ਨਵੀਂ ਦਿੱਲੀ / ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ‘ਚ ਪਸਾਰ ਨੂੰ ਰੋਕਣ ਲਈ ਹੋਰ 6 ਤੋਂ 8 ਹਫ਼ਤਿਆਂ ਦੀ ਤਾਲਾਬੰਦੀ ਲਗਾਈ ਜਾਣੀ ਚਾਹੀਦੀ ਹੈ |
ਇਹ ਸੁਝਾਅ ਸਿਹਤ ਮੰਤਰਾਲੇ ਦੀ ਮੁੱਖ ਖੋਜ ਸੰਸਥਾ ਮੈਡੀਕਲ ਖੋਜ ਬਾਰੇ ਭਾਰਤੀ ਕੌਂਸਲ (ਆਈ.ਸੀ.ਐੱਮ.ਆਰ) ਦੇ ਮੁਖੀ ਬਲਰਾਮ ਭਾਰਗਵ ਨੇ ਪ੍ਰਗਟਾਏ | ਭਾਰਗਵ ਨੇ ਉਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਤਾਲਾਬੰਦੀ ਲਗਾਉਣ ਦੀ ਸਲਾਹ ਦਿੱਤੀ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਡਾ: ਬਲਰਾਮ ਨੇ ਸਫਲ ਤਾਲਾਬੰਦੀ ਦੀ ਮਿਸਾਲ ਵਜੋਂ ਦਿੱਲੀ ਦਾ ਨਾਂਅ ਲੈਂਦਿਆਂ ਕਿਹਾ ਕਿ ਦਿੱਲੀ ਜਿੱਥੇ ਪਾਜ਼ੀਟੀਵਿਟੀ ਦਰ 35 ਫ਼ੀਸਦੀ ਸੀ, ਤਾਲਾਬੰਦੀ ਕਾਰਨ ਉਹ ਦਰ ਹੁਣ 17 ਫ਼ੀਸਦੀ ‘ਤੇ ਪਹੁੰਚੀ ਹੈ ਪਰ ਜੇਕਰ ਦਿੱਲੀ ਨੂੰ ਕੱਲ੍ਹ ਖੋਲ੍ਹ ਦਿੱਤਾ ਜਾਵੇ ਤਾਂ ਤਬਾਹੀ ਆ ਜਾਵੇਗੀ | ਡਾ: ਭਾਰਗਵ ਦੀ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਦੇਸ਼ ਦੇ ਦੋ ਤਿਹਾਈ ਜ਼ਿਲ੍ਹਿਆਂ ਦੀ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਵੀ ਤਾਲਾਬੰਦੀ ਨੂੰ ਕੋਰੋਨਾ ਰੋਕਣ ਲਈ ਇਕ ਪ੍ਰਭਾਵੀ ਹੱਲ ਕਰਾਰ ਦਿੱਤਾ ਗਿਆ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰਵਿਆਪੀ ਤਾਲਾਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਇਸ ਨੂੰ ਰਾਜ ਸਰਕਾਰ ‘ਤੇ ਛੱਡ ਦਿੱਤਾ ਹੈ |
ਡਾ: ਭਾਰਗਵ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਸਾਰੇ ਜ਼ਿਲ੍ਹਿਆਂ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ, ਨੂੰ ਉਸ ਵੇਲੇ ਖੋਲ੍ਹਿਆ ਜਾ ਸਕਦਾ ਹੈ ਜਦੋਂ ਇਹ ਦਰ 5 ਫ਼ੀਸਦੀ ਹੋ ਜਾਵੇਗੀ ਪਰ ਅਜਿਹਾ ਹੋਣ ‘ਚ 6 ਤੋਂ 8 ਹਫ਼ਤੇ ਲੱਗਣਗੇ | ਉਨ੍ਹਾਂ ਇਹ ਵੀ ਕਿਹਾ ਕਿ 15 ਅਪ੍ਰੈਲ ਨੂੰ ਰਾਸ਼ਟਰੀ ਟਾਸਕ ਫੋਰਸ ਦੀ ਮੀਟਿੰਗ ‘ਚ ਸਰਕਾਰ ਨੂੰ ਉਨ੍ਹਾਂ ਇਲਾਕਿਆਂ ‘ਚ ਤਾਲਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ ਸੀ ਜਿੱਥੇ ਪਾਜ਼ੀਟੀਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਹੈ | ਇੱਥੇ ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਨੂੰ ਕੀਤੇ ਸੰਬੋਧਨ ‘ਚ ਤਾਲਾਬੰਦੀ ਨੂੰ ਆਖ਼ਰੀ ਹੱਲ ਵਜੋਂ ਇਸਤੇਮਾਲ ਕਰਨ ਨੂੰ ਕਿਹਾ ਸੀ | ਡਾ: ਭਾਰਗਵ ਨੇ ਕਿਹਾ ਕਿ 10 ਫ਼ੀਸਦੀ ਵਾਲੀ ਸਿਫ਼ਾਰਸ਼ ਮੰਨਣ ‘ਚ ਸਰਕਾਰ ਨੇ ਕੁਝ ਦੇਰ ਕਰ ਦਿੱਤੀ |
ਕੋਰੋਨਾ ਦਾ ਭਾਰਤੀ ਰੂਪ 44 ਦੇਸ਼ਾਂ ‘ਚ ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾ ਦੇ ਭਾਰਤੀ ਰੂਪ ਦੇ 44 ਦੇਸ਼ਾਂ ‘ਚ ਮਿਲਣ ਦਾ ਦਾਅਵਾ ਕੀਤਾ ਹੈ | ਡਬਲਿਊ.ਐੱਚ.E. ਵਲੋਂ ਜਾਰੀ ਬਿਆਨ ‘ਚ ਕਿਹਾ ਕਿ ਕੋਵਿਡ-19 ਦਾ ਬੀ.ਆਈ.617 ਰੂਪ ਜੋ ਕਿ ਸਭ ਤੋਂ ਪਹਿਲਾਂ ਅਕਤੂਬਰ ‘ਚ ਭਾਰਤ ‘ਚ 4500 ਸੈਂਪਲਾਂ ‘ਚ ਪਾਇਆ ਗਿਆ ਸੀ, ਹੁਣ 44 ਦੇਸ਼ਾਂ ‘ਚ ਪਾਇਆ ਗਿਆ ਹੈ | ਵਿਸ਼ਵ ਸਿਹਤ ਸੰਗਠਨ ਨੇ ਭਾਰਤ ‘ਚ ਮਿਲੇ ਕੋਰੋਨਾ ਦੇ ਇਸ ਰੂਪ ‘ਤੇ ਸਰੋਕਾਰ ਪ੍ਰਗਟਾਉਂਦਿਆਂ ਇਸ ਨੂੰ ਚਿੰਤਾ ਦਾ ਕਾਰਨ ਕਰਾਰ ਦਿੱਤਾ ਸੀ ਕਿਉਂਕਿ ਇਹ ਛੇਤੀ ਫੈਲਣ ਵਾਲਾ ਅਤੇ ਜ਼ਿਆਦਾ ਖ਼ਤਰਨਾਕ ਹੈ |
ਸਰਕਾਰ ਨੇ ਪ੍ਰਗਟਾਇਆ ਇਤਰਾਜ਼ ਕੇਂਦਰ ਸਰਕਾਰ ਵਲੋਂ ਬੀ.1.617 ਕੋਵਿਡ ਦੇ ਰੂਪ ਨੂੰ ਭਾਰਤੀ ਰੂਪ ਕਹਿਣ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਨੇ ਕਦੇ ਵੀ ਇਸ ਰੂਪ ਲਈ ‘ਭਾਰਤੀ’ ਲਫ਼ਜ਼ ਦਾ ਇਸਤੇਮਾਲ ਨਹੀਂ ਕੀਤਾ | ਕੇਂਦਰ ਸਰਕਾਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਕਈ ਮੀਡੀਆ ਰਿਪੋਰਟਾਂ ‘ਚ ਡਬਲਿਊ.ਐੱਚ.E. ਵਜੋਂ ਕੋਰੋਨਾ ਦੇ ਨਵੇਂ ਰੂਪ ਬੀ.ਆਈ.617 ਨੂੰ ਚਿੰਤਾ ਦਾ ਕਾਰਨ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਰੂਪ ਕਰਾਰ ਦਿੱਤਾ ਗਿਆ | ਕੇਂਦਰ ਵਲੋਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਵਿਸ਼ਵ ਸਿਹਤ ਸੰਗਠਨ ਨੇ 32 ਪੇਜਾਂ ਦੇ ਦਸਤਾਵੇਜ਼ ‘ਚ ਕਿਤੇ ਵੀ ਇਸ ਨੂੰ ਭਾਰਤੀ ਰੂਪ ਨਹੀਂ ਕਰਾਰ ਦਿੱਤਾ ਸਗੋਂ ਪੂਰੀ ਰਿਪੋਰਟ ‘ਚ ਹੀ ਕਿਤੇ ਭਾਰਤੀ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ | ਵਿਸ਼ਵ ਸਿਹਤ ਸੰਸਥਾ ਵਲੋਂ ਵੀ ਸਪੱਸ਼ਟੀਕਰਨ ਦਿੰਦਿਆਂ ਇਕ ਟਵੀਟ ‘ਚ ਕਿਹਾ ਕਿ ਸੰਗਠਨ ਕਿਸੇ ਵੀ ਵਾਇਰਸ ਜਾਂ ਰੂਪ ਨੂੰ ਉਨ੍ਹਾਂ ਦੇਸ਼ਾਂ ਦੇ ਨਾਂਅ ਨਾਲ ਨਹੀਂ ਪਛਾਣਦਾ ਜਿੱਥੇ ਉਹ ਸਭ ਤੋਂ ਪਹਿਲਾਂ ਮਿਲੇ ਹੋਣ | ਸੰਸਥਾ ਵਾਇਰਸ ਨੂੰ ਉਸ ਦੇ ਵਿਗਿਆਨਕ ਨਾਵਾਂ ਨਾਲ ਪਹਿਚਾਣਦੀ ਹੈ ਅਤੇ ਬਾਕੀ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕਰਦੀ ਹੈ |
ਰਿਕਾਰਡ 4205 ਮੌਤਾਂ ਪਿਛਲੇ 4 ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੀ ਰਫ਼ਤਾਰ ਭਾਵੇਂ ਕੁਝ ਘਟ ਹੋਈ ਹੈ ਪਰ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਅਜੇ ਵੀ ਲਗਾਤਾਰ ਵਧ ਰਿਹਾ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਭਾਰਤ ‘ਚ 4205 ਮੌਤਾਂ ਹੋਈਆਂ ਹਨ ਜੋ ਕਿ ਹੁਣ ਤੱਕ ਇਕ ਦਿਨ ‘ਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ | ਹੁਣ ਤੱਕ ਦੇਸ਼ ‘ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 2,54,197 ਹੋ ਗਈ ਹੈ | ਸਿਹਤ ਮੰਤਰਾਲੇ ਮੁਤਾਬਿਕ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 3,48,421 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 3 ਲੱਖ, 55 ਹਜ਼ਾਰ, 256 ਲੋਕ ਠੀਕ ਹੋਏ ਹਨ | ਦੇਸ਼ ‘ਚ ਕੋਰੋਨਾ ਦੇ ਕੁੱਲ ਮਾਮਲੇ 2 ਕਰੋੜ, 33 ਲੱਖ ਤੋਂ ਵੱਧ ਹੋ ਗਏ ਹਨ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ 37 ਲੱਖ ਤੋਂ ਵੱਧ ਹੈ |
ਸੁਪਰੀਮ ਕੋਰਟ ਦੇ ਜੱਜ ਨੂੰ ਕੋਰੋਨਾ ਕਈ ਅਹਿਮ ਮਾਮਲਿਆਂ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਡੀ.ਵਾਈ. ਚੰਦਰਚੂੜ ਕੋਰੋਨਾ ਪਾਜ਼ੀਟਿਵ ਹੋ ਗਏ ਹਨ | ਉਹ ਚੋਣਾਂ, ਕੁੰਭ ਅਤੇ ਆਕਸੀਜਨ ਸਪਲਾਈ ਜਿਹੇ ਅਹਿਮ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ | ਬਾਰ ਐਂਡ ਬੈਚ ਵੈੱਬਸਾਈਟ ਮੁਤਾਬਿਕ ਜੱਜ ਚੰਦਰਚੂੜ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਵੀਰਵਾਰ ਨੂੰ ਹੋਣ ਵਾਲੀ ਕੋਰੋਨਾ ਮਾਮਲੇ ਨਾਲ ਸਬੰਧਿਤ