ਕੋਵਿਡ-19 ਵੈਕਸੀਮ ਲੱਗ ਗਈ ਹੈ ਤਾਂ ਇਨ੍ਹਾਂ ਦੇਸ਼ਾਂ ਦੀ ਕਰ ਸਕਦੇ ਹੋ ਸੈਰ

ਜਿਵੇਂ-ਜਿਵੇਂ ਦੇਸ਼ਾਂ ‘ਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਏ ਹਨ ਇਸ ਨਾਲ ਹੀ ਕਈ ਦੇਸ਼ਾਂ ਨੇ ਯਾਤਰਾ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ।

ਹੁਣ ਕਈ ਦੇਸ਼ ਅਜਿਹੇ ਹਨ ਜਿੰਨ੍ਹਾਂ ਨੇ ਆਪਣੀ ਅਰਥਵਿਵਸਥਾ ਨੂੰ ਠੀਕ ਕਰਨ ਲਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀਆਂ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਜਿੰਨ੍ਹਾਂ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਦੀ ਪੂਰੀ ਡੋਜ਼ ਲੱਗ ਚੁੱਕੀ ਹੈ ਉਹ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

1. ਯੂ.ਕੇ

ਬੂਸਟਰ ਪ੍ਰੋਗਰਾਮ ਤੇ ਵੈਕਸੀਨ ਦੀ ਸਫ਼ਲਤਾ ਤੋਂ ਬਾਅਦ,ਯੂ.ਕੇ. ਨੇ ਹਾਲ ‘ਚ ਹੀ ਯਾਤਰਾ ‘ਤ ਲੱਗੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ ਨਵੇਂ ਨਿਯਮ 11 ਫਰਵਰੀ ਸਵੇਰ 4 ਵਤੇ ਤੋਂ ਲਾਗੂ ਹੋਣਗੇ।

2.ਸਿੰਗਾਪੁਰ

ਸਿੰਗਾਪੁਰ ਸਰਕਾਰ ਨੇ ਵੀ ਹਾਲ ‘ਚ ਹੀ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ ਜਿੰਨ੍ਹਾਂ ਯਾਤਰੀਆਂ ਨੂੰ ਵੈਕਸੀਨ ਲੱਗ ਚੁੱਕੀ ਹੈ ਤੇ ਉਹ ਹਲਕੇ ਲੱਛਣ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨੂੰ 10 ਦਿਨ ਦੀ ਥਾਂ ਸਿਰਫ਼ 7 ਦਿਨ ਲਈ ਹੀ ਇਕਾਂਤਵਾਸ ਕੀਤਾ ਜਾਵੇਗਾ ਜਦਕਿ ਬੱਚਿਆਂ ਨੂੰ ਘਰ ‘ਚ ਹੀ ਠੀਕ ਹੋਣ ਦੀ ਆਗਿਆ ਹੋਵੇਗੀ।

3. ਥਾਈਲੈਂਡ

ਨਵੀਂ ਰਿਪੋਰਟ ਅਨੁਸਾਰ ਥਾਈਲੈਂਡ ਇਕ ਫਰਵਰੀ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਇਕਾਂਤਵਾਸ-ਫ੍ਰੀ ਯਾਤਰਾ ਯੋਜਨਾ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਜਿੰਨ੍ਹਾਂ ਯਾਤਰੀਆਂ ਨੂੰ ਵੈਕਸੀਨ ਦੀ ਪੂਰੀ ਡੋਜ਼ ਲੱਗ ਚੁੱਕੀ ਉਹ ਹੁਣ ਟੈਸਟ ਐਂਡ ਗੋ ਯੋਜਨਾ ਤਹਿਤ ਦੇਸ਼ ‘ਚ ਐਂਟਰੀ ਕਰ ਸਕਣਗੇ ਤੇ ਆਉਣ ਤੋਂ ਬਾਅਦ ਪਹਿਲੇ ਤੇ ਪੰਜਵੇਂ ਦਿਨ ‘ਚ ਹੀ ਕੋਵਿਡ ਟੈਸਟ ‘ਚੋ ਗੁਜ਼ਰਨਾ ਹੋਵੇਗਾ।

4.ਇਜ਼ਰਾਇਲ

ਇਜ਼ਰਾਇਲ ਨੇ ਜਨਵਰੀ ਦੀ ਸ਼ੁਰਆਤ ‘ਚ ਹੀ ਯਾਤਰਾ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਰਿਪੋਰਟ ਅਨੁਸਾਰ, ਸਾਬਕਾ ‘ਰੇਡ’ ਲਿਸਟ ਵਾਲੇ ਦੇਸ਼ਾਂ ਦੇ ਯਾਤਰੀ ( ਜੋ ਹੁਣ ਔਰੇਂਜ ਲਿਸਟ ਦਾ ਹਿੱਸਾ ਹੈ) ਜਿਨ੍ਹਾਂ ਦੇ ਪੂਰੀ ਵੈਕਸੀਨ ਲੱਗ ਚੁੱਕੀ ਹੈ, ਉਨ੍ਹਾਂ ਨੂੰ ਇਜ਼ਰਾਇਲ ਪਹੁੰਚਣ ਦੇ ਬਾਅਦ 24 ਘੰਟੇ ਲਈ ਇਕਾਂਤਵਾਸ ‘ਚੋਂ ਗੁਜ਼ਰਨਾ ਹੋਵੇਗਾ ਜਾਂ ਜਦ ਤੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਾ ਆ ਜਾਵੇ।

Leave a Reply

Your email address will not be published. Required fields are marked *