ਗੁਰੂਗ੍ਰਾਮ, 2 ਅਕਤੂਬਰ (ਏਜੰਸੀ)- ਗੁਰੂਗ੍ਰਾਮ ਪੁਲਿਸ ਨੇ ਪੈਸੇ ਦੇ ਝਗੜੇ ਨੂੰ ਲੈ ਕੇ 33 ਸਾਲਾ ਵਿਅਕਤੀ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਦੇ ਦੋਸ਼ ਵਿਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਸੈਕਟਰ-5 ਥਾਣੇ ਅਧੀਨ ਪੈਂਦੇ ਪਿੰਡ ਭੀਮਗੜ੍ਹ ਖੇੜੀ ਦੇ ਵਾਸੀ ਹਰੀਆ (38) ਵਜੋਂ ਹੋਈ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ, ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਸੀ।
ਪੁਲੀਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੀਮਗੜ੍ਹ ਖੇੜੀ ਵਿੱਚ ਇੱਕ ਲਾਸ਼ ਪਈ ਹੈ।
ਸੂਚਨਾ ਮਿਲਣ ‘ਤੇ ਸੈਕਟਰ-5 ਥਾਣੇ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਿਰ ‘ਤੇ ਸੱਟਾਂ ਦੇ ਨਿਸ਼ਾਨਾਂ ਵਾਲੀ ਲਾਸ਼ ਨੂੰ ਬਰਾਮਦ ਕੀਤਾ।
ਪੁਲਿਸ ਟੀਮ ਨੇ ਸੀਨ ਆਫ਼ ਕਰਾਈਮ ਅਤੇ ਫਿੰਗਰਪ੍ਰਿੰਟ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ।
ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦੱਸਿਆ ਕਿ ਸੋਮਵਾਰ ਨੂੰ ਉਸ ਦਾ ਭਰਾ ਪ੍ਰਦੀਪ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਮੰਗਲਵਾਰ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਭਰਾ ਇਕ ਪਲਾਟ ਵਿਚ ਮ੍ਰਿਤਕ ਪਿਆ ਹੈ। ਕਿਸੇ ਨੇ ਉਸ ਦੇ ਭਰਾ ਦਾ ਸਿਰ ‘ਤੇ ਵਾਰ ਕਰਕੇ ਕਤਲ ਕਰ ਦਿੱਤਾ।
ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-5 ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
ਦੌਰਾਨ