ਗਾਇਕ ਕਰਨ ਔਜਲਾ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ

ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਅਗਲੇ ਸਾਲ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਕਰਨ ਔਜਲਾ ਹਮੇਸ਼ਾ ਆਪਣੇ ਗੀਤਾਂ ਨਾਲ ਸੁਰਖੀਆਂ ‘ਚ ਰਹੇ ਹਨ। ਐਤਵਾਰ ਨੂੰ ਹੋਏ ਪਲਕ-ਕਰਨ ਦੇ ਬ੍ਰਾਈਡਲ ਸ਼ਾਵਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਗਾਇਕ ਨੂੰ ਪੰਜਾਬੀ ਹੀ ਸਗੋਂ ਪੂਰੀ ਦੁਨੀਆ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਹਾਲ ਹੀ ‘ਚ ਕਰਨ ਔਜਲਾ ਬਾਰੇ ਇਕ ਨਵੀਂ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕਾਂ ਬੇਹੱਦ ਖ਼ੁਸ਼ ਹਨ। ਕਰਨ ਔਜਲਾ ਨੇ 2019 ‘ਚ ਪਲਕ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਨੁਸਾਰ ਕਰਨ ਔਜਲਾ ਅਤੇ ਪਲਕ 3 ਫ਼ਰਵਰੀ 2023 ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਇਸ ਦੌਰਾਨ ਪਲਕ ਨੇ ਬ੍ਰਾਈਡਲ ਸ਼ਾਵਰ ਦੀ ਮੇਜ਼ਬਾਨੀ ਕੀਤੀ ਜਿਸ ‘ਚ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ ਸੀ।ਕਰਨ ਔਜਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਗਾਇਕ ਨੇ ਯੂਟਿਊਬ ‘ਤੇ ਇਕ ਗੀਤ ‘ਉਹੁ’ ਰਿਲੀਜ਼ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ‘ਤੇ ਮੋਹਿਤ ਕੀਤਾ। ਸੋਸ਼ਲ ਮੀਡੀਆ ‘ਤੇ ਕਰਨ ਔਜਲਾ ਦੇ ਵਿਆਹ ਦੀ ਤਰੀਕ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪ੍ਰਸ਼ੰਸਕ ਗਾਇਕ ਲਈ ਕਾਫੀ ਉਤਸ਼ਾਹਿਤ ਸਨ। ਪ੍ਰਸ਼ੰਸਕ ਗਾਇਕ ਨੂੰ ਵਧਾਈ ਦੇ ਰਹੇ ਹਨ ਅਤੇ ਉਸ ਦੇ ਮੰਗੇਤਰ ਬਾਰੇ ਜਾਣਕਾਰੀ ਲੱਭ ਰਹੇ ਹਨ। ਕਰਨ ਔਜਲਾ ਹਾਲ ਹੀ ‘ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸੁਰਖੀਆਂ ‘ਚ ਆ ਗਏ ਹਨ। ਕਰਨ ਅਤੇ ਸਿੱਧੂ ਲੰਬੇ ਸਮੇਂ ਤੋਂ ਮੁਕਾਬਲੇਬਾਜ਼ ਸਨ ਪਰ ਕਰਨ ਸਿੱਧੂ ਦੀ ਮੌਤ ਤੋਂ ਬਾਅਦ ਬਹੁਤ ਭਾਵੁਕ ਹੋ ਗਏ ਸਨ।

Leave a Reply

Your email address will not be published.