ਕੋਰੋਨਾ ਦੇ ਲਪੇਟੇ ਚ ‘BIG BOSS’

Home » Blog » ਕੋਰੋਨਾ ਦੇ ਲਪੇਟੇ ਚ ‘BIG BOSS’
ਕੋਰੋਨਾ  ਦੇ ਲਪੇਟੇ ਚ ‘BIG BOSS’

ਅਤੁੱਲ ਦੇ ਸੰਪਰਕ ’ਚ ਆਏ ਸਾਰੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ

ਰਿਅਲਟੀ ਸ਼ੋਅ ਬਿੱਗ ਬੈਸ ਦੇ ਸੀਜ਼ਨ 15 ਦੇ ਸੈੱਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਬਿੱਗ ਬੌਸ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਜੀ ਹਾਂ, ਤੁਸੀਂ ਸਹੀ ਸੁਣਿਆ ਕਿ ਬਿੱਗ ਬੌਸ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ।ਦਰਅਸਲ ਬਿੱਗ ਬੌਸ ਦੇ ਸ਼ੋਅ ਦਾ ਇਹ ਰਹੱਸ ਹੈ, ਲੋਕਾਂ ਨੂੰ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਬਿੱਗ ਬੌਸ ਹੈ ਕੌਣ ? ਸ਼ੋਅ ’ਚ ਸਿਰਫ਼ ਇਕ ਆਵਾਜ਼ ਆਉਂਦੀ ਹੈ… ਬਿੱਗ ਬੌਸ ਚਾਹੁੰਦੇ ਹਨ… ਇਕ ਭਾਰੀ ਜਿਹੀ ਆਵਾਜ਼, ਜਿਸ ਦੇ ਲੋਕ ਦੀਵਾਨੇ ਹਨ। ਤੇਜਸਵੀ ਪ੍ਰਕਾਸ਼ ਤਾਂ ਦੱਸ ਵੀ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਆਵਾਜ਼ ਪਸੰਦ ਹੈ। ਉਹ ਪਿਆਰ ਨਾਲ ਆਪਣੇ ਬਿੱਗ ਬੌਸ ਨੂੰ ‘ਬੇਬੀ’ ਕਹਿੰਦੀ ਹੈ। ਹੋਇਆ ਇਸ ਤਰ੍ਹਾਂ ਕਿ ਰਿਆਲਟੀ ਸ਼ੋਅ ਦੇ ਬਿੱਗ ਬੌਸ ਨੂੰ ਆਪਣੀ ਆਵਾਜ਼ ਦੇਣ ਵਾਲੇ ਅਤੁੱਲ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸੈੱਟ ’ਤੇ ਅਤੁੱਲ ਦੇ ਸੰਪਰਕ ’ਚ ਆਏ ਸਾਰੇ ਕਰੂ ਮੈਂਬਰਾਂ ਦਾ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ ਹੈ। ਹੁਣ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

ਇਸ ਤੋਂ ਪਹਿਲਾਂ ਖ਼ਬਰ ਆਈ ਕਿ ਸ਼ੋਅ ’ਚ ਦੇਵੋਲੀਨਾ ਭੱਟਾਚਾਰਯ ਦੀ ਸਿਹਤ ਵਿਗੜ ਗਈ ਹੈ। ਉਸ ’ਚ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ, ਜਿਸ ’ਤੇ ਸਾਰੇ ਘਰ ਵਾਲਿਆਂ ਦੇ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਵਿਸ਼ਾਲ, ਜਿਸ ਦੀ ਐਂਟਰੀ ਵਾਇਲਡ ਕਾਰਡ ਦੇ ਤੌਰ ’ਤੇ ਹੋਣੀ ਸੀ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ। ਵਿਸ਼ਾਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦੱਸਿਆ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਹਨ।

Leave a Reply

Your email address will not be published.