ਖਾਲੜਾ ਸੈਕਟਰ ‘ਚ ਸਰਹੱਦ ਤੋਂ 1 ਅਰਬ ਦੀ ਹੈਰੋਇਨ ਬਰਾਮਦ

ਪਾਕਿਸਤਾਨੀ ਤਸਕਰ ਵਾਪਸ ਭੱਜਣ ‘ਚ ਕਾਮਯਾਬ ਖਾਲੜਾ/ਫ਼ਿਰੋਜ਼ਪੁਰ / ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਰਾਜੋਕੇ ਅਧੀਨ ਆਉਂਦੇ ਖੇਤਰ ਅੰਦਰੋਂ ਬੀ.ਐਸ.ਐਫ. ਜਵਾਨਾਂ ਵਲੋਂ ਪਾਕਿਸਤਾਨੀ ਤਸਕਰਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦਿਆਂ ਕਰੀਬ ਇਕ ਅਰਬ ਦੀ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਹੈ, ਜਦੋਂਕਿ ਬੀ. ਐਸ. ਐਫ. ਵਲੋਂ ਚਲਾਈ ਗੋਲੀ ਦੇ ਬਾਵਜੂਦ ਪਾਕਿਸਤਾਨੀ ਤਸਕਰ ਵਾਪਸ ਭੱਜਣ ‘ਚ ਕਾਮਯਾਬ ਹੋ ਗਏ ।

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ 10-11 ਜਨਵਰੀ ਦੀ ਰਾਤ ਨੂੰ ਕਰੀਬ ਸਵਾ ਗਿਆਰਾਂ ਵਜੇ ਬੀ[ਐਸ[ਐਫ਼[ ਦੀ 103 ਬਟਾਲੀਅਨ ਦੇ ਜਵਾਨਾਂ ਨੇ ਅੰਤਰਰਾਸ਼ਟਰੀ ਬੁਰਜੀ ਨੰਬਰ 143/15-16 ਦੇ ਸਾਹਮਣੇ ਕੋਈ ਹਰਕਤ ਮਹਿਸੂਸ ਕੀਤੀ ਤੇ ਜਿਸ ‘ਤੇ ਫ਼ੌਰੀ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਪਾਕਿਸਤਾਨੀ ਤਸਕਰ ਪਲਾਸਟਿਕ ਦਾ ਪਾਈਪ, ਜਿਸ ਵਿਚ ਹੈਰੋਇਨ ਛੁਪਾਈ ਹੋਈ ਸੀ, ਕੰਡਿਆਲੀ ਤਾਰ ਕੋਲ ਛੱਡ ਕੇ ਵਾਪਸ ਭੱਜ ਗਏ । ਬੀ.ਐਸ.ਐਫ਼ ਦੀ 103 ਬਟਾਲੀਅਨ ਦੇ ਕਮਾਂਡੈਂਟ ਐਸ.ਐਨ. ਗੋਸਵਾਮੀ ਦੀ ਅਗਵਾਈ ਹੇਠ ਬੀ.ਐਸ.ਐਫ਼. ਵਲੋਂ ਸਵੇਰੇ 9 ਵਜੇ ਤੋਂ 12:40 ਵਜੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਘਟਨਾ ਸਥਾਨ ਤੋਂ ਪਲਾਸਟਿਕ ਦੇ ਪਾਈਪ ‘ਚ ਪਾਏ ਹੈਰੋਇਨ ਦੇ 20 ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ 19 ਕਿੱਲੋ 500 ਗ੍ਰਾਮ ਹੋਇਆ ਤੇ ਹੈਰੋਇਨ ਦੀ ਕੀਮਤ ਕਰੀਬ 1 ਅਰਬ ਰੁਪਏ ਬਣਦੀ ਹੈ ।

ਘਟਨਾ ਸਥਾਨ ਤੋਂ ਹੀ ਇਕ ਪਿਸਤੌਲ, ਜੋ ਚੀਨ ਦਾ ਬਣਿਆ ਹੋਇਆ ਹੈ, ਇਕ ਮੈਗਜ਼ੀਨ ਅਤੇ 8 ਜ਼ਿੰਦਾ ਗੋਲੀਆਂ ਬਰਾਮਦ ਹੋਈਆਂ । ਇਕ ਪਿਸਤੌਲ, 1 ਮੈਗਜ਼ੀਨ ਸਮੇਤ 8 ਕਾਰਤੂਸ ਮਿਲੇ ਸੀਮਾ ਸੁਰੱਖਿਆ ਬਲ ਦੇ ਮੀਡੀਆ ਸੈੱਲ ਵਲੋਂ ਜਾਰੀ ਕੀਤੇ ਗਏ ਪੈ੍ਰੱਸ ਨੋਟ ਅਨੁਸਾਰ ਹੈਰੋਇਨ ਤੋਂ ਇਲਾਵਾ 420 ਗ੍ਰਾਮ ਅਫ਼ੀਮ, 1 ਪਿਸਤੌਲ, 1 ਮੈਗਜ਼ੀਨ ਤੇ 8 ਕਾਰਤੂਸ ਵੀ ਬਰਾਮਦ ਕੀਤੇ ਗਏ । ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੇ ਖੇਤਰ ‘ਚ ਸੀਮਾ ਸੁਰੱਖਿਆ ਬਲ ਵਲੋਂ ਪਿਛਲੇ 24 ਘੰਟਿਆਂ ਦੌਰਾਨ 3 ਥਾਵਾਂ ਤੋਂ 22 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 1 ਅਰਬ 10 ਕਰੋੜ ਰੁਪਏ ਦੱਸੀ ਜਾਂਦੀ ਹੈ

Leave a Reply

Your email address will not be published. Required fields are marked *