ਕੋਵੈਕਸ ਜ਼ਰੀਏ ਡਲਿਵਰ ਹੋਈ ਵੈਕਸੀਨ ਦੀ ਇਕ ਬਿਲੀਅਨ ਡੋਜ਼

Home » Blog » ਕੋਵੈਕਸ ਜ਼ਰੀਏ ਡਲਿਵਰ ਹੋਈ ਵੈਕਸੀਨ ਦੀ ਇਕ ਬਿਲੀਅਨ ਡੋਜ਼
ਕੋਵੈਕਸ ਜ਼ਰੀਏ ਡਲਿਵਰ ਹੋਈ ਵੈਕਸੀਨ ਦੀ ਇਕ ਬਿਲੀਅਨ ਡੋਜ਼

ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸ ਜ਼ਰੀਏ ਕੋਰੋਨਾ ਵੈਕਸੀਨ ਦੀ ਡਲਿਵਰੀ ਦੀ ਜਾਣਕਾਰੀ ਦਿੱਤੀ ਹੈ।

WHO ਨੇ ਆਪਣੇ ਅਧਿਕਾਰਤ ਟਵੀਟ ’ਚ ਕਿਹਾ,‘ ਹੁਣੇ-ਹੁਣੇ ਕੋਰੋਨਾ ਵੈਕਸੀਨ ਦੇ ਇਕ ਬਿਲੀਅਨ ਡੋਜ਼ ਦੀ ਡਿਲੀਵਰੀ ਕੀਤੀ ਗਈ ਹੈ। ਇਸ ਲਈ ਅਸੀਂ ਆਪਣੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ ਹੈ। ਹਾਲਾਂਕਿ ਅਜੇ ਹੋਰ ਕੰਮ ਬਾਕੀ ਹੈ ਇਸ ਲਈ ਇਸ ਕੰਮ ਨੂੰ ਹੋਰ ਵੀ ਤੇਜ਼ੀ ਨਾਲ ਕਰਨਾ ਹੋਵੇਗਾ ਤਾਂ ਜੋ 2022 ਦੇ ਅੱਧ ਤੱਕ ਦੇਸ਼ ਦੇ 70 ਫ਼ੀਸਦ ਲੋਕਾਂ ਦਾ ਟੀਕਾਕਰਨ ਹੋ ਸਕੇ।’ ਗਰੀਬ ਦੇਸ਼ਾਂ ’ਚ ਵੈਕਸੀਨ ਦੀ ਕਾਫ਼ੀ ਕਮੀ ਰਹੀ ਸੀ। ਕਿਉਂਕਿ ਪੂਰੀ ਮਾਤਰਾ ’ਚ ਸਟਾਕ ਨਹੀਂ ਸੀ। ਕੋਵੈਕਸ 2020 ’ਚ ਲਾਂਚ ਕੀਤਾ ਗਿਆ ਸੀ ਜਿਸ ਦਾ ਮਕਸਦ 2021 ਦੇ ਅਖੀਰ ਤਕ ਵੱਖ-ਵੱਖ ਦੇਸ਼ਾਂ ’ਚ ਦੋ ਬਿਲੀਅਨ ਤੋਂ ਵੱਧ ਡੋਜ਼ ਡਲਿਵਰ ਕਰਨਾ ਸੀ। ਪਰ ਸ਼ੁਰੂਆਤ ’ਚ ਹੀ ਕਈ ਕਾਰਨਾਂ ਕਰਕੇ ਇਸ ਦੀ ਰਫ਼ਤਾਰ ਢਿੱਲੀ ਪੈ ਗਈ। ਇਸ ਪ੍ਰੋਗਰਾਮ ਤਹਿਤ ਫਰਵਰੀ 2021 ’ਚ ਵੈਕਸੀਨ ਡੋਜ਼ ਨੂੰ ਡਲਿਵਰ ਕਰਨਾ ਸ਼ੁਰੂ ਹੋਇਆ। ਇਸ ’ਚ ਇਕ ਤਿਹਾਈ ਧਨਾਢ ਦੇਸ਼ਾਂ ਦਾ ਯੋਗਦਾਨ ਸੀ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਅਜੇ ਬਹੁਤ ਜ਼ਿਆਦਾ ਹਨ। ਹੁਣ ਤਕ ਮਿਲੇ ਪ੍ਰਮਾਣ ਇਹੀ ਦੱਸਦੇ ਹਨ ਕਿ ਓਮੀਕ੍ਰੋਨ ਦੇ ਮਾਮਲੇ ਡੈਲਟਾ ਵੇਰੀਐਂਟ ਨਾਲੋਂ ਵੱਧ ਤੇਜ਼ੀ ਨਾਲ ਫ਼ੈਲ ਰਹੇ ਹਨ। ਇਸ ਦੇ ਕੇਸ 2-3 ਦਿਨ ’ਚ ਹੀ ਦੁੱਗਣੇ ਹੋ ਰਹੇ ਹਨ।

Leave a Reply

Your email address will not be published.