ਕੋਵਿਡ ਤੋਂ ਬਚਾਅ ਪ੍ਰਬੰਧਾ ਲਈ ਦੇ ਰਹੀ $18 ਮਿਲੀਅਨ ਤੋ ਵੱਧ ਸਹਾਇਤਾ

ਕੋਵਿਡ ਮਹਾਮਾਰੀ ਦੇ ਦੌਰ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਕੰਪਨੀਆਂ ਨੂੰ ਦਿੱਤੀ ਜਾਵੇਗੀ ਪਹਿਲ

ਕੋਰੋਨਾ ਤੋ ਬਚਾਉ ਪ੍ਰਬੰਧਾ ਲਈ ਉਨਟਾਰੀਓ ਸਰਕਾਰ ਨੇ $18 ਮਿਲੀਅਨ ਤੋ ਵੀ ਵੱਧ ਸਹਾਇਤਾ ਕਰਨ ਦੀ ਘੋਸ਼ਣਾ ਕੀਤੀ ਹੈ। ਜਿਸਦਾ ਇਕ ਖ਼ਾਸ ਹਿੱਸਾ ਏਅਰ ਪੀਯੂਰੀਫਾਇਰ ਸਿਸਟਮ ਨੂੰ ਬਹਿਰਤ ਬਣਾਉਣ ਲਈ ਖ਼ਰਚ ਕੀਤਾ ਜਾਵੇਗਾ। ਨਵਾਂ ਨਿਵੇਸ਼ ਉਹਨਾਂ ਕੰਪਨੀਆਂ ਨੂੰ ਮਦਦ ਕਰੇਗਾ, ਜਿਹਨਾਂ ਨੇ ਆਪਣੇ ਉਤਪਾਦਾਂ ਦੀ ਜ਼ਿਆਦਾ ਡਿਮਾਂਡ ਦਾ ਦਾਅਵਾ ਪੇਸ਼ ਕੀਤਾ ਹੈ। ਕੋਵਿਡ-19 ਮਹਾਮਾਰੀ ‘ਚ ਐਬੇਟਮੈਂਟ ਟੈਕਨੋਲੋਜੀਜ਼ ਦੇ ਸੂਟ ਦੀ ਮੰਗ ਵਿੱਚ ਵਾਧਾ ਦੇਖਿਆ ਗਿਆ ਹੈ। ਉੱਥੇ ਹੀ ਏਅਰ ਪੀਯੂਰੀਫਾਇਰ ਸਿਸਟਮ ਜਿਹੇ ਉਤਪਾਦਾਂ ਦੀ ਪ੍ਰੋਡਕਸ਼ਨ ਵੀ ਕੀਤੀ। ਇਹ ਉਹ ਦੌਰ ਸੀ ਜਦੋਂ ਹਾਲਾਤ ਕਾਫੀ ਬਿਗੜ ਗਏ ਸੀ ਤੇ ਵਿਸ਼ੇਸ਼ ਜਰੂਰਤਾਂ ਬਹੁਤ ਵੱਧ ਗਇਆ ਸਨ। ਇਸ ਲਈ ਸਰਕਾਰ ਨੇ ਅਜਿਹੀਆਂ ਜਰੂਰਤਾਂ ਨੂੰ ਪੂਰਾ ਕਰਨ ਵਾਲਿਆਂ ਕੰਪਨੀਆਂ ਚ ਉਤਪਾਦਾਂ ਦੀ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ ਸਹਿਯੋਗ ਦੇਣ ਦਾ ਫੈਂਸਲਾ ਲਿਆ ਹੈ। ਅੱਜ ਤੱਕ, ਪ੍ਰੋਜੈਕਟ ਨੇ 21 ਨੌਕਰੀਆਂ ਪੈਦਾ ਕੀਤੀਆਂ ਹਨ, ਅਤੇ ਹੋਣ ਦੀ ਉਮੀਦ ਹੈ। ਅਗਲੇ ਤਿੰਨ ਸਾਲਾਂ ਵਿੱਚ ਹੋਰ 40 ਨੌਕਰੀਆਂ ਦੇ ਲਈ ਰਸਤੇ ਖੁੱਲਣ ਦੀ ਉਮੀਦ ਹੈ।

ਸਰਕਾਰ ਦਾ ਦਾਅਵਾ ਹੈ ਗਲੋਬਲ ਮਹਾਂਮਾਰੀ  ਫੰਡ ਸਥਾਨਕ ਕੋਵਿਡ ਤੋ ਬਚਾਉ ਲਈ ਨਵੀਂ ਤਕਨੀਕ ਇਜਾਦ ਕਰਨ ਵਾਲਿਆਂ ਦੀ ਸਹਾਇਤਾ ਕਰਨਾ ਜਾਰੀ ਰੱਖੇਗਾ। ਓਨਟਾਰੀਓ ਦੀ ਘਰੇਲੂ ਸਪਲਾਈ ਚੇਨ ਨੂੰ ਹੋਰ ਵਧਾਉਣ ਲਈ ਕਾਰੋਬਾਰ ਸਮਰੱਥਾ, ਓਨਟਾਰੀਓ ਦੇ ਮੈਡੀਕਲ ਤਕਨਾਲੋਜੀ ਈਕੋਸਿਸਟਮ ਨੂੰ ਉਤਸ਼ਾਹਿਤ ਕਰੇਗਾ। ਇਕਨੋਮੀ ਡੇਵਲਪਮੈਂਟ ਅਤੇ ਰੋਜਗਾਰ ਮੰਤਰੀ ਰਿਕ ਫੇਡਲੀ ਦਾ ਕਹਿਣਾ ਹੈ ਓਨਟਾਰੀਓ ਨੇ $50 ਮਿਲੀਅਨ ਤੋਂ ਵੀ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਐਬੇਟਮੈਂਟ ਵਰਗੀਆਂ ਕੰਪਨੀਆਂ ਨੂੰ ਉਨਟਾਰੀਓ ਟੂਗੈਦਰ ਫੰਡ ਦੇ ਤਹਿਤ ਸਹਾਇਤਾ ਕਰ ਰਹੀ ਹੈ। ਗਲੋਬਲ ਮਹਾਂਮਾਰੀ ਫ਼ੰਡ ਤਹਿਤ ਸਰਕਾਰ ਨਵੀਆਂ ਤਕਨੀਕਾਂ ਈਜ਼ਾਦ ਕਰਨ ਵਾਲਿਆਂ ਕੰਪਨੀਆਂ ਨੂੰ ਮਦਦ ਦੇਣ ਦਾ ਸਿਲਸਿਲਾ ਜਾਰੀ ਰੱਖੇਗੀ। ਉਨ੍ਹਾਂ ਕਾਰੋਬਾਰਾਂ ਨੂੰ ਵੀ ਸਹਾਇਤਾ ਦਿੱਤੀ ਜਾਵੇਗੀ, ਜਿਨ੍ਹਾਂ ਨੇ ਮਹਾਂਮਾਰੀ ਦੇ ਦੌਰ ‘ਚ ਮੈਡੀਕਲ ਸੇਵਾਵਾਂ ਦਿਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਡਕਸ਼ਨ ਪੁਰਾ ਕਰਨ ਲਈ ਯੋਗਦਾਨ ਦਿੱਤਾ। ਇਨ੍ਹਾਂ ਕਾਰੋਬਾਰਾਂ ਨੂੰ ਆਪਣਾ ਕੰਮ ਵਧਾਉਣ ਲਈ ਸਰਕਾਰ ਦੇ ਪੱਧਰ ਦੇ ਸਹਿਯੋਗ ਕੀਤਾ ਜਾਵੇਗਾ।

ਐਬੇਟਮੈਂਟ ਟੈਕਨੋਲੋਜੀਜ਼ ਲਿਮਟਿਡ ਦੇ ਡਾਇਰੈਕਟਰ ਜਸਟਿਨ ਲਾਰਸਨ ਦੇ ਮੁਤਾਬਕ ਐਬੇਟਮੈਂਟ ਟੈਕਨੋਲੋਜੀਜ਼ ਏਅਰ ਪੀਯੂਰੀਫਾਇਰ ਵਿੱਚ ਮਾਹਿਰ ਹੈ।ਇਸ ਵਲੋਂ ਤਿਆਰ ਕੀਤਾ ਗਿਆ ਡਿਜ਼ਾਈਨ ਹਵਾ ਨੂੰ ਸਾਫ਼ ਰੱਖਣ ‘ਚ ਮਦਦ ਕਰਦਾ ਹੈ। ਇਹ ਹਵਾ ਵਿੱਚ ਹਾਨੀਕਾਰਕ ਸੰਕ੍ਰਮ ਨੂੰ ਕੰਟ੍ਰੋਲ ਕਰਨ ਅਤੇ ਹਟਾਉਣ ਲਈ ਵੀ ਮਦਦ ਕਰਦਾ ਹੈ। ਓਨਟਾਰੀਓ ਟੂਗੈਦਰ ਫੰਡ ਦੇ ਨਾਲ ਕੋਵਿਡ-19 ਮਹਾਂਮਾਰੀ ‘ਚ ਹਾਲਾਤਾਂ ਤੋ ਨਿਪਟਣ ਲਈ ਉਨ੍ਹਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਕਿਹਾ ਸਾਡੀ ਕੰਪਨੀ ਸੁਰੱਖਿਆ ਮਣਕਾ ਦੇ ਲਈ ਗੰਭੀਰ ਹੈ। ਲੋਕ ਅਤੇ ਸਾਡੀ ਮਹਾਨ ਟੀਮ ਸਭ ਕੁਝ ਕਰ ਰਹੀ ਹੈ, ਜੋ ਅਸੀਂ ਕਰ ਸਕਦੇ ਹਾਂ। 

Leave a Reply

Your email address will not be published. Required fields are marked *