ਕੱਟੜਾ ਤੋਂ ਜੰਮੂ ਆ ਰਹੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ, 22 ਝੁਲਸੇ

ਕੱਟੜਾ ਤੋਂ ਜੰਮੂ ਆ ਰਹੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ, 22 ਝੁਲਸੇ

ਜੰਮੂ : ਜੰਮੂ ਵਿੱਚ  ਵੱਡਾ ਹਾਦਸਾ ਵਾਪਰ ਗਿਆ। ਕੱਟੜਾ ਤੋਂ ਜੰਮੂ ਆ ਰਹੀ ਇੱਕ ਬੱਸ ਵਿੱਚ ਅਚਾਨਕ ਅੱਗ ਲਗ ਗਈ, ਜਿਸ ਵਿੱਚ ਦੋ ਯਾਤਰੀ ਜਿਊਂਦੇ ਸੜ ਗਏ।

ਦੂਜੇ ਪਾਸੇ 22 ਤੋਂ ਵੱਧ ਲੋਕ ਝੁਲਸ ਗਏ। ਇਸ ਹਾਦਸੇ ਵਿੱਚ 3 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੱਟੜਾ ਤੋਂ ਆ ਰਹੇ ਮਾਤਾ ਵੈਸ਼ਨੂੰ ਦੇਵੀ ਦੇ ਸ਼ਰਧਾਲੂਆਂ ਦੀ ਬੱਸ ਵਿੱਚ ਅੱਗ ਲਈ। ਬੱਸ ਕੱਟੜਾ ਤੋਂ ਜੰਮੂ ਜਾ ਰਹੀ ਸੀ। ਘਟਨਾ ਕੱਟੜਾ ਤੋਂ ਲਗਭਗ 3 ਕਿਲੋਮੀਟਰ ਦੂਰ ਨੋਮਾਈ ਦੇ ਕੋਲ ਵਾਪਰੀ।

ਮੁੱਢਲੀ ਜਾਣਕਾਰੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੱਟੜਾ ਤੋਂ ਜੰਮੂ ਜਾ ਰਹੀ ਸਥਾਨਕ ਬੱਸ ਨੰਬਰ 14-1831 ਦੇ ਇੰਜਣ ਵਿੱਚ ਅੱਗ ਲੱਗੀ, ਅੱਗ ਨੇ ਜਲਦ ਹੀ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਕਿਸੇ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ। ਇਸ ਘਟਨਾ ਵਿੱਚ 2 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 22 ਜ਼ਖਮੀਆਂ ਨੂੰ ਇਲਾਜ ਲਈ ਕੱਟੜਾ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ 3 ਨੂੰ ਵਿਸ਼ੇਸ਼ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।

Leave a Reply

Your email address will not be published.