ਗੌਤਮ ਅਡਾਨੀ ਦੇ ਖਾਤੇ ‘ਚ ਇੱਕ ਹੋਰ ਸਫਲਤਾ

ਨਵੀਂ ਦਿੱਲੀ : ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਮੂਹ ਸੀਮੈਂਟ ਉਤਪਾਦਨ ਸਮਰੱਥਾ ਦੁੱਗਣਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਸਭ ਤੋਂ ਵੱਧ ਲਾਭ ਵਾਲਾ ਸੀਮੈਂਟ ਉਤਪਾਦਕ ਸਮੂਹ ਬਣੇਗਾ। ਅਡਾਨੀ ਸਮੂਹ ਨੇ ਬੀਤੇ ਹਫਤੇ ਹੀ ਸੀਮੈਂਟ ਕੰਪਨੀਆਂ-ਅੰਬੂਜਾ ਸੀਮੈਂਟ ਅਤੇ ਏਸੀਸੀ ਸੀਮੈਂਟ ਨੂੰ 6.5 ਅਰਬ ਡਾਲਰ ’ਚ ਐਕਵਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਡਾਨੀ ਸਮੂਹ ਦਾ ਬਾਜ਼ਾਰ ਪੂੰਜੀਕਰਨ 260 ਅਰਬ ਡਾਲਰ ਹੋ ਗਿਆ ਹੈ ਅਤੇ ਇਹ ਭਾਰਤ ਵਿਚ ਹਾਲੇ ਤਕ ਕਿਸੇ ਵੀ ਕੰਪਨੀ ਦੀ ਤੁਲਨਾ ਵਿਚ ਸਭ ਤੋਂ ਤੇਜ਼ੀ ਨਾਲ ਵਧਿਆ ਹੈ। ਗੌਤਮ ਅਡਾਨੀ ਨੇ ਕਿਹਾ ਕਿ ਰਿਕਾਰਡ ਆਰਥਿਕ ਵਾਧਾ ਅਤੇ ਬੁਨਿਆਦੀ ਢਾਂਚੇ ਨੂੰ ਬੜ੍ਹਾਵਾ ਦੇਣ ਦੇ ਸਰਕਾਰੀ ਯਤਨਾਂ ਦੇ ਚੱਲਦਿਆਂ ਦੇਸ਼ ਵਿਚ ਸੀਮੈਂਟ ਦੀ ਮੰਗ ਕਈ ਗੁਣਾ ਵਧੀ ਹੈ। ਇਸ ਨਾਲ ਸਾਡੇ ਲਾਭ ਵਿਚ ਵਾਧਾ ਹੋਵੇਗਾ। ਅੰਬੂਜਾ ਸੀਮੈਂਟ ਅਤੇ ਏਸੀਸੀ ਨੂੰ ਐਕਵਾਇਰ ਕਰਨ ਦਾ ਦਾ ਕੰਮ ਪੂਰਾ ਹੋਣ ’ਤੇ 17 ਸਤੰਬਰ ਨੂੰ ਸਮਾਗਮ ਵਿਚ ਗੌਤਮ ਅਡਾਨੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਮਟੀਰੀਅਲ ਖੇਤਰ ਵਿਚ ਇਹ ਦੇਸ਼ ਦਾ ਸਭ ਤੋਂ ਵੱਡਾ ਸੌਦਾ ਸੀ ਅਤੇ ਰਿਕਾਰਡ ਚਾਰ ਮਹੀਨੇ ਵਿਚ ਹੀ ਪੂਰਾ ਹੋ ਗਿਆ।

Leave a Reply

Your email address will not be published.