ਗੈਂਗਸਟਰਾਂ ਦੀਆਂ ਸਰਗਰਮੀਆਂ ਨਾਲ ਸਿਆਸਤ ਡਾਵਾਂਡੋਲ

Home » Blog » ਗੈਂਗਸਟਰਾਂ ਦੀਆਂ ਸਰਗਰਮੀਆਂ ਨਾਲ ਸਿਆਸਤ ਡਾਵਾਂਡੋਲ
ਗੈਂਗਸਟਰਾਂ ਦੀਆਂ ਸਰਗਰਮੀਆਂ ਨਾਲ ਸਿਆਸਤ ਡਾਵਾਂਡੋਲ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਪਰੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਉਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਦੇ ਖੇਤਰਾਂ ਚ ਹਥਿਆਰ ਤੇ ਹੋਰ ਧਮਾਕੇਦਾਰ ਸਮੱਗਰੀ ਮਿਲਣਾ ਅਤੇ ਗੈਂਗਸਟਰਾਂ ਦੀਆਂ ਤਾਜ਼ਾ ਸਰਗਰਮੀਆਂ ਪਿੱਛੋਂ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਸਰਹੱਦੀ ਪਿੰਡ ਡਾਲੇਕੇਚੋਂ ਟਿਫਿਨ ਬੰਬ ਬਰਾਮਦ ਹੋਣ ਬਾਅਦ ਸੂਬੇ ਚ ਪੁਲਿਸ ਹਾਈ ਅਲਰਟ ਉਤੇ ਹੈ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਸੂਬੇ ਭਰਚ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਐਸ.ਪੀ. ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਗਾ ਦਿੱਤੇ ਹਨ। ਇਸ ਘਟਨਾ ਨੇ ਸੂਬਾ ਸਰਕਾਰ ਦੇ ਵੀ ਕੰਨ ਖੜ੍ਹੇ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਖਤਰੇ ਤੋਂ ਸੁਚੇਤ ਕੀਤਾ ਹੈ। ਸਰਹੱਦੀ ਚੁਣੌਤੀ ਦੇ ਨਾਲ-ਨਾਲ ਸੂਬੇ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੇ ਪੁਲਿਸ ਦੇ ਸਾਹ ਫੁਲਾਏ ਹੋਏ ਹਨ। ਮੁਹਾਲੀ ਵਿਚ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਾਰ ਅਗਸਤ ਨੂੰ ਅੰਮ੍ਰਿਤਸਰ ਵਿਚ ਰਣਬੀਰ ਸਿੰਘ ਉਰਫ ਰਾਣਾ ਕੰਦੋਵਾਲੀਆ ਦਾ ਉਸ ਸਮੇਂ ਹਸਪਤਾਲ ਵਿਚ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਰਿਸ਼ਤੇਦਾਰ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਆਇਆ ਸੀ। 7 ਜੁਲਾਈ ਨੂੰ ਬਠਿੰਡਾ ਵਿਚ ਕੁਲਵੀਰ ਸਿੰਘ ਨਰੂਆਣਾ ਨਾਮਕ ਨੌਜਵਾਨ ਦਾ ਉਸ ਦੇ ਹੀ ਸਾਥੀ ਨੇ ਸ਼ਰੇਆਮ ਦਿਨ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

15 ਮਈ ਨੂੰ ਜਗਰਾEਂ ਵਿਚ ਅਣਪਛਾਤੇ ਨੌਜਵਾਨਾਂ ਨੇ ਦਿਨ ਦਿਹਾੜੇ ਪੰਜਾਬ ਪੁਲਿਸ ਦੇ ਦੋ ਪੁਲਿਸ ਅਫਸਰਾਂ ਦਾ ਸਥਾਨਕ ਅਨਾਜ ਮੰਡੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬਾਅਦ ਵਿਚ ਪੰਜਾਬ ਪੁਲਿਸ ਨੇ ਇਸ ਘਟਨਾ ਵਿਚ ਨਾਮੀ ਗੈਂਗਸਟਰ ਜੈਪਾਲ ਸਿੰਘ ਭੁੱਲਰ ਅਤੇ ਉਸ ਦੇ ਸਾਥੀ ਜੱਸੀ ਖਰੜ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ। 18 ਫਰਵਰੀ ਨੂੰ ਫਰੀਦਕੋਟ ਵਿਚ ਯੂਥ ਕਾਂਗਰਸ ਆਗੂ ਗੁਰਲਾਲ ਸਿੰਘ ਭਲਵਾਨ ਦਾ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਹਨ ਕਿ ਚੋਣਾਂ ਤੋਂ 6-7 ਮਹੀਨੇ ਪਹਿਲਾਂ ਅਜਿਹੀਆਂ ਸਰਗਰਮੀਆਂ ਤੋਂ ਜਾਪ ਰਿਹਾ ਹੈ ਕਿ ਕਾਂਗਰਸ ਸਰਕਾਰ ਚੋਣਾਂ ਵਿਚ ਗੈਂਗਸਟਰਾਂ ਦੀ ਵਰਤੋਂ ਲਈ ਤਿਆਰੀਆਂ ਕਰ ਰਹੀ ਹੈ। ਯਾਦ ਰਹੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਲਾਕਾਨੂੰਨੀ ਤੇ ਗੈਂਗਸਟਰਾਂ ਦੀ ਦਹਿਸ਼ਤ ਵੀ ਮੁੱਖ ਮੁੱਦਾ ਸੀ।

ਕਾਂਗਰਸ ਇਸ ਵਾਅਦੇ ਨਾਲ ਸੱਤਾ ਵਿਚ ਆਈ ਸੀ ਕਿ ਸੂਬੇ ਵਿਚ ਮਾੜੇ ਅਨਸਰਾਂ ਦਾ ਸਫਾਇਆ ਕੀਤਾ ਜਾਵੇਗਾ। ਸਰਕਾਰ ਬਣਨ ਤੋਂ ਬਾਅਦ ਪੁਲਿਸ ਨੇ ਇਸ ਪਾਸੇ ਖਾਸੀ ਸਖਤੀ ਵੀ ਦਿਖਾਈ ਅਤੇ ਵੱਡੀ ਗਿਣਤੀ ਗੈਂਗਸਟਰ ਜਾਂ ਤਾਂ ਮੁਕਾਬਲੇ ਵਿਚ ਮਾਰ ਮੁਕਾਏ ਤੇ ਜਾਂ ਜੇਲ੍ਹਾਂ ਵਿਚ ਲਿਜਾ ਸੁੱਟੇ। ਇਸ ਸਖਤੀ ਪਿੱਛੋਂ ਸੂਬੇ ਵਿਚ ਕੁਝ ਸਮਾਂ ਤਾਂ ਠੰਢ ਰਹੀ ਪਰ ਬਾਅਦ ਵਿਚ ਇਨ੍ਹਾਂ ਗੈਂਗਸਟਰਾਂ ਨੇ ਜੇਲ੍ਹਾਂ ਨੂੰ ਹੀ ਆਪਣੀਆਂ ਅਪਰਾਧਿਕ ਸਰਗਰਮੀਆਂ ਦਾ ਅੱਡਾ ਬਣਾ ਲਿਆ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦਾ ਦਾਅਵਾ ਹੈ ਕਿ ਪੰਜਾਬ ਵਿਚ ਏ ਕੈਟਾਗਰੀ ਦੇ 31 ਗੈਂਗਸਟਰ ਸਨ ਜਿਨ੍ਹਾਂ ਵਿਚੋਂ 20 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 7 ਵੱਖ-ਵੱਖ ਗੈਂਗਸਟਰ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਹਨ ਅਤੇ ਬਾਕੀ ਕੁਝ ਵਿਦੇਸ਼ਾਂ ਵਿਚ ਹਨ। ਪੁਲਿਸ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਸੂਬੇ ਵਿਚ ਗੈਂਗਸਟਰਾਂ ਦੇ ਸਫਾਏ ਬਾਰੇ ਫੜ੍ਹਾਂ ਮਾਰ ਰਹੀ ਹੈ ਪਰ ਤਾਜ਼ਾ ਵਾਰਦਾਤਾਂ ਕੁਝ ਹੋਰ ਹੀ ਇਸ਼ਾਰਾ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਿਆਸੀ ਆਗੂਆਂ ਉਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਦੇ ਦੋਸ਼ ਅਕਸਰ ਲੱਗਦੇ ਰਹਿੰਦੇ ਹਨ। ਇਸ ਲਈ ਪੁਲਿਸ ਵਿਚ ਵੀ ਗੈਂਗਸਟਰਾਂ ਦੀ ਰਹਿੰਦੀ ਹੈ।

ਇੱਦਾਂ ਦੇ ਹਾਲਾਤ ਚ ਕਈ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਕਰੀਬ ਸਵਾ ਸੌ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। ਇਨ੍ਹਾਂਚੋਂ ਬਹੁਤੇ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਗਏ ਅਤੇ ਕਈਆਂ ਨੇ ਅਸਤੀਫੇ ਦੇ ਦਿੱਤੇ ਹਨ। ਗੱਠਜੋੜ ਵਜ਼ਾਰਤ ਦੇ ਸਮੇਂ ਤੋਂ ਜੇਲ੍ਹਾਂ ਚ ਦਹਿਸ਼ਤ ਦੇ ਦੌਰ ਦਾ ਮੁੱਢ ਬੱਝਿਆ ਸੀ ਜਿਸ ਤੋਂ ਹਾਲੇ ਤੱਕ ਜੇਲ੍ਹਾਂ ਮੁਕਤ ਨਹੀਂ ਹੋਈਆਂ। ਗੈਂਗਸਟਰ ਥੋੜ੍ਹੀ ਜਿਹੀ ਸਖਤੀ ਤੇ ਅੱਖਾਂ ਦਿਖਾਉਣ ਲੱਗੇ ਜਾਂਦੇ ਹਨ। ਜੇਲ੍ਹਾਂ ਚ ਲੜਾਈ ਝਗੜੇ ਵੀ ਪਹਿਲਾਂ ਨਾਲੋਂ ਵਧੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ ਕਰੀਬ ਸਵਾ ਦੋ ਸੌ ਗੈਂਗਸਟਰ ਬੰਦ ਹਨ ਜਿਨ੍ਹਾਂ ਚੋਂ 35 ਖਤਰਨਾਕ ਗੈਂਗਸਟਰ ਹਨ। ਸਿਆਸੀ ਧਿਰਾਂ ਦੇ ਆਗੂ ਇਕ ਦੂਜੇ ਉਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਂਦੇ ਰਹੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਮੌਜੂਦਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਈ ਵਾਰ ਨਾਮੀ ਗੈਂਗਸਟਰਾਂ ਨਾਲ ਇਕ-ਦੂਜੇ ਦੀਆਂ ਫੋਟੋਆਂ ਦਿਖਾ ਕੇ ਇਹੀ ਦਾਅਵੇ ਕਰਦੇ ਰਹੇ ਹਨ। ਹੁਣ ਚੋਣਾਂ ਤੋਂ 6-7 ਮਹੀਨੇ ਪਹਿਲਾਂ ਗੈਂਗਸਟਰਾਂ ਦੀਆਂ ਇਕਦਮ ਵਧੀਆਂ ਸਰਗਰਮੀਆਂ ਇਨ੍ਹਾਂ ਦਾਅਵਿਆਂ ਨੂੰ ਪੁਖਤਾ ਕਰ ਰਹੀਆਂ ਹਨ।

ਸਰਕਾਰ ਨੇ ਗੈਂਗਸਟਰਾਂ ਨੂੰ ਅੰਨ੍ਹੇਵਾਹ ਤਾਕਤਾਂ ਦਿੱਤੀਆਂ: ਸੁਖਬੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਗੈਂਗਸਟਰਾਂ ਨੂੰ ਅੰਨ੍ਹੇਵਾਹ ਤਾਕਤਾਂ ਦਿੱਤੀਆਂ ਹੋਈਆਂ ਹਨ। ਉਹ ਜਿਸ ਨੂੰ ਦਿਲ ਕੀਤਾ ਮਾਰ ਦਿੰਦੇ ਹਨ ਤੇ ਜਿਸ ਤੋਂ ਚਾਹੇ ਡਰਾ ਕੇ ਜਬਰੀ ਵਸੂਲੀ ਕਰ ਲੈਂਦੇ ਹਨ। ਯੂਥ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਗੈਂਗਸਟਰਾਂ ਦੀ ਬੁਰਛਾਗਰਦੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਵਿੱਕੀ ਜਿਹੇ ਹਿੰਮਤੀ ਅਤੇ ਪਿਆਰੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ, ਉਨ੍ਹਾਂ ਨੂੰ ਕਿਸੇ ਕੀਮਤ `ਤੇ ਬਚ ਕੇ ਭੱਜਣ ਨਹੀਂ ਦਿੱਤਾ ਜਾਵੇਗਾ।

Leave a Reply

Your email address will not be published.