ਕੋਰੋਨਾ ਚ, ਗਵਾਚ ਗਈ ਸਰੀਰਕ ਸ਼ਕਤੀ ਨੂੰ ਇਸ ਤਰਾਂ ਵਾਪਿਸ ਪਾਉ

Home » Blog » ਕੋਰੋਨਾ ਚ, ਗਵਾਚ ਗਈ ਸਰੀਰਕ ਸ਼ਕਤੀ ਨੂੰ ਇਸ ਤਰਾਂ ਵਾਪਿਸ ਪਾਉ
ਕੋਰੋਨਾ ਚ, ਗਵਾਚ ਗਈ ਸਰੀਰਕ ਸ਼ਕਤੀ ਨੂੰ ਇਸ ਤਰਾਂ ਵਾਪਿਸ ਪਾਉ

ਕੋਰੋਨਾ ਚ, ਗਵਾਚ ਗਈ ਸਰੀਰਕ ਸ਼ਕਤੀ ਨੂੰ ਇਸ ਤਰਾਂ ਵਾਪਿਸ ਪਾਉਪਿਛਲੇ ਕੁਝ ਹਫ਼ਤਿਆਂਂ ‘ਚ ਕੋਵਿਡ-19 ਦੇ ਨਵੇਂਂ ਰੂਪ ਓਮੀਕ੍ਰੋਨ ਕਾਰਨ ਦੁਨੀਆ ਭਰ ਵਿੱਚ ਇਸ ਦੇ ਕੇਸ ਤੇਜ਼ੀ ਨਾਲ ਵਧੇ ਹਨ।

ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਿਸਮ ਨਾਲ ਇਨਫੈਕਟਿਡ ਲੋਕਾਂ ਨੂੰ ਲੰਬੇ ਸਮੇਂ ਲਈ ਕੋਵਿਡ-19 ਇਨਫੈਕਸ਼ਨ ਹੋਣ ਦਾ ਵਧੇਰੇ ਜ਼ੋਖਮ ਹੁੰਦਾ ਹੈ। ਓਮੀਕ੍ਰੋਨ ਦੇ ਆਮ ਲੱਛਣਾਂ ‘ਚ ਸ਼ਾਮਲ ਹਨ ਖੰਘ, ਨੱਕ ਵਗਣਾ ਤੇ ਥਕਾਵਟ। ਕੋਵਿਡ-19 ਨਾਲ ਇਨਫੈਕਟਿਡ ਹੋਣ ਤੋਂਂ ਬਚਣ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ ਲੋਕਾਂ ਨੂੰ ਆਪਣੀ ਗਵਾਚੀ ਪ੍ਰਤੀਰੋਧੀ ਸਮਰੱਥਾ ਮੁੜ ਪ੍ਰਾਪਤ ਕਰਨ ਲਈ ਕਸਰਤ ਕਰਨੀ ਚਾਹੀਦੀ ਹੈ।
ਹੌਲੀ-ਹੌਲੀ ਤੇ ਚਬਾ ਕੇ ਖਾਓ

ਮਾਹਿਰਾਂ ਅਨੁਸਾਰ ਤੁਹਾਨੂੰ ਵਰਤ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੀ ਪਾਚਨ ਸ਼ਕਤੀ ਹੌਲੀ-ਹੌਲੀ ਵਧੇ। ਹੌਲੀ-ਹੌਲੀ ਭੋਜਨ ਦੀ ਮਾਤਰਾ ਵਧਾਓ। ਪੱਕਿਆ ਹੋਇਆ ਭੋਜਨ ਖਾਣ ਦੀ ਸ਼ੁਰੂਆਤ ਕਰੋ, ਜਿਸ ਵਿਚ ਚੰਗੀ ਚਰਬੀ ਹੁੰਦੀ ਹੈ ਤਾਂ ਜੋ ਤੁਹਾਡਾ ਪਾਚਨ ਪਹਿਲਾਂ ਵਾਂਗ ਹੋ ਜਾਵੇ।

ਕਰੋ ਰੋਜ਼ਾਨਾ ਕਸਰਤ

ਸਾਡੀ ਜੀਵਨ ਸ਼ੈਲੀ ਵਿਚ ਕਸਰਤ ਦੀ ਮਹੱਤਤਾ ਸਭ ਨੂੰ ਪਤਾ ਹੈ ਅਤੇ ਬਹੁਤੇ ਮਾਹਿਰ ਵੀ ਸਮੇਂ-ਸਮੇਂਂ’ਤੇ ਇਸ ’ਤੇ ਰੌਸ਼ਨੀ ਪਾਉਂਦੇ ਹਨ। ਕਈ ਵਾਰ ਅਸੀਂ ਨਿਯਮਤ ਤੌਰ ’ਤੇ ਕਸਰਤ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਕੁਝ ਹਿੱਸਿਆਂ ਵਿਚ ਦਰਦ ਹੋਣ ਲਗਦੀ ਹੈ। ਜੇਕਰ ਤੁਸੀਂ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਕਸਰਤ ਨਾ ਕਰੋ। ਇਸ ਦੀ ਬਜਾਏ ਥੋੜ੍ਹੀ ਦੇਰ ਲਈ ਸੈਰ ਕਰੋ ਜਾਂ ਆਸਾਨ ਯੋਗ ਆਸਣ ਕਰੋ।

ਵਿਟਾਮਿਨ-ਸੀ ਬਹੁਤ ਜ਼ਿਆਦਾ ਨਾ ਖਾਓ

ਵਿਟਾਮਿਨ-ਸੀ ਕੋਵਿਡ-19 ਤੋਂ ਠੀਕ ਹੋਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਮਿਊਨਿਟੀ ਵਧਾਉਣ ਲਈ ਵਿਟਾਮਿਨ-ਸੀ ਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਇਹ ਹੋਰ ਸਮੱਸਿਆਵਾਂ ਨੂੰ ਸ਼ੁਰੂ ਕਰ ਸਕਦਾ ਹੈ।

ਆਪਣੇ ਦਿਮਾਗ਼ ਨੂੰ ਦਿਓ ਆਰਾਮ

ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਵਾਇਰਸ ਦਾ ਤੁਹਾਡੇ ਦਿਮਾਗ਼ ’ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ ਇਸ ਲਈ ਇਸ ਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਲਓ, ਸਾਹ ਲੈਣ ਦੀਆਂਂ ਕਸਰਤਾਂ ਕਰੋ ਅਤੇ ਰੁੱਝ ਰਹੋ।

Leave a Reply

Your email address will not be published.