ਗਰੀਬ ਦੇਸ਼ਾਂ ਨੇ ਸਿਰਫ 0.3 ਫੀਸਦੀ ਟੀਕੇ ਲਗਾਏ : WHO ਪ੍ਰਮੁੱਖ

Home » Blog » ਗਰੀਬ ਦੇਸ਼ਾਂ ਨੇ ਸਿਰਫ 0.3 ਫੀਸਦੀ ਟੀਕੇ ਲਗਾਏ : WHO ਪ੍ਰਮੁੱਖ
ਗਰੀਬ ਦੇਸ਼ਾਂ ਨੇ ਸਿਰਫ 0.3 ਫੀਸਦੀ ਟੀਕੇ ਲਗਾਏ : WHO  ਪ੍ਰਮੁੱਖ

ਲਿਸਬਨ : ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਕੋਵਿਡ-19 ਟੀਕਿਆਂ ਦੀਆਂ 1 ਅਰਬ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਹਨਾਂ ਵਿਚੋਂ 82 ਫੀਸਦੀ ਖੁਰਾਕਾਂ ਉੱਚ ਅਤੇ ਹਾਈ ਮੱਧਮ ਸ਼੍ਰੇਣੀ ਦੀ ਆਮਦਨ ਵਾਲੇ ਦੇਸ਼ਾਂ ਵਿਚ ਦਿੱਤੀਆਂ ਗਈਆਂ ਹਨ। ਡਬਲਊ.ਐੱਚ.ਓ. ਦੇ ਨਿਰਦੇਸ਼ਕ ਟੇਡਰੋਸ ਅਦਨੋਮ ਘੇਬਰੇਯੇਸਸ ਨੇ ਕਿਹਾ ਕਿ ਘੱਟ ਆਮਦਨ ਵਰਗ ਵਾਲੇ ਦੇਸ਼ਾਂ ਵਿਚ ਲੋਕਾਂ ਨੂੰ ਕੁੱਲ ਟੀਕਿਆਂ ਵਿਚੋਂ ਸਿਰਫ 0.3 ਫੀਸਦੀ ਮਿਲਿਆ ਹੈ। ਟੇਡਰੋਸ ਨੇ ਪੁਰਤਗਾਲ ਵੱਲੋਂ ਵੀਰਵਾਰ ਨੂੰ ਆਯੋਜਿਤ ਆਨਲਾਈਨ ਸਿਹਤ ਸੰਮੇਲਨ ਵਿਚ ਕਿਹਾ,’’ਇਹੀ ਸੱਚਾਈ ਹੈ।’’ ਉਹਨਾਂ ਨੇ ਕਿਹਾ ਕਿ ਟੀਕਿਆਂ ਤੱਕ ਪਹੁੰਚ ਗਲੋਬਲ ਮਹਾਮਾਰੀ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ।’’ ਨਾਲ ਹੀ ਉਹਨਾਂ ਨੇ ਕਿਹਾ ਕਿ ਜਨ ਸਿਹਤ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ।’’

Leave a Reply

Your email address will not be published.