ਗੁਜਰਾਤ ‘ਚ ਕੇਜਰੀਵਾਲ ਦਾ ਦਾਅਵਾ, ‘ਪੰਜਾਬ ‘ਚ ਸੀ.ਐਮ ਮਾਨ ਨੇ 10 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ’

ਗੁਜਰਾਤ ‘ਚ ਕੇਜਰੀਵਾਲ ਦਾ ਦਾਅਵਾ, ‘ਪੰਜਾਬ ‘ਚ ਸੀ.ਐਮ ਮਾਨ ਨੇ 10 ਦਿਨਾਂ ‘ਚ ਖਤਮ ਕੀਤਾ ਭ੍ਰਿਸ਼ਟਾਚਾਰ’

ਅਹਿਮਦਾਬਾਦ : ਗੁਜਰਾਤ ਦੇ ਅਹਿਮਦਾਬਾਦ ਵਿੱਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਸੀਂ ਦਿੱਲੀ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਚੁੱਕੇ ਹਾਂ ਤੇ ਪੰਜਾਬ ਵਿੱਚ ਭਗਵੰਤ ਮਾਨ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ।

ਕੇਜੀਰਾਵਲ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਜਦੋਂ ਪੈਸੇ ਮੰਗਦਾ ਹੈ ਤਾਂ ਕਹਿੰਦੇ ਹਨ ਕਿ ਕੇਜਰੀਵਾਲ ਆ ਜਾਏਗਾ। ਪੰਜਾਬ ਵਿੱਚ ਕੋਈ ਪੈਸੇ ਮੰਗਦਾ ਹੈ ਤਾਂ ਕਹਿੰਦੇ ਹਨ ‘ਭਗਵੰਤ ਮਾਨ ਆ ਜਾਏਗਾ’। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ 10 ਦਿਨਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਆਪਣੇ ਪੰਜਾਬ ਬੈਠੇ ਦੋਸਤਾਂ ਤੋਂ ਪੁੱਛ ਲਓ। ਗੁਜਰਾਤ ਵਿੱਚ ਭਾਜਪਾ ਨੂੰ 25 ਸਾਲ ਹੋ ਗਏ ਹਨ, ਇਥੇ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ।ਇਸ ਤੋਂ ਪਹਿਲਾਂ ਆਪ ਸੁਪਰੀਮੋ ਨੇ ਕਿਹਾ ਕਿ ਭਾਜਪਾ 25 ਸਾਲਾਂ ਤੋਂ ਗੁਜਰਾਤ ਵਿੱਚ ਸੱਤਾ ਵਿੱਚ ਹੈ ਪਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰ ਸਕੀ। ਮੈਂ ਇੱਥੇ ਕਿਸੇ ਪਾਰਟੀ ਦੀ ਆਲੋਚਨਾ ਕਰਨ ਨਹੀਂ ਆਇਆ। ਮੈਂ ਇੱਥੇ ਭਾਜਪਾ ਨੂੰ ਹਰਾਉਣ ਨਹੀਂ ਆਇਆ। ਮੈਂ ਕਾਂਗਰਸ ਨੂੰ ਹਰਾਉਣ ਨਹੀਂ ਆਇਆ। ਮੈਂ ਗੁਜਰਾਤ ਨੂੰ ਜਿੱਤਣ ਆਇਆ ਹਾਂ। ਅਸੀਂ ਗੁਜਰਾਤ ਅਤੇ ਗੁਜਰਾਤੀਆਂ ਨੂੰ ਜੇਤੂ ਬਣਾਉਣਾ ਹੈ। ਅਸੀਂ ਗੁਜਰਾਤ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ।ਉਨ੍ਹਾਂ ਕਿਹਾ ਕਿ 25 ਸਾਲਾਂ ਮਗਰੋਂ ਭਾਜਪਾ ਹੁਣ ਹੰਕਾਰੀ ਹੋ ਚੁੱਕੀ ਹੈ, ਉਹ ਹੁਣ ਲੋਕਾਂ ਦੀ ਨਹੀਂ ਸੁਣਦੀ। ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਜਿਵੇਂ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਦਿੱਤਾ। ਜੇ ਤੁਹਾਨੂੰ ਅਸੀਂ ਪਸੰਦ ਨਾ ਆਏ ਤਾਂ ਅਗਲੀ ਵਾਰ ਸਾਨੂੰ ਬਦਲ ਦਈਓ, ‘ਆਪ’ ਨੂੰ ਇੱਕ ਮੌਕਾ ਦਿਓ, ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਓਗੇ।

Leave a Reply

Your email address will not be published.