ਖੂਹ ‘ਚੋਂ ਮਿਲੇ 160 ਸਾਲ ਪੁਰਾਣੇ ਪਿੰਜਰਾਂ ਦਾ ਡੀ.ਐਨ.ਏ, ਅਨੋਖੇ ਨਤੀਜੇ ਆਏ ਸਾਹਮਣੇ

ਅਜਨਾਲਾ : ਅਜਨਾਲਾ ਵਿਖੇ ਮਿਲਣ ਵਾਲੇ ਮਨੁੱਖੀ ਪਿੰਜਰਾਂ ਦੇ ਸੰਬੰਧ ਵਿੱਚ ਇੱਕ ਨਵਾਂ ਅਧਿਐਨ ਕੀਤਾ ਗਿਆ। ਸਾਲ 2014 ਵਿੱਚ ਪੰਜਾਬ ਦੇ ਅਜਨਾਲਾ ਤੋਂ ਕਰੀਬ 160 ਸਾਲ ਪੁਰਾਣੇ ਕਈ ਮਨੁੱਖੀ ਪਿੰਜਰ ਮਿਲੇ ਸਨ। ਇਹ ਪਿੰਜਰ ਅਜਨਾਲਾ ਸ਼ਹਿਰ ਦੇ ਇੱਕ ਪੁਰਾਣੇ ਖੂਹ ਵਿੱਚੋਂ ਪ੍ਰਾਪਤ ਕੀਤੇ ਗਏ ਸਨ। ਇਹ ਪਿੰਜਰ ਹੁਣ ਤੱਕ ਰਹੱਸ ਬਣੇ ਰਹੇ। ਵਿਗਿਆਨੀਆਂ ਅਤੇ ਮਾਨਵ-ਵਿਗਿਆਨੀਆਂ ਨੇ ਇਹਨਾਂ ਮਨੁੱਖੀ ਪਿੰਜਰਾਂ ਦੇ ਸੰਬੰਧ ਵਿੱਚ ਆਪੋ-ਆਪਣੇ ਸਿਧਾਂਤਾਂ ਪੇਸ਼ ਕੀਤੇ ।

ਇਸ 160 ਸਾਲ ਪੁਰਾਣੇ ਪਿੰਜਰ ਨੂੰ ਗੰਗਾ ਮੈਦਾਨਾਂ ਦੇ ਮੂਲ ਨਿਵਾਸੀਆਂ ਦੇ ਹੋਣ ਬਾਰੇ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2014 ਵਿੱਚ ਮਿਲੇ ਇਨ੍ਹਾਂ ਪਿੰਜਰਾਂ ਬਾਰੇ ਕਈ ਇਤਿਹਾਸਿਕ ਮਿੱਥਾਂ ਪ੍ਰਚੱਲਿਤ ਸਨ। ਇਨ੍ਹਾਂ ਨੂੰ ਪੰਜਾਬ ਅਤੇ ਪਾਕਿਸਤਾਨ ਦੀ ਵੰਡ ਨਾਲ ਜੋੜਿਆ ਜਾ ਰਿਹਾ ਸੀ। 

ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਸਥਿਤ ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ ਅਤੇ ਸੈਂਟਰ ਫਾਰ ਡੀਐਨਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੌਸਟਿਕਸ ਸਮੇਤ ਵੱਖ-ਵੱਖ ਸੰਸਥਾਵਾਂ ਦੇ ਜੈਨੇਟਿਕਸ ਅਤੇ ਖੋਜਕਰਤਾਵਾਂ ਦੀ ਟੀਮ ਨੇ ਕਿਹਾ ਹੈ ਕਿ ਪਿੰਜਰ ਪੰਜਾਬ ਜਾਂ ਪਾਕਿਸਤਾਨ ਨਾਲ ਸੰਬੰਧਤ ਨਹੀਂ ਹਨ। ਇਨ੍ਹਾਂ ਪਿੰਜਰਾਂ ਦਾ ਸੰਬੰਧ ਗੰਗਾ ਮੈਦਾਨ ਦੇ ਇਲਾਕਿਆਂ ਬਿਹਾਰ, ਯੂਪੀ ਅਤੇ ਪੱਛਮੀ ਬੰਗਾਲ ਦੇ ਲੋਕਾਂ ਨਾਲ ਹੈ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਸ ਅਧਿਐਨ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ, ਲਖਨਊ ਦੇ ਖੋਜਕਾਰ ਵੀ ਸ਼ਾਮਿਲ ਸਨ। ਇਸ ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਹ ਮਨੁੱਖੀ ਪਿੰਜਰ ਗੰਗਾ ਮੈਦਾਨ ਦੇ ਸੈਨਿਕਾਂ ਦੇ ਹਨ, ਜਿਨ੍ਹਾਂ ਨੂੰ ਅੰਗਰੇਜ਼ਾ ਦੁਆਰਾ ਮਾਰ ਦਿੱਤਾ ਗਿਆ ਸੀ। ਇਸ ਗੱਲ ਦੇ ਇਤਿਹਾਸਿਕ ਹਵਾਲੇ ਵੀ ਮਿਲਦੇ ਹਨ। 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ ਦੇ ਇਹ ਸਿਪਾਹੀ ਮੀਆਂ-ਮੀਰ, ਪਾਕਿਸਤਾਨ ਵਿਖੇ ਤਾਇਨਾਤ ਸਨ ਅਤੇ 1857 ਵਿੱਚ ਬਗਾਵਤ ਦੌਰਾਨ ਇਨ੍ਹਾਂ ਨੇ ਬ੍ਰਿਟਿਸ਼ ਅਫ਼ਸਰਾਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਅਜਨਾਲਾ ਦੇ ਨੇੜੇ ਬ੍ਰਿਟਿਸ਼ ਫੌਜ ਦੁਆਰਾ 246 ਸਿਪਾਹੀਆਂ ਨੂੰ ਫੜ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਅਜਨਾਲਾ ਵਿਖੇ ਮੌਜੂਦ ਖੂਹ ਵਿੱਚ ਸੁੱਟ ਦਿੱਤਾ। ਇਸਦੇ ਨਾਲ ਹੀ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹ ਵੰਡ ਦੌਰਾਨ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਹੋ ਸਕਦੇ ਹਨ। ਪਰ ਡੀਐਨਏ ਅਤੇ ਆਈਸੋਟੋਪ ਅਧਾਰਿਤ ਕੀਤਾ ਗਿਆ ਵਿਗਿਆਨਿਕ ਅਧਿਐਨ ਇਹ ਨਹੀਂ ਦਰਸਾਉਂਦਾ ਅਤੇ ਇਨ੍ਹਾਂ ਪਿੰਜਰਾਂ ਦੇ ਪੰਜਾਬ ਜਾਂ ਪਾਕਿਸਤਾਨ ਨਾਲ ਸੰਬੰਧਿਤ ਹੋਣ ਨੂੰ ਨਕਾਰਦਾ ਹੈ।ਇਸਦੇ ਨਾਲ ਹੀ ਇਤਿਹਾਸਿਕ ਰਿਕਾਰਡ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇੱਕ ਵਿਸ਼ੇਸ਼ ਬਟਾਲੀਅਨ ਮੀਆਂ-ਮੀਰ ਦੇ ਸਿਪਾਹੀ, ਪਾਕਿਸਤਾਨ ਵਿੱਚ ਤਾਇਨਾਤ ਸਨ ਅਤੇ ਇੱਕ ਬਗ਼ਾਵਤ ਵਿੱਚ ਉਨ੍ਹਾਂ ਦੁਆਰਾ ਬ੍ਰਿਟਿਸ਼ ਅਫ਼ਸਰਾਂ ਨੂੰ ਮਾਰਿਆ ਗਿਆ ਸੀ। ਉਨ੍ਹਾਂ ਨੂੰ ਅਜਨਾਲਾ ਨੇੜੇ ਅੰਗਰੇਜ਼ ਫ਼ੌਜ ਨੇ ਫੜ ਲਿਆ ਅਤੇ ਸ਼ਹੀਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਵਿਗਿਆਨਕ ਸਬੂਤਾਂ ਦੀ ਘਾਟ ਕਾਰਨ ਇਹਨਾਂ ਪਿੰਜਰਾਂ ਦੀ ਪਛਾਣ ਅਤੇ ਭੂਗੋਲਿਕ ਉਤਪਤੀ ਬਾਰੇ ਬਹਿਸ ਹੁੰਦੀ ਰਹੀ। ਇਨ੍ਹਾਂ ਸੈਨਿਕਾਂ ਦੀ ਪਛਾਣ ਅਤੇ ਭੂਗੋਲਿਕ ਮੂਲ ਵਿਗਿਆਨਿਕ ਸਬੂਤਾਂ ਦੀ ਘਾਟ ਕਾਰਨ ਤਿੱਖੀ ਬਹਿਸ ਦੇ ਘੇਰੇ ਵਿੱਚ ਸੀ। ਹਾਲ ਹੀ ਵਿੱਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਪਿੰਜਰ ਗੰਗਾ ਦੇ ਮੈਦਾਨ ਦੇ ਨਿਵਾਸੀਆਂ ਦੇ ਹਨ। ਦੱਸ ਦੇਈਏ ਕਿ ਇਹ ਅਧਿਐਨ ਬੀਤੇ ਵੀਰਵਾਰ ਯਾਨੀ ਕਿ 28 ਅਪ੍ਰੈਲ 2022 ਨੂੰ ਵਿਗਿਆਨਕ ਜਰਨਲ ‘ਫਰੰਟੀਅਰਜ਼ ਇਨ ਜੈਨੇਟਿਕਸ’ ਵਿੱਚ ਪ੍ਰਕਾਸ਼ਿਤ ਹੋਇਆ ਹੈ।

ਤਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੀਸੀਐਮਬੀ ਅਤੇ ਸੀਡੀਐਫਡੀ ਦੇ ਨਿਰਦੇਸ਼ਕ ਡਾ. ਕੇ ਥੰਗਾਰਾਜ ਦੇ ਬਿਆਨ ਅਨੁਸਾਰ, ਖੋਜਕਰਤਾਵਾਂ ਨੇ ਡੀਐਨਏ ਵਿਸ਼ਲੇਸ਼ਣ ਲਈ 50 ਨਮੂਨੇ ਅਤੇ ਆਈਸੋਟੋਪ ਵਿਸ਼ਲੇਸ਼ਣ ਲਈ 85 ਨਮੂਨਿਆਂ ਦੀ ਵਰਤੋਂ ਕੀਤੀ ਹੈ। ਡੀਐਨਏ ਵਿਸ਼ਲੇਸ਼ਣ ਲੋਕਾਂ ਦੇ ਵੰਸ਼ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਅਤੇ ਆਈਸੋਟੋਪ ਵਿਸ਼ਲੇਸ਼ਣ ਭੋਜਨ ਦੀਆਂ ਆਦਤਾਂ ‘ਤੇ ਰੌਸ਼ਨੀ ਪਾਉਂਦਾ ਹੈ। ਦੋਵੇਂ ਖੋਜ ਵਿਧੀਆਂ ਨੇ ਇਸ ਗੱਲ ਦਾ ਸਮਰਥਨ ਕੀਤਾ ਕਿ ਖੂਹ ਵਿੱਚ ਮਿਲੇ ਮਨੁੱਖੀ ਪਿੰਜਰ ਪੰਜਾਬ ਜਾਂ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਦੇ ਨਹੀਂ ਹਨ। ਬਲਕਿ ਇਨ੍ਹਾਂ ਪਿੰਜਰਾਂ ਦਾ ਡੀਐਨਏ ਕ੍ਰਮ ਯੂਪੀ, ਬਿਹਾਰ ਅਤੇ ਪੱਛਮੀ ਬੰਗਾਲ ਦੇ ਲੋਕਾਂ ਨਾਲ ਮੇਲ ਖਾਂਦਾ ਹੈ।

ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਮਾਨਵ-ਵਿਗਿਆਨੀ ਡਾ: ਸਹਿਰਾਵਤ ਨੇ ਕਿਹਾ ਕਿ ਸਾਡੀ ਖੋਜ ਦੇ ਨਤੀਜੇ ਇਤਿਹਾਸਕ ਸਬੂਤਾਂ ਨਾਲ ਮੇਲ ਖਾਂਦੇ ਹਨ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਯੂਪੀ ਦੇ ਪੂਰਬੀ ਹਿੱਸੇ ਦੇ ਲੋਕ ਸ਼ਾਮਿਲ ਸਨ।ਡੀਐਨਏ ਅਧਿਐਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜ਼ੂਆਲੋਜੀ ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਭਾਰਤ ਦੇ ਪਹਿਲੇ ਆਜ਼ਾਦੀ ਸੰਗਰਾਮ ਦੇ ਅਣਗੌਲੇ ਨਾਇਕਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਧਿਆਏ ਜੋੜਨਗੇ।

ਇਸਦੇ ਨਾਲ ਹੀ ਇਸ ਟੀਮ ਦੇ ਪ੍ਰਮੁੱਖ ਖੋਜਕਰਤਾ ਅਤੇ ਪ੍ਰਾਚੀਨ ਡੀਐਨਏ ਦੇ ਮਾਹਿਰ ਡਾਕਟਰ ਨੀਰਜ ਰਾਏ ਨੇ ਕਿਹਾ ਕਿ ਇਸ ਟੀਮ ਦੁਆਰਾ ਕੀਤੀ ਗਈ ਵਿਗਿਆਨਕ ਖੋਜ ਨੇ ਇਤਿਹਾਸ ਨੂੰ ਵਧੇਰੇ ਸਬੂਤ-ਆਧਾਰਿਤ ਤਰੀਕੇ ਨਾਲ ਦੇਖਣ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੋਂ ਮਾਨਵ ਵਿਗਿਆਨੀ ਡਾਕਟਰ ਜੇ.ਐਸ. ਸਹਿਰਾਵਤ ਨੇ ਬੀਐਚਯੂ, ਸੈਂਟਰ ਫ਼ਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ (ਸੀਸੀਐਮਬੀ) ਹੈਦਰਾਬਾਦ ਅਤੇ ਬੀਰਬਲ ਸਾਹਨੀ ਇੰਸਟੀਚਿਊਟ, ਲਖਨਊ ਨਾਲ ਮਿਲ ਕੇ ਡੀਐਨਏ ਅਤੇ ਆਈਸੋਟੋਪ ਵਿਸ਼ਲੇਸ਼ਣ ਦੀ ਵਰਤੋਂ ਕਰਕੇ ਇਨ੍ਹਾਂ ਸ਼ਹੀਦਾਂ ਦੀਆਂ ਜੜ੍ਹਾਂ ਦੀ ਖੋਜ ਕੀਤੀ। ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਿੰਜਰ ਗੰਗਾ ਦੇ ਮੈਦਾਨੀ ਖੇਤਰ ਦੇ ਮੂਲ ਨਿਵਾਸੀਆਂ ਦੇ ਹਨ।

ਜ਼ਿਕਰਯੋਗ ਹੈ ਕਿ ਇੰਸਟੀਚਿਊਟ ਆਫ਼ ਸਾਇੰਸ, ਬੀਐਚਯੂ ਦੇ ਡਾਇਰੈਕਟਰ ਪ੍ਰੋ. ਏ.ਕੇ. ਤ੍ਰਿਪਾਠੀ ਨੇ ਕਿਹਾ ਕਿ ਇਸ ਅਧਿਐਨ ਨੇ ਸਚਾਈ ਨੂੰ ਖੋਲ੍ਹਣ ਦਾ ਯਤਨ ਕੀਤਾ ਹੈ ਅਤੇ ਇਹ ਇਤਿਹਾਸਕ ਮਿੱਥਾਂ ਦੀ ਜਾਂਚ ਕਰਨ ਲਈ ਪੁਰਾਤਨ ਡੀਐਨਏ-ਅਧਾਰਿਤ ਤਕਨੀਕਾਂ ਦੀ ਵਰਤੋਂ ਲਈ ਇੱਕ ਨਵਾਂ ਪਹਿਲੂ ਜੋੜਦਾ ਹੈ।

Leave a Reply

Your email address will not be published. Required fields are marked *