ਗਰਮੀਆਂ ‘ਚ ਪੀਣਾ ਸ਼ੁਰੂ ਕਰ ਦਿਓ 1 ਗਿਲਾਸ ਨਿੰਬੂ ਪਾਣੀ, ਫੇਰ ਦੇਖੋ ਫਾਇਦੇ

ਗਰਮੀਆਂ ਆ ਗਈਆਂ ਹਨ ਅਤੇ ਇਸ ਮੌਸਮ ‘ਚ ਦਾ ਸਭ ਤੋਂ ਜ਼ਿਆਦਾ ਡੀਹਾਈਡਰੇਸ਼ਨ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

ਅਜਿਹੇ ‘ਚ ਨਿੰਬੂ ਪਾਣੀ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਨਿੰਬੂ ‘ਚ ਵਿਟਾਮਿਨ ਸੀ, ਬੀ-ਕੰਪਲੈਕਸ ਵਿਟਾਮਿਨ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਸਮੇਤ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਨਿੰਬੂ ਪਾਣੀ ਕਦੋਂ ਪੀਣਾ ਚਾਹੀਦਾ ਹੈ ਅਤੇ ਇਸ ਨਾਲ ਸਿਹਤ ਨੂੰ ਕੀ-ਕੀ ਫਾਇਦੇ ਮਿਲਣਗੇ।

ਕਦੋਂ ਪੀਣਾ ਚਾਹੀਦਾ ਨਿੰਬੂ ਪਾਣੀ: ਸਵੇਰੇ ਖਾਲੀ ਪੇਟ 1 ਗਲਾਸ ਨਿੰਬੂ ਪਾਣੀ ਪੀਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਐਕਸਪਰਟ ਦਿਨ ‘ਚ ਘੱਟੋ-ਘੱਟ 1-2 ਵਾਰ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇਸ ਤੋਂ ਜ਼ਿਆਦਾ ਨਿੰਬੂ ਪਾਣੀ ਨਾ ਪੀਓ ਕਿਉਂਕਿ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ।

ਸਿਹਤ ਲਈ ਕਿਉਂ ਫਾਇਦੇਮੰਦ ਹੈ ਨਿੰਬੂ ਪਾਣੀ ?

ਲੀਵਰ ਲਈ ਫਾਇਦੇਮੰਦ: ਨਿੰਬੂ ਦੇ ਐਨਜ਼ਾਈਮ ਲੀਵਰ ਨੂੰ ਉਤੇਜਿਤ ਕਰਕੇ ਐਨਜ਼ਾਈਮਾਂ ਦੇ ਕੰਮ ਨੂੰ ਵਧਾ ਕੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦੇ ਹਨ।

ਵਜ਼ਨ ਘੱਟ ਕਰੇ: ਨਿੰਬੂ ‘ਚ ਮੌਜੂਦ ਪੇਕਟਿਨ ਫਾਈਬਰ ਭੁੱਖ ਨੂੰ ਕੰਟਰੋਲ ਕਰਦਾ ਹੈ, ਜੋ ਭਾਰ ਘਟਾਉਣ ‘ਚ ਮਦਦ ਕਰਦਾ ਹੈ।

ਇਮਿਊਨਿਟੀ ਵਧੇਗੀ: ਨਿੰਬੂ ‘ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਇਮਿਊਨਿਟੀ ਨੂੰ ਵਧਾਉਣ ‘ਚ ਮਦਦਗਾਰ ਹੁੰਦਾ ਹੈ।

ਸਿਹਤਮੰਦ ਪਾਚਨ: ਨਿੰਬੂ ਪਾਣੀ ‘ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਪਾਚਨ ਕਿਰਿਆ ਤੰਦਰੁਸਤ ਅਤੇ ਗੈਸ, ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਡੀਹਾਈਡਰੇਸ਼ਨ ਤੋਂ ਬਚਾਏ: ਗਰਮੀਆਂ ‘ਚ 1 ਗਲਾਸ ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਡੀਹਾਈਡ੍ਰੇਸ਼ਨ ਨਹੀਂ ਹੋਣ ਦਿੰਦਾ ਅਤੇ ਕਮਜ਼ੋਰੀ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ।

ਪੋਟਾਸ਼ੀਅਮ ਨਾਲ ਭਰਪੂਰ: ਨਿੰਬੂ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਦਿਲ ਦੀ ਸਿਹਤ ਦੇ ਨਾਲ-ਨਾਲ ਦਿਮਾਗ ਅਤੇ ਨਸਾਂ ਦੇ ਕੰਮ ਲਈ ਵੀ ਚੰਗਾ ਹੁੰਦਾ ਹੈ।

ਪੱਥਰੀ ਤੋਂ ਛੁਟਕਾਰਾ: ਨਿੰਬੂ ਪਾਣੀ ਪੀਣ ਨਾਲ ਕਿਡਨੀ ਸਾਫ਼ ਹੁੰਦੀ ਹੈ ਅਤੇ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਹ ਪੱਥਰੀ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।

Leave a Reply

Your email address will not be published. Required fields are marked *