਰਨਾ ਬਿਹਤਰ ਹੈ।” ਇਕ ਹੋਰ ਨੇ ਲਿਖਿਆ, “ਇਹ ਨੋਟਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੈ, ਇਸ ਦਾ ਮਤਲਬ ਹੈ ਕਿ ਇਹ ਨੋਟ ਅਸਲੀ ਨਹੀਂ ਹਨ।” ਵੀਡੀਓ ਦੀ ਜਾਂਚ ਕਰ ਰਹੇ ਲੋਕਾਂ ਵਿਚ ਚਾਰਮੀਨਾਰ ਪੁਲਿਸ ਵੀ ਸੀ। ਇਲਾਕੇ ‘ਚ ਤਾਇਨਾਤ ਪੁਲਸ ਨੂੰ ਵੀਡੀਓ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ। ਵੀਡੀਓ ਬਾਰੇ ਗੱਲ ਕਰਦਿਆਂ, ਚਾਰਮੀਨਾਰ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, “ਲੋਕਾਂ ਦੀ ਪਛਾਣ ਕਰਨ ਲਈ ਕਲੋਜ਼-ਸਰਕਟ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।”

Leave a Reply

Your email address will not be published.