ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ ‘ਕੈਂਸਰ’ ਦਾ ਤੋੜ, 2 ਸਾਲ ‘ਚ ਮਿਲੇਗਾ ਟੀਕਾ

Home » Blog » ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ ‘ਕੈਂਸਰ’ ਦਾ ਤੋੜ, 2 ਸਾਲ ‘ਚ ਮਿਲੇਗਾ ਟੀਕਾ
ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ ‘ਕੈਂਸਰ’ ਦਾ ਤੋੜ, 2 ਸਾਲ ‘ਚ ਮਿਲੇਗਾ ਟੀਕਾ

ਬਰਲਿਨ/ਵਾਸ਼ਿੰਗਟਨ – ਕੋਰੋਨਾਵਾਇਰਸ ਦਾ ਇਲਾਜ ਟੋਲਦੇ-ਟੋਲਦੇ ਜਰਮਨੀ ਦੇ ਸਾਇੰਸਦਾਨ ਜੋੜੇ ਨੂੰ ਕੈਂਸਰ ਦਾ ਤੋੜ ਮਿਲ ਗਿਆ ਹੈ।

ਬਾਇਉ-ਐੱਨ-ਟੈੱਕ ਦੇ ਸੀ. ਸੀ. ਉ. ਡਾ. Eਗਰ ਸਾਹਿਨ ਅਤੇ ਉਨ੍ਹਾਂ ਦੀ ਪਤਨੀ ਡਾ. ਉਜਲੇਸ ਤੁਰੇਸੀ ਨੇ ਸਰੀਰ ਦੇ ਪ੍ਰਤੀਰੋਧਕ ਤੰਤਰ ਨੂੰ ਟਿਊਮਰ ਨਾਲ ਮੁਕਾਬਲਾ ਕਰਨ ਵਿਚ ਸਮਰੱਥ ਬਣਾਉਣ ਦਾ ਤਰੀਕਾ ਟੋਲ ਲਿਆ ਹੈ। ਹੁਣ ਉਹ ਇਸ ਦੀ ਵੈਕਸੀਨ ਬਣਾਉਣ ਵਿਚ ਲੱਗ ਗਏ ਹਨ। ਜੋੜੇ ਦਾ ਕਹਿਣਾ ਹੈ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ 2 ਸਾਲਾਂ ਵਿਚ ਉਹ ਕੈਂਸਰ ਦਾ ਟੀਕਾ ਵੀ ਉਪਲੱਬਧ ਕਰਵਾ ਦੇਣਗੇ। ਜੋੜਾ ਪਿਛਲੇ 20 ਸਾਲ ਤੋਂ ਕੈਂਸਰ ਦੇ ਇਲਾਜ ਲਈ ਖੋਜ ਕਰ ਰਿਹਾ ਹੈ। ਡਾ. ਤੁਰੇਸੀ ਨੇ ਦੱਸਿਾ ਕਿ ਬਾਇਉ-ਐੱਨ-ਟੈੱਕ ਦਾ ਕੋਵਿਡ-19 ਦਾ ਟੀਕਾ ਮੈਸੇਂਜਰ-ਆਰ. ਐੱਨ. ਏ. (ਐੱਮ.-ਆਰ. ਐੱਨ. ਏ.) ਦੀ ਮਦਦ ਨਾਲ ਮਨੁੱਖੀ ਸਰੀਰ ਨੂੰ ਉਸ ਪ੍ਰੋਟੀਨ ਦੇ ਉਪਪਾਦਨ ਦੀ ਸੰਦੇਸ਼ ਦਿੰਦਾ ਹੈ ਜੋ ਪ੍ਰਤੀਰੋਧਕ ਤੰਤਰ ਨੂੰ ਵਾਇਰਸ ‘ਤੇ ਹਮਲਾ ਕਰਨ ਵਿਚ ਸਮਰੱਥ ਬਣਾਉਂਦਾ ਹੈ।

ਇਸ ਨੂੰ ਇੰਝ ਸਮਝੀਏ ਕਿ ਐੱਮ-ਆਰ. ਐੱਨ. ਏ. ਜੈਨੇਟਿਕ ਕੋਡ ਦਾ ਛੋਟਾ ਹਿੱਸਾ ਹੁੰਦਾ ਹੈ, ਜੋ ਕੋਸ਼ਿਕਾਵਾਂ ਵਿਚ ਪ੍ਰੋਟੀਨ ਦਾ ਨਿਰਮਾਣ ਕਰਦਾ ਹੈ। ਇਸ ਦੀ ਵਰਤੋਂ ਪ੍ਰਤੀਰੋਧੀ ਸਮਰੱਥਾ ਨੂੰ ਸੁਰੱਖਿਅਤ ਐਂਟੀਬਾਡੀ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਸਲ ਵਾਇਰਸ ਦੀ ਵੀ ਜ਼ਰੂਰਤ ਨਹੀਂ ਹੁੰਦੀ। ਅਸੀਂ ਕੋਰੋਨਾ ਵੈਕਸੀਨ ਬਣਾਉਣ ਦੌਰਾਨ ਇਸੇ ਆਧਾਰ ‘ਤੇ ਕੈਂਸਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਕੁਝ ਟੀਕੇ ਤਿਆਰ ਕਰ ਲਏ ਹਨ। ਹੁਣ ਅਸੀਂ ਜਲਦ ਇਸ ਦਾ ਕਲੀਨਿਕਲ ਪ੍ਰੀਖਣ ਕਰਨ ਵਾਲੇ ਹਾਂ। ਹੁਣ ਤੱਕ ਦੀ ਰਿਸਰਚ ਸਾਬਿਤ ਕਰਦੀ ਹੈ ਕਿ ਐੱਮਆਰ. ਐੱਨ. ਏ. ਆਧਾਰਿਤ ਟੀਕੇ ਕੈਂਸਰ ਦੀ ਦਸਤਕ ਤੋਂ ਪਹਿਲਾਂ ਹੀ ਸਰੀਰ ਨੂੰ ਉਸ ਨਾਲ ਲੱੜਣ ਦੀ ਤਾਕਤ ਦੇ ਦੇਣਗੇ ਭਾਵ ਹੁਣ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਅਤੇ ਰੇਡੀਉਥੈਰੇਪੀ ਨਾਲ ਹੋਣ ਵਾਲੇ ਨਾ-ਸਹਿਣਯੋਗ ਦਰਦ ਤੋਂ ਛੋਟ ਮਿਲ ਜਾਵੇਗੀ। ਨਾਲ ਹੀ ਬਾਲ ਝੜਣ, ਭੁੱਖ ਨਾ ਲੱਗਣ, ਭਾਰ ਘੱਟ ਹੋਣ ਜਿਹੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਵੇਗੀ।

Leave a Reply

Your email address will not be published.