ਖਣਿਜ ਪਦਾਰਥ ਤੇ ਅਫ਼ਗਾਨਿਸਤਾਨ

Home » Blog » ਖਣਿਜ ਪਦਾਰਥ ਤੇ ਅਫ਼ਗਾਨਿਸਤਾਨ
ਖਣਿਜ ਪਦਾਰਥ ਤੇ ਅਫ਼ਗਾਨਿਸਤਾਨ

ਅੱਬਾਸ ਧਾਲੀਵਾਲ, ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਸੰਸਾਰ ਦੇ ਬਹੁਤੇ ਲੋਕਾਂ ਦੇ ਮਨਾਂ ਵਿਚ ਇਹੋ ਸਵਾਲ ਘੁੰਮ ਰਿਹਾ ਹੈ ਕਿ ਸਰਕਾਰ ਬਣਾਉਣ ਤੋਂ ਬਾਅਦ ਤਾਲਿਬਾਨ ਦੇਸ਼ ਨੂੰ ਕਿਵੇਂ ਚਲਾਉਣਗੇ?

ਅਫਗਾਨਿਸਤਾਨ ਦੀ ਅਰਥ ਵਿਵਸਥਾ ਦਾ ਕੀ ਹੋਵੇਗਾ? ਦੇਸ਼ ਦੇ ਖਰਚਿਆਂ ਨੂੰ ਸਹਿਣ ਕਰਨ ਦੇ ਲਈ ਪੈਸਾ ਕਿੱਥੋਂ ਆਵੇਗਾ? ਇਹ ਸਵਾਲ ਇਸ ਲਈ ਉਠਾਏ ਜਾ ਰਹੇ ਹਨ ਕਿਉਂਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਖਾਤੇ ਫਰੀਜ਼ ਕਰ ਦਿੱਤੇ ਹਨ ਅਤੇ ਸੰਸਾਰ ਬੈਂਕ ਨੇ ਹਾਲ ਦੀ ਘੜੀ ਸਾਰੀਆਂ ਸਹਾਇਤਾ ਸਹੂਲਤਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿਚ ਜੇ ਦੁਨੀਆ ਦੇ ਦੇਸ਼ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੰਦੇ ਤਾਂ ਇਸ ਦੇ ਨਤੀਜੇ ਵਜੋਂ ਕੌਮਾਂਤਰੀ ਫੰਡਿੰਗ ਨਹੀਂ ਹੋਵੇਗੀ ਤਾਂ ਅਫਗਾਨਿਸਤਾਨ ਦੇ ਵਿਕਾਸ ਕਾਰਜਾਂ ਨੂੰ ਚਲਾਉਣਾ ਕਿਵੇਂ ਸੰਭਵ ਹੋਵੇਗਾ? ਇਹ ਵੱਡਾ ਪ੍ਰਸ਼ਨ ਹੈ। ਅਫਗਾਨਿਸਤਾਨ ਅਜਿਹੇ ਬਹੁਤ ਸਾਰੇ ਪ੍ਰਸ਼ਨਾਂ ਨੂੰ ਲੈ ਕੇ ਵਿਸ਼ਲੇਸ਼ਕਾਂ ਅਤੇ ਬੁੱਧੀਜੀਵੀਆਂ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸੰਸਾਰ ਪੱਧਰ ਤੇ ਅਫਗਾਨਿਸਤਾਨ ਦੀ ਸਥਿਤੀ ਤੇ ਨਜ਼ਰ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਜਿਸ ਤਰੀਕੇ ਨਾਲ ਅਫਗਾਨਿਸਤਾਨ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਬਾਹਰੀ ਅਤੇ ਅੰਦਰੂਨੀ ਯੁੱਧਾਂ ਨਾਲ ਜੂਝ ਰਿਹਾ ਹੈ। ਅਫਗਾਨਿਸਤਾਨ ਚੋਟੀ ਦੇ ਦੋ ਤਿੰਨ ਦੇਸ਼ਾਂ ਵਿਚੋਂ ਅਜਿਹੇ ਦੇਸ਼ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਜੋ ਆਮਦਨੀ, ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿਚ ਦੁਨੀਆ ਦੇ ਤਿੰਨ ਸਭ ਤੋਂ ਪਛੜੇ ਦੇਸ਼ਾਂ ਦੀ ਸ਼੍ਰੇਣੀ ਵਿਚ ਹੈ।

ਅਫਗਾਨਿਸਤਾਨ ਦੇ ਮਾਮਲੇ ਵਿਚ ਜੇ ਨਿਊ ਯਾਰਕ ਟਾਈਮਜ਼ ਵਿਚ 2010 ਵਿਚ ਨਸ਼ਰ ਪੈਂਟਾਗਨ ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰੀਏ ਤਾਂ ਅਫਗਾਨਿਸਤਾਨ ਇਸ ਵੇਲੇ ਘੱਟੋ-ਘੱਟ ਇੱਕ ਟ੍ਰਿਲੀਅਨ ਡਾਲਰ ਦੇ ਖਣਿਜਾਂ ਨਾਲ ਭਰਪੂਰ ਹੈ। ਅਮਰੀਕਾ ਦੇ ਰੱਖਿਆ ਵਿਭਾਗ ਜੀEਲੌਜੀਕਲ ਸਰਵੇ ਦੇ ਸਹਿਯੋਗ ਨਾਲ ਕੀਤੇ ਗਏ ਵਿਸ਼ਲੇਸ਼ਣ ਵਿਚ ਸਾਹਮਣੇ ਆਇਆ ਕਿ ਖਣਿਜ ਪਦਾਰਥ ਭੰਡਾਰਾਂ ਵਿਚ ਇੱਕ ਧਾਤ ਸ਼ਾਮਲ ਹੈ, ਜੇ ਉਹ ਅੱਜ ਖਤਮ ਹੋ ਗਈ ਤਾਂ ਕੱਲ੍ਹ ਤੱਕ ਸੰਸਾਰ ਚ ਵਿਕਾਸ ਕਾਰਜਾਂ ਵਿਚ ਖੜੋਤ ਆ ਜਾਵੇਗੀ। ਦਰਅਸਲ, ਲਿਥੀਅਮ ਨਾਂ ਦੀ ਇਸ ਧਾਤ ਦੀ ਵਰਤੋਂ ਮੋਬਾਈਲ ਫੋਨਾਂ, ਲੈਪਟੌਪਾਂ, ਕੈਮਰਿਆਂ, ਡਰੋਨਾਂ ਅਤੇ ਹੋਰ ਯੰਤਰਾਂ ਦੀਆਂ ਬੈਟਰੀਆਂ ਦੇ ਨਾਲ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਲਈ ਰੀਚਾਰਜ ਕਰਨ ਯੋਗ ਬੈਟਰੀਆਂ ਲਈ ਕੀਤੀ ਜਾਂਦੀ ਹੈ। 2017 ਵਿਚ ਕਰਵਾਏ ਗਏ ਇੱਕ ਹੋਰ ਸਰਵੇਖਣ ਅਨੁਸਾਰ, ਅਫਗਾਨਿਸਤਾਨ ਦੇ ਖਣਿਜ ਸਰੋਤਾਂ ਦੀ ਕੀਮਤ 30 ਟ੍ਰਿਲੀਅਨ ਤੋਂ ਵੱਧ ਹੈ ਪਰ ਦੇਸ਼ ਅੰਦਰ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਕਾਰਨ ਇਸ ਸਰਵੇਖਣ ਨੂੰ ਅੰਤਮ ਨਹੀਂ ਕਿਹਾ ਜਾ ਸਕਦਾ। ਅਸੀਂ ਜਾਣਦੇ ਹਾਂ ਕਿ ਅੱਜ ਦੇ ਇੰਟਰਨੈੱਟ ਯੁੱਗ ਵਿਚ ਮੋਬਾਈਲ ਯੰਤਰਾਂ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ।

ਇਸ ਲਈ ਲਿਥੀਅਮ ਦੀ ਮੰਗ ਵੀ ਦਿਨੋ-ਦਿਨ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਕ 2040 ਵਿਚ ਇਸ ਧਾਤ ਦੀ ਮੰਗ 40 ਗੁਣਾ ਵਧਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਤੇਲ ਨੇ ਮੱਧ ਪੂਰਬ ਦੀ ਅਰਥ ਵਿਵਸਥਾ ਨੂੰ ਬਦਲ ਕੇ ਰੱਖ ਦਿੱਤਾ ਹੈ, ਉਸੇ ਤਰ੍ਹਾਂ ਖਣਿਜ ਪਦਾਰਥਾਂ ਨਾਲ ਭਰਪੂਰ ਅਫਗਾਨਿਸਤਾਨ ਵੀ ਇਨ੍ਹਾਂ ਸਰੋਤਾਂ ਦੀ ਵਰਤੋਂ ਕਰਕੇ ਆਪਣੀ ਕਿਸਮਤ ਬਦਲਣ ਦੀ ਸਮਰੱਥਾ ਰੱਖਦਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਅਫਗਾਨਿਸਤਾਨ ਵਿਚ ਆਖਰ ਕਿੰਨੀ ਕੁ ਲਿਥੀਅਮ ਮੌਜੂਦ ਹੈ। ਇਸ ਸਬੰਧੀ ਪੈਂਟਾਗਨ ਦੀ ਰਿਪੋਰਟ ਵਿਚ ਅਫਗਾਨਿਸਤਾਨ ਨੂੰ ‘ਲਿਥੀਅਮ ਦਾ ਸਾਊਦੀ ਅਰਬ’ ਦੱਸਿਆ ਗਿਆ ਹੈ। ਅਮਰੀਕੀ ਫੌਜ ਦੇ ਕਮਾਂਡਰ-ਇਨ-ਚੀਫ ਜਨਰਲ ਡੇਵਿਡ ਪੈਟਰੌਇਸ ਨੇ ਕਿਹਾ ਕਿ ਇੱਥੇ ਬਹੁਤ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਲਿਥੀਅਮ ਅਫਗਾਨਿਸਤਾਨ ਦੇ ਗਜ਼ਨੀ, ਹੇਰਾਤ ਅਤੇ ਨਿਮਰੋਜ਼ ਪ੍ਰਾਂਤਾਂ ਵਿਚ ਮੌਜੂਦ ਹੈ। ਮਾਹਿਰਾਂ ਅਨੁਸਾਰ ਲਿਥੀਅਮ ਤੋਂ ਇਲਾਵਾ, ਤਾਂਬਾ, ਸੋਨਾ, ਲੋਹਾ ਅਤੇ ਕੋਬਾਲਟ ਵੀ ਅਫਗਾਨਿਸਤਾਨ ਵਿਚ ਵੱਡੀ ਮਾਤਰਾ ਵਿਚ ਮਿਲਦਾ ਹੈ। ਇਕ ਹੋਰ ਰਿਪੋਰਟ ਅਨੁਸਾਰ, ਅਫਗਾਨਿਸਤਾਨ ਕੋਲ ਅਰਬਾਂ ਡਾਲਰ ਦੇ ਖਣਿਜ ਹਨ।

ਇੱਕ ਅੰਦਾਜ਼ਾ ਇਹ ਵੀ ਹੈ ਕਿ ਅਫਗਾਨਿਸਤਾਨ ਦੀਆਂ ਵਾਦੀਆਂ, ਚਟਾਨਾਂ ਅਤੇ ਪਹਾੜਾਂ ਵਿਚ ਲਗਭਗ ਤਿੰਨ ਟ੍ਰਿਲੀਅਨ ਡਾਲਰ ਦੇ ਖਣਿਜ ਤੇ ਧਾਤ ਲੁਕੇ ਹੋਏ ਹੋ ਸਕਦੇ ਹਨ। ਅਫਗਾਨਿਸਤਾਨ ਵਿਚ ਦੁਰਲੱਭ ਧਾਤਾਂ ਵਿਚੋਂ ਨਿEਹੀਡੀਮੀਅਮ, ਪ੍ਰੈਜੀਡੀਮੀਅਮ ਤੇ ਡਿਸਪ੍ਰੋਜੀਅਮ ਅਤੇ ਤਾਂਬੇ ਦੇ ਵਿਸ਼ਾਲ ਭੰਡਾਰ ਹਨ ਜਿਨ੍ਹਾਂ ਦੀ ਭਵਿੱਖ ਵਿਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸੰਸਾਰ ਨੂੰ ਕਲੀਨ ਐਨਰਜੀ ਦੀ ਵੱਡੀ ਮਾਤਰਾ ਵਿਚ ਲੋੜ ਪਵੇਗੀ। ਇਸ ਤੋਂ ਇਲਾਵਾ ਅਫਗਾਨਿਸਤਾਨ ਦੀਆਂ ਚਟਾਨਾਂ ਦੁਰਲੱਭ ਪੱਥਰਾਂ ਦੀਆਂ ਖਾਣਾਂ ਹਨ। ਇਨ੍ਹਾਂ ਵਿਚ ਕੀਮਤੀ ਪੱਥਰ ਜਿਵੇਂ ਯਾਕੂਤ, ਲਾਲ, ਸੰਗਮਰਮਰ ਅਤੇ ਲੈਪਿਸ ਲਾਜਵਰਦ ਜਿਹੇ ਕੀਮਤੀ ਪੱਥਰ ਮਿਲਦੇ ਹਨ। ਇਨ੍ਹਾਂ ਖਦਾਣਾਂ ਵਿਚ ਕੋਲਾ, ਆਇਰਨ ਕੋਬਾਲਟ ਅਤੇ ਟਾਲਕ ਵੀ ਮਿਲਦਾ ਹੈ। ਅਫਗਾਨਿਸਤਾਨ ਵਿਚ ਇਨ੍ਹਾਂ ਖਣਿਜਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਹੀ ਸ਼ਾਇਦ ਚੀਨ, ਰੂਸ ਅਤੇ ਹੋਰ ਯੂਰੋਪੀਅਨ ਦੇਸ਼ ਹੁਣ ਅਫਗਾਨਿਸਤਾਨ ਵਿਚ ਸਥਿਰ ਸਰਕਾਰ ਦੇਖਣਾ ਚਾਹੁੰਦੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਚੀਨ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ ਜੋ ਤਾਲਿਬਾਨ ਨਾਲ ‘ਦੋਸਤਾਨਾ ਸਬੰਧ’ ਸਥਾਪਤ ਕਰਨ ਦੇ ਚਾਹਵਾਨ ਹਨ।

ਫਲਸਰੂਪ, 28 ਜੁਲਾਈ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪੇਈਚਿੰਗ ਵਿਚ ਤਾਲਿਬਾਨ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਵਿਚ ਸ਼ਾਂਤੀ, ਸੁਲ੍ਹਾ ਅਤੇ ਪੁਨਰ ਨਿਰਮਾਣ ਵਿਚ ਮੁੱਖ ਭੂਮਿਕਾ ਨਿਭਾਉਣਗੇ। ਇਸ ਮੌਕੇ ਅਫਗਾਨ ਵਫਦ ਦੇ ਮੁਖੀ ਮੁੱਲ੍ਹਾ ਅਬਦੁਲ ਗਨੀ ਬਰਾਦਰ ਨੇ ਉਮੀਦ ਪ੍ਰਗਟ ਕੀਤੀ ਕਿ ਚੀਨ ਅਫਗਾਨਿਸਤਾਨ ਦੇ ਮੁੜ ਨਿਰਮਾਣ ਅਤੇ ਆਰਥਿਕ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਏਗਾ। ਵਰਣਨਯੋਗ ਹੈ ਕਿ ਜਦੋਂ ਅਮਰੀਕਾ ਨੇ 2001 ਵਿਚ ਤਾਲਿਬਾਨ ਉੱਤੇ ਹਮਲਾ ਕੀਤਾ ਤਾਂ ਚੀਨ ਨੇ ਅਫਗਾਨਿਸਤਾਨ ਦੇ ਲੋਗਰ ਪ੍ਰਾਂਤ ਵਿਚ ‘ਮਿਸ ਐਨ’ (ਪਸ਼ਤੋ ਤੇ ਫਾਰਸੀ ਵਿਚ ‘ਮਿਸ’ ਨੂੰ ਤਾਂਬਾ ਕਹਿੰਦੇ ਹਨ ਅਤੇ ਅਰਬੀ ਭਾਸ਼ਾ ਦੇ ‘ਐਨ’ ਅਰਥ ਹੈ ਮਾਖਜ, ਭਾਵ ਸਰੋਤ) ਨਾਮਕ ਤਾਂਬੇ ਦੀ ਖਾਨ ਵਿਚ ਇੱਕ ਖਣਨ ਪ੍ਰਾਜੈਕਟ ਤੇ ਕੰਮ ਕਰ ਰਿਹਾ ਸੀ। ਉਧਰ ਆਸਟ੍ਰੀਆ ਇੰਸਟੀਚਿਊ ਫਾਰ ਯੂਰੋਪੀਅਨ ਐਂਡ ਸਕਿEਰਿਟੀ ਪਾਲਿਸੀ ਦੇ ਸੀਨੀਅਰ ਫੈਲੋ ਮਾਈਕਲ ਟੈਂਕਮ ਡੋਏਚੇ ਵੈਲੇ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੁਨੀਆ ਨੂੰ ਨੇੜੇ ਭਵਿੱਖ ਵਿਚ ਉੱਪਰ ਦੱਸੇ ਖਣਿਜਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੀਨ ਨੂੰ ਇਸ ਦੀ ਬੇਹੱਦ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ&ਨਬਸਪ; ਚੀਨ ਪਹਿਲਾਂ ਹੀ ਇਨ੍ਹਾਂ ਖਣਿਜਾਂ ਨੂੰ ਕੱਢਣ ਦੀ ਸਥਿਤੀ ਵਿਚ ਹੈ।

Leave a Reply

Your email address will not be published.