ਗੁਰੂ ਗ੍ਰੰਥ ਸਾਹਿਬ ਦੇ 3 ਸਰੂਪਾਂ ਦੇ ਨਾਲ ਮੁਸਾਫ਼ਰਾਂ ਦਾ ਜਥਾ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜਾ

Home » Blog » ਗੁਰੂ ਗ੍ਰੰਥ ਸਾਹਿਬ ਦੇ 3 ਸਰੂਪਾਂ ਦੇ ਨਾਲ ਮੁਸਾਫ਼ਰਾਂ ਦਾ ਜਥਾ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜਾ
ਗੁਰੂ ਗ੍ਰੰਥ ਸਾਹਿਬ ਦੇ 3 ਸਰੂਪਾਂ ਦੇ ਨਾਲ ਮੁਸਾਫ਼ਰਾਂ ਦਾ ਜਥਾ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜਾ

ਨਵੀਂ ਦਿੱਲੀ / ਅਫ਼ਗਾਨਿਸਤਾਨ ਦੇ ਕਾਬੁਲ ਤੋਂ ਸਰਕਾਰ ਵਲੋਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਹੇਠ ਮੰਗਲਵਾਰ ਨੂੰ ਵਤਨ ਪੁੱਜੇ 85 ਭਾਰਤੀ ਨਾਗਰਿਕਾਂ ਅਤੇ 46 ਅਫ਼ਗਾਨ ਨਾਗਰਿਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਵੀ ਲਿਆਂਦੇ ਗਏ |

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਹਵਾਈ ਅੱਡੇ ਪਹੁੰਚ ਕੇ ਨਾ ਸਿਰਫ਼ ਨੰਗੇ ਪੈਰੀਂ ਇਨ੍ਹਾਂ ਸਰੂਪਾਂ ਨੂੰ ਸਿਰ ‘ਤੇ ਰੱਖ ਕੇ ‘ਸਤਿਨਾਮ ਸ੍ਰੀ ਵਾਹਿਗੁਰੂ’ ਦਾ ਜਾਪ ਕਰਦੇ ਬਾਹਰ ਲੈ ਕੇ ਆਏ, ਸਗੋਂ ਇਨ੍ਹਾਂ ਲਈ ਪਾਲਕੀ ਸਾਹਿਬ ਦਾ ਇੰਤਜ਼ਾਮ ਵੀ ਕੀਤਾ ਗਿਆ, ਜਿਸ ਤੋਂ ਬਾਅਦ ਤਿੰਨੇ ਸਰੂਪ ਮਹਾਂਵੀਰ ਨਗਰ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਲਿਆਂਦੇ ਗਏ | ਹਰਦੀਪ ਸਿੰਘ ਪੁਰੀ ਨੇ ਨਾਲ ਗ੍ਰਹਿ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਭਾਜਪਾ ਨੇਤਾ ਆਰ.ਪੀ. ਸਿੰਘ ਵੀ ਸਨ | ਹਰਦੀਪ ਸਿੰਘ ਪੁਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਪਾਈ ਦੇ ਨਾਲ ਪੰਜਾਬੀ ਅਤੇ ਹਿੰਦੀ ‘ਚ ਪਾਏ ਸੰਦੇਸ਼ ਦੇ ਨਾਲ ਸਰੂਪਾਂ ਨੂੰ ਬਾਹਰ ਲਿਆਉਣ ਦਾ ਪੂਰਾ ਵੀਡੀਉ ਪੋਸਟ ਕੀਤਾ | ਸੋਮਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਤਜਾਕਿਸਤਾਨ ਦੇ ਦੁਸ਼ਾਂਬੇ ਤੋਂ ਹਵਾਈ ਫ਼ੌਜ ਦੀ ਇਕ ਵਿਸ਼ੇਸ਼ ਉਡਾਣ ਰਾਹੀਂ ਕੁੱਲ 78 ਲੋਕਾਂ ਨੂੰ ਜੰਗ ਪ੍ਰਭਾਵਿਤ ਇਲਾਕੇ ਤੋਂ ਕੱਢਿਆ ਗਿਆ, ਜਿਨ੍ਹਾਂ ‘ਚ 25 ਭਾਰਤੀ ਅਤੇ 46 ਅਫ਼ਗਾਨੀ ਸਿੱਖ ਸ਼ਾਮਿਲ ਹਨ | ਜਹਾਜ਼ ਤੋਂ ਬਣਾਏ ਵੀਡੀਉ ‘ਚ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਮੁਸਾਫ਼ਰਾਂ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦੇ ਜੈਕਾਰੇ ਵੀ ਲਾਏ | ਸੋਮਵਾਰ ਨੂੰ ਅਫ਼ਗਾਨਿਸਤਾਨ ਦੇ ਨਾਲ ਹੁਣ ਤੱਕ ਕਾਬੁਲ ਤੋਂ ਕੁੱਲ 730 ਲੋਕ ਦਿੱਲੀ ਲਿਆਂਦੇ ਗਏ |

Leave a Reply

Your email address will not be published.