ਘਰਵਾਲੇ ਨੇ ਗਲਾ ਘੁੱਟ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ

Home » Blog » ਘਰਵਾਲੇ ਨੇ ਗਲਾ ਘੁੱਟ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ
ਘਰਵਾਲੇ ਨੇ ਗਲਾ ਘੁੱਟ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰਿਆ

ਘਰੇਲੂ ਵਿਵਾਦ ਦੇ ਚਲਦਿਆਂ ਲੁਧਿਆਣਾ ਦੇ ਅਨੰਦ ਨਗਰ ਇਲਾਕੇ ਵਿੱਚ ਦੋ ਬੱਚਿਆਂ ਦੀ ਮਾਂ ਨੂੰ ਪਤੀ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪਤੀ ਦੇ ਹੱਥੋਂ ਕਤਲ ਕੀਤੀ ਗਈ ਮ੍ਰਿਤਕਾ ਦੀ ਪਛਾਣ ਸਿਮਰਨ (28)ਦੇ ਰੂਪ ਵਿਚ ਹੋਈ ਹੈ।ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ। ਬਹਰਹਾਲ ਥਾਣਾ ਹੈਬੋਵਾਲ ਪੁਲਿਸ ਵੱਲੋਂ ਵਾਰਦਾਤ ਅੰਜਾਮ ਦੇਣ ਵਾਲੇ ਵਿਕਰਾਂਤ ਖਿਲਾਫ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਅਨੰਦ ਨਗਰ ਇਲਾਕੇ ਵਿੱਚ ਦੋ ਬੱਚਿਆਂ ਦੀ ਮਾਂ ਸਿਮਰਨ ਨੂੰ ਉਸ ਦੇ ਪਤੀ ਵਿਕਰਾਂਤ ਨੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।ਜਾਣਕਾਰੀ ਮੁਤਾਬਕ ਸਿਮਰਨ ਪ੍ਰਾਈਵੇਟ ਨੌਕਰੀ ਕਰਨਾ ਚਾਹੁੰਦੀ ਸੀ, ਪਰ ਉਸ ਦਾ ਪਤੀ ਵਿਕ੍ਰਾਂਤ ਉਸ ਦੇ ਨੌਕਰੀ ਕਰਨ ਦੇ ਫ਼ੈਸਲੇ ਦੇ ਖ਼ਿਲਾਫ਼ ਸੀ।ਆਮ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ ਰਹਿੰਦੀ ਸੀ। ਸਿਮਰਨ ਨੇ ਨੌਕਰੀ ਕਰਨ ਦਾ ਫ਼ੈਸਲਾ ਸੁਣਾਇਆ ਤਾਂ ਵਿਕਰਾਂਤ ਬਹਿਸਬਾਜ਼ੀ ਮਗਰੋਂ ਉਸ ਨਾਲ ਕੁੱਟਮਾਰ ਕਰਨ ਲੱਗ ਗਿਆ। ਦੋਨਾਂ ਵਿਚਕਾਰ ਝਗੜਾ ਇਸ ਕਦਰ ਵਧ ਗਿਆ ਕਿ ਗੁੱਸੇ ਵਿੱਚ ਭਰੇ ਵਿਕਰਾਂਤ ਨੇ ਸਿਮਰਨ ਦਾ ਗਲਾ ਘੁੱਟ ਦਿੱਤਾ ਅਤੇ ਉਸ ਵਕਤ ਤਕ ਗਲਾ ਦੱਬੀ ਰੱਖਿਆ ਜਦ ਤਕ ਸਿਮਰਨ ਦਮ ਨਾ ਤੋੜ ਗਈ।ਵਾਰਦਾਤ ਅੰਜਾਮ ਦੇਣ ਤੋਂ ਬਾਅਦ ਵਿਕਰਾਂਤ ਮੌਕੇ ਤੋਂ ਫ਼ਰਾਰ ਹੋ ਗਿਆ।ਵਾਰਦਾਤ ਮੌਕੇ ਸਿਮਰਨ ਦਾ ਪੰਜ ਸਾਲ ਦਾ ਬੇਟਾ ਅਤੇ ਸੱਤ ਸਾਲ ਦੀ ਬੇਟੀ ਆਪਣੇ ਬਾਪ ਦੀ ਹੈਵਾਨਗੀ ਦੀ ਹੱਦ ਟੱਪਣ ਤੋਂ ਬੇਖ਼ਬਰ ਦਹਿਸ਼ਤ ਵਿਚ ਸਨ ।

Leave a Reply

Your email address will not be published.