ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਤਿੰਨ ਦਿਨ ਕੀਤਾ ਜਬਰ ਜਨਾਹ

ਫਿਰੋਜ਼ਪੁਰ: ਸਰਹੱਦੀ ਕਸਬਾ ਮਮਦੋਟ ਦੇ ਇਕ ਪਿੰਡ ਦੀ ਲੜਕੀ ਨਾਲ ਜਬਰ ਜਨਾਹ ਕਰਕੇ ਉਸ ਨੂੰ ਗੁਆਂਢੀ ਸੂਬੇ ਹਰਿਆਣੇ ਵਿੱਚ ਲਿਜਾ ਕੇ ਵੇਚਣ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਿਸ ਨੇ 3 ਲੋਕਾਂ ਖਿਲਾਫ 376-ਡੀ, 342, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸ ਦੀ ਭਾਬੀ ‘ਫਲਾਣੀ ਬਾਈ’ ਉਨ੍ਹਾਂ ਦੇ ਘਰ ਆਈ ਅਤੇ ਉਸ ਨੂੰ ਫੈਕਟਰੀ ਵਿਚ ਕੰਮ ‘ਤੇ ਲਗਵਾਉਣ ਦਾ ਲਾਲਚ ਦਿੱਤਾ। ਪੀੜ੍ਹਤ ਲੜਕੀ ਨੇ ਦੱਸਿਆ ਕਿ  ਉਸ ਦੀ ਭਾਬੀ ‘ਫਲਾਣੀ ਬਾਈ’ ਤੇ ਉਸ ਨੂੰ ਮੁਖਤਿਆਰ ਸਿੰਘ ਪੁੱਤਰ ਜੱਗਾ ਸਿੰਘ ਮੋਟਰਸਾਈਕਲ ‘ਤੇ ਬਿਠਾ ਕੇ ਜਲਾਲਾਬਾਦ ਲੈ ਗਏ। ਉਥੇ ਇਕ ਕਮਰੇ ਵਿਚ ਲੈ ਗਏ ਤੇ ‘ਫਲਾਣੀ ਬਾਈ’ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਜਦ ਅਗਲੇ ਦਿਨ ਹੋਸ਼ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਕੁਲਵੰਤ ਸਿੰਘ ਪੁੱਤਰ ਬਗੀਚਾ ਸਿੰਘ ਤੇ ਮੁਖਤਿਆਰ ਸਿੰਘ ਨੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਜਬਰ ਜਨਾਹ ਕੀਤਾ ਹੈ ਤੇ ਉੱਥੇ ਉਸ ਨੂੰ ਤਿੰਨ ਦਿਨ ਰੱਖਿਆ।

ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸ ਵੱਲੋਂ ਰੌਲਾ ਪਾਇਆ ਤਾਂ ਮੁਲਜ਼ਮ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਫਿਰੋਜ਼ਪੁਰ ਲੈ ਗਏ ਤੇ ਉਸ ਨੂੰ ਕਿਸੇ ਅਣਦੱਸੀ ਥਾਂ ਰੱਖਿਆ। ਫਿਰ ਅਗਲੇ ਦਿਨ ਗੱਡੀ ਵਿਚ ਬਿਠਾ ਕੇ ਹਰਿਆਣਾ ਵਿਖੇ ਲੈ ਗਏ ਤੇ ਉਥੇ ਲਿਜਾ ਜੇ ਦੋਸ਼ੀਅਨ ਨੇ ਉਸ ਨੂੰ ਕਿਸੇ ਕੋਲ ਵੇਚ ਦਿੱਤਾ ਤੇ ਛੱਡ ਕੇ ਆ ਗਏ। ਪੀੜ੍ਹਤ ਲੜਕੀ ਨੇ ਦੱਸਿਆ ਕਿ ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਘਰ ਫੋਨ ਕੀਤਾ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਛੁਡਾ ਕੇ ਮਘਰ ਲੈ ਕੇ ਆਏ। ਇਸ ਮਾਮਲੇ ਦੀ ਜਾਂਚ ਰਹੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *